25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਜ਼ਿਲ੍ਹਾ ਬਠਿੰਡਾ ਵਲੋਂ ਏਕਤਾ ਕਨਵੈਨਸ਼ਨ ਸੰਪੰਨ

ਬਠਿੰਡਾ, 25 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਜ਼ਿਲ੍ਹਾ ਬਠਿੰਡਾ ਵਲੋਂ ਏਕਤਾ ਕਨਵੈੱਨਸ਼ਨ ਕਰਵਾਈ ਗਈ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਹਾਜ਼ਰ ਹੋਏ।

Ad Position 21
No active advertisement
ਅਜੀਤ ਡੈਸਕ 26-11-2026
ਬਠਿੰਡਾ, 25 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਜ਼ਿਲ੍ਹਾ ਬਠਿੰਡਾ ਵਲੋਂ ਏਕਤਾ ਕਨਵੈੱਨਸ਼ਨ ਕਰਵਾਈ ਗਈ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਹਾਜ਼ਰ ਹੋਏ। ਉਨ੍ਹਾਂ ਨੇ ਮੁਲਾਜ਼ਮ ਮਸਲਿਆਂ ਅਤੇ ਸਰਕਾਰ ਦੀਆਂ ਨੀਤੀਆਂ ਉੱਪਰ ਸੰਬੋਧਨ ਕਰਦਿਆਂ ਕਿਹਾ ਕਿ ਕਾਰਪੋਰੇਟ ਸਰਕਾਰਾਂ ਦੀਆਂ ਨੀਤੀਆਂ ਤੈਅ ਕਰ ਰਿਹਾ ਹੈ। ਜਿਸ ਕਾਰਨ ਸਰਕਾਰੀ ਵਿਭਾਗ ਖ਼ਤਮ ਹੋ ਰਹੇ ਹਨ ਅਤੇ ਸਰਕਾਰੀ ਨੌਕਰੀਆਂ ਵਿਚ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ। ਜਿਸ ਨੂੰ ਲਾਮਿਸਾਲ ਏਕਤਾ ਨਾਲ ਹੀ ਰੋਕਿਆ ਜਾ ਸਕਦਾ ਹੈ। ਇਸ ਮੌਕੇ ਈਟੀਟੀ ਅਧਿਆਪਕ ਯੂਨੀਅਨ ਇਕਾਈ ਬਠਿੰਡਾ ਦਾ ਵੱਡਾ ਕਾਡਰ ਗੁਰਜੀਤ ਜੱਸੀ ਦੀ ਅਗਵਾਈ ਵਿਚ ਡੀ.ਟੀ.ਐਫ ਪੰਜਾਬ ਵਿਚ ਸ਼ਾਮਿਲ ਹੋਇਆ। ਇਸ ਸਮੇਂ ਉਨ੍ਹਾਂ ਨਾਲ ਸਤਵਿੰਦਰ ਘੰਡਾਬੰਨਾ, ਕੁਲਦੀਪ ਗੋਸਲ, ਜਗਮੇਲ ਸਿੰਘ, ਅਵਤਾਰ ਦਾਸ, ਜੋਗਾ ਸਿੰਘ, ਰਾਜ ਕੁਮਾਰ ਵਰਮਾ, ਜਗਮੇਲ ਸਿੰਘ, ਪਰਤਾਪ ਭੁੱਚੋ, ਗੁਰਪ੍ਰੀਤ ਸਕਿੰਟੁ, ਰਾਜਵਿੰਦਰ ਰਾਜੂ, ਕੁਲਦੀਪ ਸ਼ਰਮਾ ਭਗਤਾ, ਗਗਨਦੀਪ ਭਗਤਾ, ਹਰਜਿੰਦਰ ਥਰੋੜ, ਪਿੰਦਰਜੀਤ ਭਗਤਾ, ਗੁਰਜੀਤ ਮੰਡੀ ਕਲਾਂ, ਕਮਲ ਮਹਿਰਾਜ, ਨੋਨੀ ਸੰਗਤ ਬਲਾਕ, ਵਿੱਕੀ ਧਾਲੀਵਾਲ, ਹਰਭਜਨ ਸਿੰਘ, ਪਿੰਦਰਜੀਤ ਸਿੰਘ, ਰਾਕੇਸ਼ ਰਾਮਪੁਰਾ, ਹਰਸਿਮਰਨਦੀਪ ਸਿੰਘ, ਮਾਸਟਰ ਲਵਕੇਸ਼, ਪ੍ਰਿਤਪਾਲ ਕੌਰ, ਰਮਨਦੀਪ ਕੌਰ, ਰਜਨੀ ਭਾਰਦਵਾਜ, ਹਰਜੀਤ ਕੌਰ, ਜਸਪ੍ਰੀਤ ਦਿਓਲ, ਹਰਪ੍ਰੀਤ ਕੌਰ ਬਠਿੰਡਾ, ਹਰਪ੍ਰੀਤ ਕੌਰ ਜੱਸੀ, ਗੁਰਿੰਦਰ ਕੌਰ, ਸੋਨੂ ਰਾਣੀ, ਗੁਰਿੰਦਰ ਕੌਰ ਸਮੇਤ ਹੋਰ ਸਾਥੀ ਡੀਟੀਐਫ ਜ਼ਿਲ੍ਹਾ ਕਮੇਟੀ ਦਾ ਹਿੱਸਾ ਬਣੇ। ਇਸ ਤਰ੍ਹਾਂ ਜਸਵਿੰਦਰ ਸਿੰਘ ਬੌਕਸਰ ਅਤੇ ਇਕਬਾਲ ਸਿੰਘ ਭੱਟੀ ਡੀਟੀਐਫ਼ ਵਿਚ ਸ਼ਾਮਿਲ ਹੋਏ। ਕਨਵੈੱਨਸ਼ਨ ਵਿਚ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਸਵਰਨਜੀਤ ਭਗਤਾ, ਜਨਰਲ ਸਕੱਤਰ ਹਰਪਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਮੁਕਤਸਰ ਵਲੋਂ ਜਨਰਲ ਸਕੱਤਰ ਕੁਲਵਿੰਦਰ ਸਿੰਘ, ਰਵੀ ਕੁਮਾਰ, ਕੰਪਿਊਟਰ ਅਧਿਆਪਕ ਯੂਨੀਅਨ ਦੇ ਆਗੂ ਜੋਨੀ ਸਿੰਗਲਾ, ਗੁਰਮੀਤ ਸਿੰਘ, ਬੀਐਡ ਫ਼ਰੰਟ ਦੇ ਸਾਥੀ ਰਾਜਵੀਰ ਮਾਨ, ਪੁਨੀਤ ਕੁਮਾਰ, ਰਾਜੀਵ ਕੁਮਾਰ, ਪੀਐਸਐਮਐਸਯੂ ਦੇ ਆਗੂ ਲਾਲ ਸਿੰਘ ਰੱਲਾ, ਬਲਵੀਰ ਸਿੰਘ, 4161 ਅਧਿਆਪਕ ਯੂਨੀਅਨ ਦੇ ਹਰਦੀਪ ਸਿੰਘ, ਮਨਪ੍ਰੀਤ ਕੌਰ, ਨਿਊ ਕਲੈਰੀਕਲ ਯੂਨੀਅਨ ਦੇ ਦੀਪਕ ਕੁਮਾਰ, ਡੀਐਮਐਫ਼ ਆਗੂ ਸਿਕੰਦਰ ਧਾਲੀਵਾਲ, ਪੈਨਸ਼ਨਰ ਵੈੱਲਫ਼ੇਅਰ ਆਗੂ ਦਰਸ਼ਨ ਸਿੰਘ ਮੌੜ, ਪ੍ਰਿੰਸੀਪਲ ਰਣਜੀਤ ਸਿੰਘ, ਮਨੋਹਰ ਦਾਸ, ਆਦਰਸ਼ ਸਕੂਲ ਚਾਉਂਕੇ ਪਵਨਦੀਪ ਕੌਰ, ਅਨੂ ਅਗਰਵਾਲ, 6505 ਅਧਿਆਪਕ ਯੂਨੀਅਨ ਤੋਂ ਗੁਰਪ੍ਰੀਤ ਸਿੰਘ ਕੇਵਲ, 6635 ਅਧਿਆਪਕ ਯੂਨੀਅਨ ਤੋਂ ਗੁਰਮੀਤ ਸਿੰਘ, ਡੀਪੀਈ ਗੁਰਵਿੰਦਰ ਸਿੰਘ ਰਾਮਨਗਰ ਤੋਂ ਇਲਾਵਾ ਸਮੂਹ ਜ਼ਿਲ੍ਹਾ ਕਮੇਟੀ ਮੈਂਬਰ ਅਤੇ ਬਲਾਕ ਕਮੇਟੀ ਮੈਂਬਰ ਹਾਜ਼ਰ ਸਨ। ਡੀਟੀਐਫ ਜ਼ਿਲ੍ਹਾ ਕਮੇਟੀ ਵਲੋਂ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ, ਬੇਅੰਤ ਸਿੰਘ ਫ਼ੂਲੇਵਾਲਾ, ਅੰਮ੍ਰਿਤਪਾਲ ਸਿੰਘ ਮਾਨ, ਗੁਰਪਾਲ ਸਿੰਘ ਸਿੱਧੂ , ਮੋਹਨ ਸਿੰਘ ਮਲਕਾਣਾ, ਨਛੱਤਰ ਸਿੰਘ ਜੇਠੂਕੇ, ਨਰਿੰਦਰ ਸਿੰਘ, ਬੱਲੂਆਣਾ, ਅਵਤਾਰ ਸਿੰਘ ਮਲੂਕਾ, ਸੁਨੀਲ ਕੁਮਾਰ, ਗੋਬਿੰਦ ਸਿੰਘ, ਬੂਟਾ ਸਿੰਘ ਰੋਮਾਣਾ, ਬੇਅੰਤ ਕੌਰ, ਕੁਲਵੰਤ ਕੌਰ, ਬਲਜਿੰਦਰ ਸਿੰਘ ਸਿੱਧੂ, ਅਮਰਦੀਪ ਸਿੰਘ, ਗੁਰਦੀਪ ਸਿੰਘ ਲੈਕਚਰਾਰ, ਗੁਰਵਿੰਦਰ ਸਿੰਘ ਡੀਪੀਈ, ਸੁਰਜੀਤ ਸਿੰਘ ਬੰਗੀ, ਪਰਵਿੰਦਰ ਸਿੰਘ ਡੀਪੀਈ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ - ਭਾਜਪਾ ਗੱਠਜੋੜ ਤੋਂ ਬਾਅਦ ਪੰਜਾਬ ਵਿਚ ਸਰਕਾਰ ਬਣਨਾ ਤੈਅ : ਰਵੀਪ੍ਰੀਤ ਸਿੱਧੂ ਛੇ ਸਾਲਾਂ ਬਾਅਦ ਮੁੜ ਇਕੱਠੀਆਂ ਹੋ... ਅਗਲੀ ਖ਼ਬਰ ਹਰਸਿਮਰਤ ਕੌਰ ਬਾਦਲ ਦੀ 30 ਨਵੰਬਰ ਦੀ ਰੈਲੀ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ
Ad Position 24