ਬਠਿੰਡਾ, 6 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਐਕਸਾਈਜ਼ ਐਂਡ ਟੈਕਸੇਸ਼ਨ ਕਮੇਟੀ ਬਠਿੰਡਾ ਦੇ ਚੇਅਰਮੈਨ ਬਿਕਰਮ ਲਵਲੀ ਵਲੋਂ ਸਥਾਨਕ ਸਿਰਕੀ ਬਾਜ਼ਾਰ ਵਿਖੇ ਲਾਅ ਐਂਡ ਆਰਡਰ ਬਾਰੇ ਦੁਕਾਨਦਾਰਾਂ ਨਾਲ ਚਰਚਾ ਕੀਤੀ ਗਈ¢ ਇਸ ਦੌਰਾਨ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਪਾਰੀਆਂ/ਦੁਕਾਨਦਾਰਾਂ ਦੀ ਭਲਾਈ ਲਈ ਹਰ ਸਮੇਂ ਯਤਨਸ਼ੀਲ ਤੇ ਵਚਨਬੱਧ ਹੈ ¢ ਇਸ ਦੌਰਾਨ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ | ਦੁਕਾਨਦਾਰਾਂ ਨੇ ਇਸ ਮੌਕੇ 'ਤੇ ਚੇਅਰਮੈਨ ਐਕਸਾਈਜ਼ ਐਂਡ ਟੈਕਸੇਸ਼ਨ ਕਮੇਟੀ ਬਿਕਰਮ ਲਵਲੀ ਦਾ ਧੰਨਵਾਦ ਕੀਤਾ ¢ ਇਸ ਮੌਕੇ ਡੀ.ਐਸ.ਪੀ ਅੰਮਿ੍ਤਪਾਲ ਸਿੰਘ ਭਾਟੀ, ਐਸ.ਐਚ.ਓ ਕੋਤਵਾਲੀ ਯਾਦਵਿੰਦਰ ਸਿੰਘ ਅਤੇ ਟ੍ਰੈਫਿਕ ਇੰਚਾਰਜ ਮੇਜਰ ਸਿੰਘ ਆਦਿ ਹਾਜ਼ਰ ਸਨ¢