12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਨੌਜਵਾਨ ਦੀ ਮੌਤ

Ad Position 21
No active advertisement
ਅਜੀਤ ਡੈਸਕ 12-05-2026
ਗੋਨਿਆਣਾ, 11 ਮਈ (ਲਛਮਣ ਦਾਸ ਗਰਗ)-ਬਠਿੰਡਾ-ਫ਼ਿਰੋਜ਼ਪੁਰ ਰੇਲਵੇ ਲਾਇਨ 'ਤੇ ਗੋਨਿਆਣਾ ਭਾਈ ਜਗਤਾ ਜੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਪਿੰਡ ਨੇਹੀਂਆਂ ਵਾਲਾ ਕੋਲ ਇਕ ਨੌਜਵਾਨ ਦੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ | ਸੂਚਨਾ ਮਿਲਣ 'ਤੇ ਚੜ੍ਹਦੀ ਕਲਾ ਵੈਲਫ਼ੇਅਰ ਸੁਸਾਇਟੀ ਗੰਗਸਰ ਜੈਤੋਂ ਦੇ ਮੈਂਬਰ ਮੀਤ ਸਿੰਘ, ਗੋਰਾ ਔਲਖ, ਲਾਲਿਤ ਸ਼ਰਮਾ ਅਤੇ ਰੇਲਵੇ ਪੁਲਿਸ ਗੋਨਿਆਣਾ ਦੇ ਇੰਚਾਰਜ ਜਸਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਘਟਨਾ ਵਾਲੀ ਥਾਂ 'ਤੇ ਪੁੱਜੇ ਤਾਂ ਦੇਖਿਆ ਕਿ ਇਕ ਪਿੰਡ ਨੇਹੀਂਆਂ ਵਾਲਾ ਕੋਲ ਪਿੱਲਰ ਨੰਬਰ 307/1 ਅਤੇ 307/2 ਵਿਚਕਾਰ ਰੇਲਵੇ ਲਾਇਨਾਂ ਕੋਲ ਇਕ ਨੌਜਵਾਨ ਲੜਕੇ ਦੀ ਲਾਸ਼ ਪਈ ਸੀ | ਜਿਸ ਦੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋਈ ਹੈ | ਪੁਲਿਸ ਨੇ ਮਿ੍ਤਕ ਦੀ ਪਹਿਚਾਣ ਕਰਮਪਾਲ ਸਿੰਘ (30) ਪੁੱਤਰ ਸੁਖਦੇਵ ਸਿੰਘ ਵਾਸੀ ਨੇਹੀਂਆਂ ਵਾਲਾ ਵਜੋਂ ਕੀਤੀ ਹੈ | ਰੇਲਵੇ ਪੁਲਿਸ ਦੀ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਸੁਸਾਇਟੀ ਦੇ ਮੈਂਬਰਾਂ ਨੇ ਲਾਸ਼ ਨੂੰ ਚੁੱਕ ਕੇ ਬਠਿੰਡਾ ਦੇ ਮਿ੍ਤਕ ਦੇਹ ਸੰਭਾਲ ਘਰ ਵਿਚ ਰਖਵਾ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ 'ਮਾਮਲਾ ਪਿੰਡ ਹਰੀ ਨੌਂ ਦੇ ਸਕੇ ਭਰਾਵਾਂ ਵਲੋਂ ਬੈਂਕ ਕਰਜ਼ੇ ਕਾਰਨ ਖ਼ੁਦਕੁਸ਼ੀ ਕਰਨ ਦਾ' ਭਾਰਤੀ ਕਿਸਾਨ ਯੂਨੀਅਨ ਸਿੱਧੂਪ... ਅਗਲੀ ਖ਼ਬਰ ਸੰਤ ਬਾਬਾ ਫਤਿਹ ਸਿੰਘ ਪਬਲਿਕ ਸਕੂਲ ਵਿਖੇ ਮਾਂ ਦਿਵਸ ਮਨਾਇਆ <br/>
Ad Position 24