12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਆਪਣੀਆਂ ਨਾਕਾਮੀਆਂ ਛਪਾਉਣ ਲਈ 'ਆਪ' ਸਰਕਾਰ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਕਰ ਰਹੀ ਖ਼ਰਾਬ-ਜਥੇਦਾਰ ਮਾਹਲਾ

Ad Position 21
No active advertisement
ਅਜੀਤ ਡੈਸਕ 12-05-2026
ਨੱਥੂਵਾਲਾ ਗਰਬੀ, 11 ਮਈ (ਨਵਦੀਪ ਸਿੰਘ)-ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਸੱਤਾ 'ਚ ਆਈ ਹੈ, ਉਦੋਂ ਤੋਂ ਹੀ ਪੰਜਾਬ ਦੇ ਹਾਲਾਤ ਹੋਰ ਵੀ ਜ਼ਿਆਦਾ ਬਦ ਤੋਂ ਬਦਤਰ ਹੋਏ ਹਨ | ਮੁੱਖ ਮੰਤਰੀ ਭਗਵੰਤ ਮਾਨ ਨੇ ਸਿਵਾਏ ਚੁਟਕਲਿਆਂ ਅਤੇ ਝੂਠੇ ਲਾਰਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ | ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਸੂਬਾ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਹਰ ਪੱਖੋਂ ਕਮਜ਼ੋਰ ਹੋਇਆ ਹੈ, ਲੱਖਾਂ ਕਰੋੜਾਂ ਦਾ ਕਰਜ਼ਾ ਲੈ ਕੇ ਪੰਜਾਬ ਦਾ ਪੈਸਾ ਦੂਜਿਆਂ ਸੂਬਿਆਂ ਵਿਚ ਰੋੜ੍ਹ ਦਿੱਤਾ ਗਿਆ ਹੈ | ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਤੇ ਆਪ ਦੇ ਮੰਤਰੀਆਂ ਨੇ ਮਿਲ ਕੇ ਦਿੱਲੀ ਅਤੇ ਪੰਜਾਬ ਵਿਚ ਵੱਡੇ ਘੁਟਾਲੇ ਕੀਤੇ ਹਨ ਜੋ ਹੁਣ ਹੌਲੀ-ਹੌਲੀ ਜੱਗ ਜਾਹਿਰ ਹੋਣ ਲੱਗੇ ਹਨ | ਇਸ ਪ੍ਰਗਟਾਵਾ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਲੋਕਾਂ ਦਾ ਧਿਆਨ ਆਪਣੇ ਭਿ੍ਸ਼ਟਾਚਾਰ ਅਤੇ ਅੰਦਰੂਨੀ ਕਾਲੀਆਂ ਕਰਤੂਤਾਂ ਤੋਂ ਹਟਾਉਣ ਲਈ ਨਿੱਤ ਨਵੇਂ ਨਾਟਕ ਕਰ ਰਹੀ ਹੈ ਅਤੇ ਜਦੋਂ ਤੋਂ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਅਤੇ ਆਗੂ ਆਪਣੀ ਸਰਕਾਰ ਦੀਆਂ ਅੰਦਰੂਨੀ ਗ਼ਲਤੀਆਂ ਅਤੇ ਭਿ੍ਸ਼ਟਾਚਾਰ ਦੇ ਮਾਮਲੇ ਬੇਨਕਾਬ ਕਰਨ ਲੱਗੇ ਹਨ, ਉਦੋਂ ਤੋਂ ਸਰਕਾਰ ਬੌਖਲਾਹਟ ਵਿਚ ਆ ਕੇ ਉਨ੍ਹਾਂ 'ਤੇ ਹੀ ਵਿਜੀਲੈਂਸ ਦੀਆਂ ਰੇਡਾਂ ਕਰਵਾ ਰਹੀ ਹੈੈ | ਉਨ੍ਹਾਂ ਕਿਹਾ ਕਿ ਜੇਕਰ ਈ.ਡੀ. ਵਲੋਂ ਸੰਜੀਵ ਅਰੋੜਾ ਵਰਗੇ ਆਗੂਆਂ 'ਤੇ ਕਾਰਵਾਈ ਕੀਤੀ ਗਈ ਹੈ ਤਾਂ ਉਸ ਦੇ ਪਿੱਛੇ ਗੰਭੀਰ ਕਾਰਨ ਹੈ ਅਤੇ ਹੁਣ ਆਮ ਆਦਮੀ ਪਾਰਟੀ ਦੇ ਕਾਲੇ ਕਾਰਨਾਮੇ ਇਕ-ਇਕ ਕਰਕੇ ਲੋਕਾਂ ਸਾਹਮਣੇ ਆਉਣ ਲੱਗੇ ਹਨ | ਇਸ ਸਮੇਂ ਜਥੇਦਾਰ ਮਾਹਲਾ ਦੇ ਨਾਲ ਸਰਕਲ ਪ੍ਰਧਾਨ ਜਗਰੂਪ ਸਿੰਘ ਲੰਗੇਆਣਾ, ਯੂਥ ਅਕਾਲੀ ਦਲ ਦੇ ਆਗੂ ਸੁਖਜੀਤ ਸਿੰਘ ਮਾਹਲਾ, ਸਾਬਕਾ ਚੇਅਰਮੈਨ ਸੁਖਚਰਨ ਸਿੰਘ ਠੱਠੀ ਭਾਈ, ਨੀਲਾ ਸਿੰਘ ਨੱਥੂਵਾਲਾ ਗਰਬੀ, ਹਰਜੋਤ ਸਿੰਘ ਡੇਮਰੂ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਸਰਕਲ ਪ੍ਰਧਾਨ ਬਲਵਿੰਦਰ ਸਿੰਘ ਵਾਂਦਰ, ਜ਼ੈਲਦਾਰ ਸਾਧੂ ਸਿੰਘ ਲੰਗੇਆਣਾ, ਬਲਾਕ ਸੰਮਤੀ ਮੈਂਬਰ ਨਿਰਮਲ ਸਿੰਘ ਮਾਹਲਾ, ਇੰਦਰਜੀਤ ਸਿੰਘ ਲੰਡੇ ਮੈਂਬਰ ਬਲਾਕ ਸੰਮਤੀ, ਸੰਜੀਵ ਬਿੱਟੂ ਰੋਡੇ, ਜਿੰਮੀ ਗੱਜਣ ਵਾਲਾ, ਹਰਜੀਤ ਸਿੰਘ ਗਿੱਲ ਅਤੇ ਹੋਰ ਕਈ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ <br/> ਅਗਲੀ ਖ਼ਬਰ ਟਰੈਫ਼ਿਕ ਸਮੱਸਿਆ ਨੂੰ ਦੇਖਦੇ ਹੋਏ ਆਰਜ਼ੀ ਮਿੰਨੀ ਚੌਕ ਬਣਾਇਆ <br/>
Ad Position 24