11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸਕੂਲ 'ਚ ਗੰਦਾ ਪਾਣੀ ਇਕੱਠਾ ਹੋਣ ਕਰਕੇ ਵਿਦਿਆਰਥੀ ਅਤੇ ਸਕੂਲ ਸਟਾਫ਼ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 14-05-2026
ਗੋਨਿਆਣਾ, 13 ਮਈ (ਲਛਮਣ ਦਾਸ ਗਰਗ)- ਪਿੰਡ ਨੇਹੀਆਂ ਵਾਲਾ ਦੇ ਸਰਕਾਰੀ ਸਕੂਲ 'ਚ ਗੰਦਾ ਪਾਣੀ ਇਕੱਠਾ ਹੋਣ ਕਰਕੇ ਵਿਦਿਆਰਥੀਆਂ, ਸਕੂਲ ਸਟਾਫ਼ ਅਤੇ ਮਿਡ-ਡੇ-ਮੀਲ ਬਣਾਉਣ ਵਾਲੀਆਂ ਕੁੱਕਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਹ ਸਭ ਪਿੰਡ ਦੀ ਪੰਚਾਇਤ ਅਤੇ ਠੇਕੇਦਾਰ ਦੀ ਕਥਿਤ ਲਾਪਰਵਾਹੀ ਦਾ ਨਤੀਜਾ ਹੈ | ਜਾਣਕਾਰੀ ਅਨੁਸਾਰ ਜਦੋਂ ਪਿੰਡ ਵਿਚ ਸੜਕ ਦਾ ਨਿਰਮਾਣ ਕੰਮ ਕੀਤਾ ਗਿਆ ਤਾਂ ਸਕੂਲ 'ਚੋਂ ਬਾਹਰ ਨਿਕਲਣ ਵਾਲੀ ਨਾਲੀ ਉੱਪਰ ਠੇਕੇਦਾਰ ਵਲੋਂ ਮਿੱਟੀ ਅਤੇ ਮਲਬਾ ਪਾ ਦਿੱਤਾ ਗਿਆ, ਜਿਸ ਕਾਰਨ ਹੁਣ ਸਕੂਲ ਦਾ ਸਾਫ਼ ਅਤੇ ਗੰਦਾ ਪਾਣੀ ਬਾਹਰ ਨਹੀਂ ਨਿਕਲ ਰਿਹਾ | ਹੁਣ ਹਾਲਤ ਇਹ ਬਣ ਗਏ ਹਨ ਕਿ ਬਰਸਾਤੀ ਮੌਸਮ ਦੌਰਾਨ ਅਤੇ ਅੱਜ ਕੱਲ੍ਹ ਸਕੂਲ ਦਾ ਮੈਦਾਨ ਹੀ ਛੱਪੜ ਦਾ ਰੂਪ ਧਾਰ ਲੈਂਦਾ ਹੈ ਅਤੇ ਰੋਜ਼ਾਨਾ ਦਾ ਗੰਦਾ ਪਾਣੀ ਵੀ ਸਕੂਲ ਦੇ ਆਲੇ-ਦੁਆਲੇ ਖੜ੍ਹਾ ਰਹਿੰਦਾ ਹੈ | ਇਸ ਤੋਂ ਇਲਾਵਾ ਸਕੂਲ ਦੇ ਮੁੱਖ ਗੇਟ ਦੇ ਬਾਹਰ ਵੀ ਮਿੱਟੀ, ਪੱਥਰ ਅਤੇ ਸੜਕ ਨਿਰਮਾਣ ਦਾ ਫ਼ਾਲਤੂ ਮਟੀਰੀਅਲ ਪਿਆ ਹੋਇਆ ਹੈ | ਸਕੂਲ ਦੇ ਪ੍ਰਬੰਧਕ ਰਵਿੰਦਰ ਕੁਮਾਰ ਮਿੱਤਲ ਵਲੋਂ ਉਕਤ ਮਾਮਲਾ ਕਈ ਵਾਰੀ ਪਿੰਡ ਦੀ ਪੰਚਾਇਤ ਦੇ ਧਿਆਨ ਵਿਚ ਲਿਆਂਦਾ ਗਿਆ ਪਰ ਪੰਚਾਇਤ ਨੇ ਇੱਕ ਨਹੀ ਮੰਨੀ | ਹੁਣ ਸਕੂਲ ਪ੍ਰਬੰਧਕਾਂ ਨੇ ਫਿਰ ਮੰਗ ਕੀਤੀ ਹੈ ਕਿ ਸਕੂਲ ਵਿਚੋਂ ਬਾਹਰ ਨਿਕਲਣ ਵਾਲੀ ਨਾਲੀ ਨੂੰ ਤੁਰੰਤ ਸਾਫ਼ ਕਰਵਾਇਆ ਜਾਵੇ, ਸੜਕ ਦਾ ਫ਼ਾਲਤੂ ਮਟੀਰੀਅਲ ਹਟਾਇਆ ਜਾਵੇ ਅਤੇ ਸਕੂਲ ਦਾ ਆਲਾ-ਦੁਆਲਾ ਸਾਫ਼ ਸੁਥਰਾ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਗੰਦਗੀ ਅਤੇ ਖੜ੍ਹੇ ਪਾਣੀ ਤੋਂ ਬਚਾਇਆ ਜਾ ਸਕੇ | ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਕੁੱਕੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਦਾ ਛੱਪੜ ਭਰ ਜਾਣ ਕਾਰਨ ਸਕੂਲ ਦਾ ਸੀਵਰੇਜ ਬਲਾਕ ਹੋ ਗਿਆ ਹੈ ਜਿਸ ਕਰਕੇ ਪਾਣੀ ਬੈਕ ਮਾਰ ਰਿਹਾ ਹੈ | ਪੰਚਾਇਤ ਵਲੋਂ ਛੱਪੜ ਦਾ ਪਾਣੀ ਨੀਵਾਂ ਕਰਨ ਲਈ ਮੋਟਰ ਲਗਾ ਦਿੱਤੀ ਗਈ ਹੈ ਕੁਝ ਹੀ ਦਿਨਾਂ 'ਚ ਛੱਪੜ ਦਾ ਪਾਣੀ ਨੀਵਾਂ ਹੋ ਜਾਵੇਗਾ ਅਤੇ ਬਾਕੀ ਕੰਮ ਪੰਚਾਇਤ ਜਲਦੀ ਕਰ ਦੇਵੇਗੀ |
Ad Position 22
No active advertisement
ਪਿਛਲੀ ਖ਼ਬਰ ਮੋਟਰ ਵਹੀਕਲ ਐਕਟ 1988 ਦੇ ਨਿਯਮਾਂ ਦੀ ਉਲੰਘਣਾ ਵਾਲੇ ਵਹੀਕਲਾਂ ਦੇ ਚਲਾਉਣ 'ਤੇ ਪਾਬੰਦੀ ਅਗਲੀ ਖ਼ਬਰ ਨੇਹੀਆਂ ਵਾਲਾ ਦੀ ਪੰਚਾਇਤ ਅਤੇ ਠੇਕੇਦਾਰ ਦੀ ਲਾਪਰਵਾਹੀ ਕਾਰਨ ਬਣੇ ਹਾਲਾਤ <br/> ਸਕੂਲ 'ਚ ਗੰਦਾ ਪਾਣੀ ਇਕੱਠਾ ਹੋਣ...
Ad Position 24