14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਅਕਾਲੀ ਦਲ ਦੇ ਕੌਂਸਲਰ ਮਨਜੀਤ ਧੁੰਨਾ ਵਲੋਂ ਸ਼ੁਕਰਾਨੇ ਵਜੋਂ ਧਾਰਮਿਕ ਸਮਾਗਮ

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਭਗਤਾ ਭਾਈਕਾ, 7 ਜੂਨ (ਸੁਖਪਾਲ ਸਿੰਘ ਸੋਨੀ)- ਸਥਾਨਕ ਸ਼ਹਿਰ ਦੇ ਵਾਰਡ ਨੰਬਰ 13 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਨਵੇਂ ਬਣੇ ਕੌਂਸਲਰ ਮਨਜੀਤ ਸਿੰਘ ਧੁੰਨਾ (ਮੀਤ ਪ੍ਰਧਾਨ ਬੀ.ਸੀ ਵਿੰਗ ਪੰਜਾਬ) ਵਲੋਂ ਜਿੱਤ ਦੀ ਖ਼ੁਸ਼ੀ ਵਿਚ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਭਗਤਾ ਭਾਈਕਾ ਵਿਖੇ ਅੱਜ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ ¢ ਇਸ ਮÏਕੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਧਰਮ ਪਤਨੀ ਬੀਬੀ ਸੁਰਜੀਤ ਕੌਰ ਮਲੂਕਾ ਸਮੇਤ ਵੱਡੀ ਗਿਣਤੀ ਵਿਚ ਵਾਰਡ ਨੰਬਰ 13 ਦੇ ਵੋਟਰਾਂ, ਅਕਾਲੀ ਦਲ ਦੇ ਸਮਰਥਕਾਂ ਵਲੋਂ ਸ਼ਮੂਲੀਅਤ ਕੀਤੀ ਗਈ ¢ ਇਸ ਮÏਕੇ ਕੌਂਸਲਰ ਮਨਜੀਤ ਸਿੰਘ ਧੁੰਨਾ ਨੇ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਾਰਡ ਦੇ ਹਰ ਵੋਟਰ ਦੇ ਉਨ੍ਹਾਂ ਦੀ ਜਿੱਤ ਲਈ ਦਿਨ-ਰਾਤ ਇਕ ਕਰਕੇ ਡਟਵੀਂ ਮਿਹਨਤ ਕੀਤੀ¢ ਉਨ੍ਹਾਂ ਕਿਹਾ ਕਿ ਉਹ ਵਾਰਡ ਨੰ-13 ਦੇ ਵੋਟਰਾਂ ਦੇ ਹਮੇਸ਼ਾ ਲਈ ਰਿਣੀ ਅਤੇ ਉਹ ਵਾਰਡ ਦੀ ਬਿਹਤਰੀ ਲਈ ਹਮੇਸ਼ਾ ਤਤਪਰ ਰਹਿਣਗੇ¢ ਇਕੱਠ ਦÏਰਾਨ ਗਗਨਦੀਪ ਸਿੰਘ ਗਰੇਵਾਲ ਮਾਰਕੀਟ ਕਮੇਟੀ ਭਗਤਾ ਭਾਈਕਾ, ਜਗਮੋਹਣ ਲਾਲ ਪ੍ਰਧਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਹਾਲ ਹੀ ਹੋਈਆਂ ਨਗਰ ਪੰਚਾਇਤ ਚੋਣਾਂ ਦÏਰਾਨ ਸੂਬੇ ਅੰਦਰ ਅਕਾਲੀ ਦਲ ਨੂੰ ਲੋਕਾਂ ਦੀ ਸਹਿਯੋਗ ਸਦਕਾ ਬੇਹੱਦ ਮਜ਼ਬੂਤੀ ਮਿਲੀ ਹੈ¢ ਉਨ੍ਹਾਂ ਕਿਹਾ ਕਿ ਸਿਆਸਤਦਾਨ ਨਗਰ ਪੰਚਾਇਤ ਚੋਣਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਮੈਚ ਕਰਾਰ ਦੇ ਰਹੇ ਸਨ, ਜੋ ਕਿ ਅਕਾਲੀ ਦਲ ਦੇ ਜਿੱਤ ਲਿਆ ਹੈ, ਹੁਣ 2027 ਦਾ ਫਾਈਨਲ ਮੈਚ ਵੀ ਅਕਾਲੀ ਦਲ ਸ਼ਾਨ ਨਾਲ ਜਿੱਤੇਗਾ ¢ਇਸ ਸਮੇਂ ਰਾਕੇਸ਼ ਕੁਮਾਰ ਗੋਇਲ, ਦਰਸ਼ਨ ਸਿੰਘ ਭਾਈਕੇ, ਗੁਰਤੇਜ ਸਿੰਘ ਚਾਨੀ, ਸਤਵਿੰਦਰਪਾਲ ਸਿੰਘ ਪਿੰਦਰ ਸਿੱਧੂ, ਦਵਿੰਦਰ ਸਿੰਘ ਮਠਾੜੂ, ਨਿਰਮਲ ਸਿੰਘ ਹੀਰੋ ਵਾਲੇ, ਸੁਖਜਿੰਦਰ ਸਿੰਘ ਖ਼ਾਨਦਾਨ, ਜਸਪਾਲ ਸਿੰਘ ਵੜਿੰਗ, ਰਿਛਪਾਲ ਸਿੰਘ ਨਿੱਕਾ, ਗੁਰਵਿੰਦਰ ਕੌਰ ਭਗਤਾ ਪ੍ਰਧਾਨ, ਕੁਲਦੀਪ ਕÏਰ ਬਰਾੜ, ਕਰਨਦੀਪ ਸਿੰਘ ਦੂਆ, ਢਾਡੀ ਬਲਵਿੰਦਰ ਸਿੰਘ ਭਗਤਾ ਹਰਜਿੰਦਰ ਸਿੰਘ ਸਹੋਤਾ, ਸ਼ਾਮ ਸੰੁਦਰ ਬਾਂਸਲ, ਬਲਰਾਜ ਸਿੰਘ ਬਿੱਟੂ, ਬਲਵੀਰ ਸਿੰਘ ਅਕਾਲ ਵਾਲੇ, ਸੁਖਮੰਦਰ ਸਿੰਘ, ਮਲਕੀਤ ਸਿੰਘ ਰਾਜੂ, ਰਾਜੂ ਉਤਮ, ਸਰਬਜੀਤ ਸਿੰਘ ਡੈਂਟਰ, ਮੋਹਣ ਲਾਲ ਜੇਈ ਸਮੇਤ ਵੱਡੀ ਗਿਣਤੀ ਗਿਣਤੀ ਵਿਚ ਅਕਾਲੀ ਸਮਰਥਕ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਲੋਕ ਸੇਵਾ ਸੁਸਾਇਟੀ ਵਲੋਂ ਗੁਰਮਤਿ ਸਮਾਗਮ ਅਤੇ ਮੁਫ਼ਤ ਆਯੁਰਵੇਦ ਚੇਤਨਾ ਕੈਂਪ ਲਗਾਇਆ <br/> ਅਗਲੀ ਖ਼ਬਰ ਸ੍ਰੀ ਸਨਾਤਨ ਧਰਮ ਸਭਾ ਅਤੇ ਪੰਜਾਬ ਮਹਾਂਵੀਰ ਦਲ ਵਲੋਂ ਨਵੇਂ ਬਣੇ ਕੌਂਸਲਰਾਂ ਦਾ ਸਨਮਾਨ <br/>
Ad Position 24