ਮਾਨਸਾ, 6 ਜੂਨ (ਵਿ.ਪ੍ਰਤੀ.)- ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਪਰਸ ਖੋਹਣ ਵਾਲੇ 2 ਜਣਿਆਂ ਖ਼ਿਲਾਫ਼ ਕਾਰਵਾਈ ਕੀਤੀ ਹੈ | ਰੀਤੂ ਬਾਂਸਲ ਵਾਸੀ ਸ੍ਰੀ ਗੰਗਾਨਗਰ (ਰਾਜਸਥਾਨ) ਨੇ ਪੁਲਿਸ ਨੂੰ ਲਿਖਾਈ ਸ਼ਿਕਾਇਤ 'ਚ ਦੱਸਿਆ ਕਿ ਉਹ ਬਾਜ਼ਾਰ 'ਚੋਂ ਸਾਮਾਨ ਖ਼ਰੀਦਣ ਲਈ ਗਈ ਸੀ | ਗਊਸ਼ਾਲਾ ਦੀ ਬੈਕ ਸਾਈਡ ਮੋਟਰਸਾਈਕਲ ਸਵਾਰ 2 ਨੌਜਵਾਨ ਉਸ ਦਾ ਪਰਸ ਝਪਟ ਮਾਰ ਕੇ ਰਫ਼ੂ ਚੱਕਰ ਹੋ ਗਏ | ਪਰਸ 'ਚ 5 ਹਜ਼ਾਰ ਰੁਪਏ ਨਕਦੀ, ਮੈਟਰੋਲਾ ਦਾ ਮੋਬਾਈਲ ਸੀ, ਜਿਸ ਦੀ ਕੀਮਤ ਲਗਪਗ 12 ਹਜ਼ਾਰ ਰੁਪਏ ਹੈ | ਪੁਲਿਸ ਨੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ |