12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਕਣਕ ਵੰਡ ਦੀਆਂ ਮਹੀਨਾਵਾਰ ਪਰਚੀਆਂ ਕੱਟਣ 'ਤੇ ਡੀਪੂ ਹੋਲਡਰ ਅਤੇ ਖਪਤਕਾਰ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 07-06-2026
ਭੀਖੀ, 6 ਜੂਨ (ਬਲਕਾਰ ਸਿੰਘ ਸਹੋਤਾ)- ਪੰਜਾਬ ਸਰਕਾਰ ਦੇ ਖ਼ੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਵਿਭਾਗ ਵਲੋਂ ਕੌਮੀ ਖ਼ੁਰਾਕ ਸੁਰੱਖਿਆ ਕਾਨੂੰਨ ਤਹਿਤ ਲੋੜਵੰਦ ਵਿਅਕਤੀਆਂ ਨੂੰ ਪੜਾਅਵਾਰ 3 ਮਹੀਨੇ ਦਾ ਅਨਾਜ ਮੁਹੱਈਆ ਕਰਵਾਉਣ ਲਈ ਵਰਤੀ ਜਾਂਦੀ ਮਸ਼ੀਨ ਈ-ਪੋਸ਼ ਤੋਂ ਹੁਣ 3 ਮਹੀਨੇ ਦੀ ਜਗ੍ਹਾ ਮਹੀਨਾਵਾਰ ਪਰਚੀਆਂ ਕੱਟਣ ਨਾਲ ਜਿੱਥੇ ਡੀਪੂ ਹੋਲਡਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਖਪਤਕਾਰ ਵੀ ਡਾਢੇ ਦੁਖੀ ਹਨ | ਡੀਪੂ ਯੂਨੀਅਨ ਦੀ ਸਥਾਨਕ ਇਕਾਈ ਦੇ ਪ੍ਰਧਾਨ ਬਹਾਦਰ ਖਾਂ ਤੋਂ ਇਲਾਵਾ ਮਹਿੰਦਰ ਸਿੰਘ ਧਲੇਵਾਂ, ਸਹਿਪਾਲ ਬੀਰ ਨੇ ਦੱਸਿਆ ਕਿ ਵਿਭਾਗ ਦੇ ਨਵੇ ਆਦੇਸ਼ ਮੁਤਾਬਿਕ ਤਿੰਨ ਮਹੀਨਿਆਂ ਦੇ ਅਨਾਜ ਦੀ ਇਕ ਪਰਚੀ ਕੱਢਣ ਦੇ ਬਦਲੇ ਹੁਣ ਮਹੀਨਾਵਾਰ ਪਰਚੀ ਕੱਢਣੀ ਹੋਵੇਗੀ ਅਤੇ ਹਰ ਵਾਰ ਖਪਤਕਾਰ ਨੂੰ ਆਪਣੀ ਪਹਿਚਾਣ ਈ-ਪੋਸ਼ ਮਸ਼ੀਨ 'ਤੇ ਦਰਸਾਉਣੀ ਪਵੇਗੀ, ਜਿਸ ਕਾਰਨ ਇਕ ਕਾਰਡ ਦੇ ਭੁਗਤਾਨ 'ਤੇ 15 ਤੋਂ 20 ਮਿੰਟ ਲੱਗ ਜਾਂਦੇ ਹਨ | ਮਸ਼ੀਨ ਦੀ ਜ਼ਿਆਦਾ ਵਰਤੋਂ ਕਾਰਨ ਅਕਸਰ ਸਰਵਰ ਡਾਊਨ ਹੋ ਜਾਂਦਾ ਹੈ ਅਤੇ ਮਸ਼ੀਨ ਦਾ ਨੈੱਟਵਰਕ ਆਊਟ ਹੋਣ ਕਾਰਨ ਪਰਚੀ ਕੱਟਣ ਵਿਚ ਵੱਡੀ ਸਮੱਸਿਆ ਆਉਂਦੀ ਹੈ, ਜਿਸ ਕਾਰਨ ਖਪਤਕਾਰਾਂ ਅਤੇ ਡੀਪੂ ਹੋਲਡਰਾਂ ਦਾ ਸਮਾਂ ਬਰਬਾਦ ਹੁੰਦਾ ਹੈ | ਵਾਰ-ਵਾਰ ਅੰਗੂਠਾ ਲਗਾਉਣ ਕਾਰਨ ਮਸ਼ੀਨ ਆਪਣਾ ਕੰਮ ਛੱਡ ਦਿੰਦੀ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਹਿਲਾਂ ਦੀ ਤਰ੍ਹਾਂ ਤਿੰਨ ਮਹੀਨਿਆਂ ਦੇ ਅਨਾਜ ਦੀ ਇਕੋ ਹੀ ਪਰਚੀ ਨਿਕਲੇ ਅਤੇ ਨਾਲ ਹੀ ਸਰਕਾਰ ਵਲੋਂ ਰਾਸ਼ਨ ਕਿੱਟਾਂ ਨੂੰ ਵੀ ਅਨਾਜ ਦੇ ਨਾਲ ਹੀ ਅਲਾਟ ਕੀਤਾ ਜਾਵੇ ਤਾਂ ਜੋ ਖਪਤਕਾਰਾਂ ਅਤੇ ਡੀਪੂ ਹੋਲਡਰ ਖ਼ੱਜਲ-ਖ਼ੁਆਰੀ ਤੋਂ ਬਚ ਸਕਣ | ਉਨ੍ਹਾਂ ਇਹ ਮੰਗ ਵੀ ਕੀਤੀ ਕਿ ਰਾਸ਼ਨ ਪ੍ਰਕਿਰਿਆ ਨੂੰ ਸਰਲ ਬਣਾਇਆ ਜਾਵੇ ਅਤੇ ਸਰਵਰ ਤੇ ਮਸ਼ੀਨਾਂ ਦੀ ਤਕਨੀਕੀ ਸਮੱਸਿਆ ਦਾ ਹੱਲ ਕੀਤਾ ਜਾਵੇ | ਨਾਲ ਹੀ ਡੀਪੂ ਹੋਲਡਰਾਂ ਨੂੰ 2 ਕੁਇੰਟਲ ਸਮਰਥਾ ਅਤੇ ਲੰਬੀ ਬੈਟਰੀ ਬੈਕਅਪ ਵਾਲੇ ਕੰਡੇ ਮੁਹੱਈਆ ਕਰਵਾਏ ਜਾਣ ਅਤੇ ਈ-ਪੋਸ਼ ਮਸ਼ੀਨਾਂ 'ਤੇ ਓ.ਟੀ.ਪੀ. ਦੀ ਸੁਵਿਧਾ ਮੁੜ ਚਾਲੂ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ 2 ਨੌਜਵਾਨ ਪਰਸ ਖੋਹ ਕੇ ਫ਼ਰਾਰ ਅਗਲੀ ਖ਼ਬਰ ਵੋਟਰ ਮੈਪਿੰਗ ਲਈ ਜ਼ਿਲੇ੍ਹ ਦੇ 645 ਪੋਲਿੰਗ ਬੂਥਾਂ 'ਤੇ ਅੱਜ ਲੱਗਣਗੇ ਵਿਸ਼ੇਸ਼ ਕੈਂਪ- ਡੀ.ਸੀ. <br/>
Ad Position 24