12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਟਰੈਫ਼ਿਕ ਸਮੱਸਿਆ ਨੂੰ ਦੇਖਦੇ ਹੋਏ ਆਰਜ਼ੀ ਮਿੰਨੀ ਚੌਕ ਬਣਾਇਆ <br/>

Ad Position 21
No active advertisement
ਅਜੀਤ ਡੈਸਕ 12-05-2026
ਬਠਿੰਡਾ, 11 ਮਈ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਮਾਨਸਾ ਰੋਡ 'ਤੇ ਸਥਿਤ ਸ਼ਹੀਦ ਭਾਈ ਮਤੀ ਦਾਸ ਨਗਰ ਦੇ ਸਾਹਮਣੇ ਬਠਿੰਡਾ-ਮਾਨਸਾ ਰੋਡ ਪੁਲ 'ਤੇ ਹੈਵੀ ਟਰੈਫ਼ਿਕ ਕਾਰਨ ਨਗਰ ਨਿਵਾਸੀਆਂ ਵਲੋਂ ਕਾਫ਼ੀ ਸਮੇਂ ਤੋਂ ਮੰਗ ਕਾਰਨ ਪ੍ਰਸ਼ਾਸਨ, ਨਗਰ ਨਿਗਮ ਵਲੋਂ ਮਤੀ ਦਾਸ ਨਗਰ ਨਿਵਾਸੀਆਂ ਲਈ ਟਰਾਇਲ ਕਾਰਨ ਮਿੰਨੀ ਚੌਂਕ ਬਣਾਇਆ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਸ਼ਹੀਦ ਭਾਈ ਮਤੀ ਦਾਸ ਨਗਰ ਦੇ ਮੁੱਖ ਸੇਵਾਦਾਰ ਸੂਬੇਦਾਰ ਜਗਰਾਜ ਸਿੰਘ ਨੇ ਜਾਣਕਾਰੀ ਦਿੰਦੇ ਕਿਹਾ ਕਿ ਦਿਨੋਂ ਦਿਨ ਟਰੈਫ਼ਿਕ ਦੀ ਸਮੱਸਿਆਵਾਂ ਨਾਲ ਜੂਝਦਿਆਂ ਨਗਰ ਨਿਵਾਸੀ ਪ੍ਰੇਸ਼ਾਨੀਆਂ ਦੇ ਦੌਰ 'ਚੋਂ ਲੰਘ ਰਹੇ ਹਨ, ਕਈ ਲੋਕ ਇਸ ਜਗ੍ਹਾ ਤੋਂ ਲੰਘਣ ਸਮੇਂ ਦੁਰਘਟਨਾ ਦਾ ਸ਼ਿਕਾਰ ਹੋ ਚੁੱਕੇ ਹਨ | ਇਸ ਮੌਕੇ ਮੌਜੂਦ ਜਸਪਾਲ ਸਿੰਘ ਪਾਲੀ, ਸੋਹਣ ਸਿੰਘ ਜਵੰਧਾ, ਸੁਰਜੀਤ ਸਿੰਘ ਬਰਨਾਲਾ, ਸੁਖਦਰਸ਼ਨ ਸਿੰਘ, ਰਾਜਬਿੰਦਰ ਸਿੰਘ ਸਿੱਧੂ, ਅਰਜਨ ਸਿੰਘ, ਗੁਰਪ੍ਰੀਤ ਸਿੰਘ ਸਿੱਧੂ, ਬੀਬੀ ਸਰਬਜੀਤ ਕੌਰ ਸਿੱਧੂ ਆਦਿ ਨੇ ਕਿਹਾ ਕਿ ਇਸ ਆਰਜ਼ੀ ਮਿੰਨੀ ਚੌਕ ਨਾਲ ਲੋਕਾਂ ਨੂੰ ਇੱਥੋਂ ਗੁਜ਼ਰਨ ਕੁਝ ਮੱਦਦ ਮਿਲੇਗੀ ਅਤੇ ਆਵਾਜਾਈ ਸੁਖਦਾਇਕ ਬਣ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਆਪਣੀਆਂ ਨਾਕਾਮੀਆਂ ਛਪਾਉਣ ਲਈ 'ਆਪ' ਸਰਕਾਰ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਕਰ ਰਹੀ ਖ਼ਰਾਬ-ਜਥੇਦਾਰ ਮਾਹਲਾ ਅਗਲੀ ਖ਼ਬਰ ਕੱਚੇ ਸਿਹਤ ਕਾਮਿਆਂ ਵਲੋਂ ਸੂਬਾ ਪੱਧਰੀ ਪ੍ਰਦਰਸ਼ਨ 19 ਨੂੰ
Ad Position 24