12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਬਠਿੰਡਾ ਦੇ ਗੁਪਤਾ ਹਸਪਤਾਲ ਤੋਂ ਪਤੀ-ਪਤਨੀ ਦੇ ਗੋਡੇ ਦੀ ਹੋਈ ਸਫਲ ਰੋਬੋਟਿਕ ਸਰਜਰੀ <br/>

Ad Position 21
No active advertisement
ਅਜੀਤ ਡੈਸਕ 07-06-2026
ਬਠਿੰਡਾ, 6 ਜੂਨ (ਪੱਤਰ ਪ੍ਰੇਰਕ)- ਬਠਿੰਡਾ ਦੇ ਗੁਪਤਾ ਹਸਪਤਾਲ ਤੋਂ ਪਿੰਡ ਮਹਿਰਾਜ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਪਤੀ ਗੁਰਦਰਸ਼ਨ ਸਿੰਘ ਅਤੇ ਪਤਨੀ ਗੁਰਮੀਤ ਕੌਰ ਦੇ ਇਕ ਗੋਡੇ ਦੀ ਰੋਬੋਟਿਕ ਸਰਜਰੀ ਸਫਲਤਾ ਪੂਰਵਕ ਹੋਈ ਹੈ | ਜਿਸ ਕਾਰਨ ਹੁਣ ਉਨ੍ਹਾਂ ਨੇ ਨਾ ਅਸਹੀਣਯੋਗ ਦਰਦ ਤੋਂ ਰਾਹਤ ਮਹਿਸੂਸ ਕੀਤੀ ਹੈ | ਗੁਰਦਰਸ਼ਨ ਸਿੰਘ ਅਤੇ ਗੁਰਮੀਤ ਕੌਰ ਅਨੁਸਾਰ ਹੁਣ ਉਹ ਆਪਣੇ ਘਰ ਦਾ ਸਾਰੇ ਕੰਮਕਾਰ ਆਸਾਨੀ ਨਾਲ ਖ਼ੁਦ ਕਰ ਲੈਂਦੇ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਉਮਰ 70-75 ਸਾਲ ਦੀ ਹੋ ਚੁੱਕੀ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਆਪਣੇ ਗੋਡਿਆਂ ਵਿਚ ਬਹੁਤ ਜ਼ਿਆਦਾ ਦਰਦ ਹੋਣ ਕਾਰਨ ਹਰ ਸਮੇਂ ਬਹੁਤ ਤਕਲੀਫ਼ 'ਚ ਰਹਿੰਦੇ ਸਨ | ਗੋਡਿਆਂ ਦਾ ਇਲਾਜ ਉਨ੍ਹਾਂ ਨੇ ਕਈ ਨਾਮੀ ਡਾਕਟਰਾਂ ਤੋਂ ਕਰਵਾਇਆ, ਪਰ ਲੱਖਾਂ ਰੁਪਏ ਖ਼ਰਚਣ ਦੇ ਬਾਵਜੂਦ ਉਨ੍ਹਾਂ ਨੂੰ ਕਿਸੇ ਤੋਂ ਵੀ ਕੋਈ ਆਰਾਮ ਨਹੀਂ ਮਿਲਿਆ | ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਪਾਵਰ ਹਾਊਸ ਰੋਡ ਵਿਖੇ ਗੁਪਤਾ ਹਸਪਤਾਲ 'ਚ ਰੋਬੋਟਿਕ ਸਰਜਰੀ ਸ਼ੁਰੂ ਹੋਈ ਤਾਂ ਉਹ ਦੋਵੇਂ ਖ਼ੁਦ ਹਸਪਤਾਲ 'ਚ ਪਹੰੁਚ ਕੇ ਡਾਕਟਰ ਮੋਹਿਤ ਗੁਪਤਾ ਨੂੰ ਮਿਲੇ | ਜਿੱਥੇ ਡਾਕਟਰ ਵਲੋਂ ਉਨ੍ਹਾਂ ਦੇ ਟੈੱਸਟ ਕਰਵਾਉਣ ਤੋਂ ਬਾਅਦ ਰੋਬੋਟਿਕ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਗਈ | ਗੁਰਦਰਸ਼ਨ ਸਿੰਘ ਅਤੇ ਗੁਰਮੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਇਕ ਗੋਡੇ ਦੀ ਰੋਬੋਟਿਕ ਤਕਨੀਕ ਰਾਹੀਂ ਸਰਜਰੀ ਕਰਵਾ ਕੇ ਦਰਦ ਤੋਂ ਰਾਹਤ ਮਹਿਸੂਸ ਕੀਤੀ ਹੈ | ਇਸ ਮੌਕੇ ਰੋਬੋਟਿਕ ਸਰਜਨ ਡਾ. ਮੋਹਿਤ ਗੁਪਤਾ ਨੇ ਕਿਹਾ ਕਿ ਗੁਪਤਾ ਹਸਪਤਾਲ ਵਿਚ ਅਤਿ ਆਧੁਨਿਕ ਜਾਂਨਸ਼ਨ ਐਂਡ ਜਾਂਨਸ਼ਨ ਰੋਬੋਟ ਨਾਲ ਗੋਡੇ ਬਦਲਣ ਦੀ ਸਰਜਰੀ ਦੀ ਸ਼ੁਰੂਆਤ ਹੋ ਚੁੱਕੀ ਹੈ | ਜਾਂਨਸ਼ਨ ਐਂਡ ਜਾਂਨਸ਼ਨ ਦਾ ਵੇਲਿਸ ਰੋਬੋਟ ਸਭ ਤੋਂ ਵਧੀਆ ਆਧੁਨਿਕ ਗੋਡੇ ਬਦਲਣ ਵਾਲਾ ਰੋਬੋਟ ਹੈ, ਜੋ ਕਿ ਗੋਡੇ ਬਦਲਣ ਵਿਚ ਵਧੀਆ ਨਤੀਜੇ ਦਿੰਦਾ ਹੈ ਅਤੇ ਗੋਡੇ ਲੰਬੇ ਸਮੇਂ ਤੱਕ ਚੱਲਦੇ ਹਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਐਕਸਾਈਜ਼ ਐਂਡ ਟੈਕਸੇਸ਼ਨ ਕਮੇਟੀ ਦੇ ਚੇਅਰਮੈਨ ਬਿਕਰਮ ਲਵਲੀ ਨੇ ਸੁਣੀਆਂ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ <br/>
Ad Position 24