25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

70 ਵੀਆਂ ਨੈਸ਼ਨਲ ਸਕੂਲ ਖੇਡਾਂ ਵਿਚ ਪੰਜਾਬ ਦੀ ਧੀ ਖੁਸ਼ਵੀਰ ਕੌਰ ਨੇ ਸੋਨ ਤਗ਼ਮਾ ਜਿੱਤਿਆ

ਭਗਤਾ ਭਾਈਕਾ, 25 ਨਵੰਬਰ (ਸੁਖਪਾਲ ਸਿੰਘ ਸੋਨੀ)-70ਵੀਂਆਂ ਨੈਸ਼ਨਲ ਸਕੂਲ ਖੇਡਾਂ ਦੇ ਐਥਲੈਟਿਕਸ ਮੁਕਾਬਲਿਆਂ ਵਿਚ ਪੰਜਾਬ ਦੀ ਹੋਣਹਾਰ ਅਥਲੀਟ ਖੁਸ਼ਵੀਰ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤ ਕੇ ਆਪਣੀ ਜਨਮ ਭੂੰਮੀ ਭਗਤਾ ਭਾਈਕਾ (ਬਠਿੰਡਾ) ਸਮੇਤ ਪੂਰੇ ਪੰਜਾਬ ਦਾਨਾਮ ਰੌਸ਼ਨ ਕੀਤਾ ਹੈ। ਖੁਸ਼ਵੀਰ ਕੌਰ ਦੀ ਪ੍ਰਾਪਤੀ ਨੂੰ ਲੈ ਕੇ ਸ਼ਹਿਰ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

Ad Position 21
No active advertisement
ਜਿੱਤ ਉਪਰੰਤ ਜਸ਼ਨ ਮਨਾਉਂਦੇ ਹੋਏ ਖੁਸ਼ਵੀਰ ਕੌਰ। 26-11-2026
ਭਗਤਾ ਭਾਈਕਾ, 25 ਨਵੰਬਰ (ਸੁਖਪਾਲ ਸਿੰਘ ਸੋਨੀ)-70ਵੀਂਆਂ ਨੈਸ਼ਨਲ ਸਕੂਲ ਖੇਡਾਂ ਦੇ ਐਥਲੈਟਿਕਸ ਮੁਕਾਬਲਿਆਂ ਵਿਚ ਪੰਜਾਬ ਦੀ ਹੋਣਹਾਰ ਅਥਲੀਟ ਖੁਸ਼ਵੀਰ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤ ਕੇ ਆਪਣੀ ਜਨਮ ਭੂੰਮੀ ਭਗਤਾ ਭਾਈਕਾ (ਬਠਿੰਡਾ) ਸਮੇਤ ਪੂਰੇ ਪੰਜਾਬ ਦਾਨਾਮ ਰੌਸ਼ਨ ਕੀਤਾ ਹੈ। ਖੁਸ਼ਵੀਰ ਕੌਰ ਦੀ ਪ੍ਰਾਪਤੀ ਨੂੰ ਲੈ ਕੇ ਸ਼ਹਿਰ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸਥਾਨਕ ਸ਼ਹਿਰ ਦੀ ਸਤਿਕਾਰ ਕਮੇਟੀ ਦੇ ਪ੍ਰਧਾਨ ਸੇਵਕ ਸਿੰਘ ਅਤੇ ਸੰਦੀਪ ਕੌਰ ਦੀ ਲਾਡਲੀ ਧੀ ਖੁਸ਼ਵੀਰ ਕੌਰ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਹੋਣਹਾਰ ਵਿਦਿਆਰਥਣ ਅਤੇ ਅਥਲੀਟ ਹੈ। ਖੁਸ਼ਵੀਰ ਕੌਰ ਨੇ ਆਪਣੀਸ਼ਾਨਦਾਰ ਪ੍ਰਾਪਤੀ ਨਾਲ ਆਪਣੇ ਦਾ ਨਾਮ ਪੂਰੇ ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਵਿਚ ਚਮਕਾਇਆ ਹੈ। ਅੰਡਰ-17 ਲੜਕੀਆਂ ਦੀ ਚੈਂਪੀਅਨਸ਼ਿਪ ਤਹਿਤ ਸ਼ਿਵਪੁਰੀ ਵਿਖੇ ਕਰਵਾਏ ਜਾ ਰਹੇ 70ਵੇਂ ਨੈਸ਼ਨਲ ਸਕੂਲਐਥਲੈਟਿਕਸ ਮੁਕਾਬਲਿਆਂ ਵਿਚ ਖੁਸ਼ਵੀਰ ਕੌਰ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਆਪਣੇਨਾਮ ਕੀਤਾ। ਸੋਨ ਤਗਮਾ ਜਿੱਤਣ ਉਪਰੰਤ ਖੁਸ਼ਵੀਰ ਕੌਰ ਨੇ ਪੰਜਾਬ ਦਾ ਝੰਡਾ ਲਹਿਰਾ ਕੇ ਆਪਣੀ ਜਿੱਤ ਦਾ ਜਸ਼ਨ ਮਨਾਇਆ। ਉਸ ਦੀ ਇਸ ਮਾਣਮੱਤੀ ਪ੍ਰਾਪਤੀ ਨਾਲ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਖੇਡ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰਹੈ। ਖੁਸ਼ਵੀਰ ਕੌਰ ਦੀ ਇਹ ਉਪਲਬਧੀ ਹੋਰ ਨੌਜਵਾਨ ਖਿਡਾਰੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗੀ। ਇਸ ਪ੍ਰਾਪਤੀ ਨੂੰ ਲੈ ਕੇ ਹਰਦਿਆਲ ਸਿੰਘ, ਗੁਰਦਿਆਲ ਸਿੰਘ, ਸੇਵਕ ਸਿੰਘ ਪ੍ਰਧਾਨ ਸਤਿਕਾਰ ਕਮੇਟੀ, ਸੰਦੀਪ ਕੌਰ, ਜਗਰੂਪ ਸਿੰਘ, ਸੁਖਮੰਦਰ ਸਿੰਘ ਸਿੱਧੂ ਵਲੋਂ ਖੁਸ਼ਵੀਰ ਕੌਰ ਦੀ ਪ੍ਰਾਪਤੀ ਤੇ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਆਪ ਦੇ 14ਵੇਂ ਸਥਾਪਨਾ ਦਿਵਸ ਸਮਾਗਮ ਨੂੰ ਲੈ ਕੇ ਵਰਕਰਾਂ ਵਿਚ ਭਾਰੀ ਉਤਸ਼ਾਹ ਅਗਲੀ ਖ਼ਬਰ ਅਕਾਲੀ - ਭਾਜਪਾ ਗੱਠਜੋੜ ਤੋਂ ਬਾਅਦ ਪੰਜਾਬ ਵਿਚ ਸਰਕਾਰ ਬਣਨਾ ਤੈਅ : ਰਵੀਪ੍ਰੀਤ ਸਿੱਧੂ ਛੇ ਸਾਲਾਂ ਬਾਅਦ ਮੁੜ ਇਕੱਠੀਆਂ ਹੋ...
Ad Position 24