14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸੋਨ ਤਗਮਾ ਜੇਤੂ ਟੀਮ ਦੇ ਖਿਡਾਰੀ ਜੌਆਏਪ੍ਰੀਤ ਸਿੱਧੂ ਦਾ ਪਿੰਡ ਪਹੁੰਚਣ 'ਤੇ ਨਿੱਘਾ ਸੁਆਗਤ

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਭੁੱਚੋ ਮੰਡੀ, 7 ਜੂਨ (ਬਿੱਕਰ ਸਿੰਘ ਸਿੱਧੂ)- 25 ਮਈ ਤੋਂ 29 ਮਈ 2026 ਤੱਕ ਕੋਲੰਬੋ, ਸ੍ਰੀਲੰਕਾ ਦੇ ਸੁਗਤਦਾਸਾ ਇਨਡੋਰ ਸਟੇਡੀਅਮ 'ਚ ਹੋਏ ਬਾਸਕਟਬਾਲ ਫੀਬਾ ਅੰਡਰ-18 ਏਸ਼ੀਆ ਕੱਪ ਦੌਰਾਨ ਗੋਲਡ ਮੈਡਲ ਜੇਤੂ ਰਹੀ ਭਾਰਤ ਦੀ ਟੀਮ ਦੇ ਖਿਡਾਰੀ ਜੌਆਏਪ੍ਰੀਤ ਦਾ ਪਿੰਡ ਲਹਿਰਾ ਬੇਗਾ ਪਹੁੰਚਣ 'ਤੇ ਸਮੂਹ ਪਿੰਡ ਵਾਸੀਆਂ, ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਅਤੇ ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਜਥੇਦਾਰ ਜਗਸੀਰ ਸਿੰਘ ਕਲਿਆਣ, ਹਲਕਾ ਇੰਚਾਰਜ ਡਾ. ਦਿਲਜੀਤ ਸਿੰਘ ਗੁਰੂ ਵਲੋਂ ਨਿੱਘਾ ਸੁਆਗਤ ਕੀਤਾ ਗਿਆ | ਗੌਰਤਲਬ ਹੈ ਕਿ ਇਸ ਟੂਰਨਾਮੈਂਟ ਦੌਰਾਨ ਜੌਆਏਪ੍ਰੀਤ ਨੇ ਸਾਬਾ ਕੁਆਲੀਫਾਇਰਜ਼ 2026 ਵਿਚ ਭਾਰਤ ਦੀ ਨੁਮਾਇੰਦਗੀ ਕੀਤੀ | ਮੁੱਖ ਕੋਚ ਪਰਮਦੀਪ ਸਿੰਘ ਦੀ ਅਗਵਾਈ ਹੇਠ ਭਾਰਤੀ ਟੀਮ ਨੇ ਇਸ ਟੂਰਨਾਮੈਂਟ ਵਿੱਚ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਜਿੱਤ ਕੇ ਫੀਬਾ ਅੰਡਰ 18 ਏਸ਼ੀਆ ਕੱਪ 2026 ਲਈ ਕੁਆਲੀਫਾਈ ਕੀਤਾ | ਇਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਬੰਗਲਾਦੇਸ਼ ਵਿਰੁੱਧ ਸ਼ਾਨਦਾਰ ਖੇਡ ਦਿਖਾਉਣ ਲਈ ਜੌਆਏਪ੍ਰੀਤ ਨੂੰ 'ਪਲੇਅਰ ਆਫ਼ ਦ ਮੈਚ' ਚੁਣਿਆ ਗਿਆ | ਫਾਈਨਲ ਮੁਕਾਬਲੇ ਵਿਚ ਭਾਰਤੀ ਟੀਮ ਨੇ ਮੇਜ਼ਬਾਨ ਸ੍ਰੀਲੰਕਾ ਨੂੰ ਹਰਾ ਕੇ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ | ਇਸ ਇਤਿਹਾਸਕ ਜਿੱਤ ਨਾਲ ਭਾਰਤ ਨੇ ਫੀਬਾ ਅੰਡਰ 18 ਏਸ਼ੀਆ ਕੱਪ 2026 ਲਈ ਵੀ ਕੁਆਲੀਫ਼ਾਈ ਕਰ ਲਿਆ, ਜਿਸ ਦਾ ਆਯੋਜਨ ਅਗਸਤ 2026 ਵਿੱਚ ਅਹਿਮਦਾਬਾਦ, ਗੁਜਰਾਤ ਵਿਚ ਹੋਵੇਗਾ | ਜੌਆਏਪ੍ਰੀਤ ਸਿੰਘ ਸਿੱਧੂ ਦੀ ਸਫਲਤਾ ਦੇ ਪਿੱਛੇ ਉਨ੍ਹਾਂ ਦੇ ਕੋਚਾਂ ਦਾ ਅਮੁੱਲ ਯੋਗਦਾਨ ਰਿਹਾ ਹੈ | ਬਠਿੰਡਾ ਵਿਚ ਉਨ੍ਹਾਂ ਦੇ ਸ਼ੁਰੂਆਤੀ ਕੋਚ ਅਮਰਜੀਤ ਸਿੰਘ ਨੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਿਆ, ਜਦਕਿ ਰਾਜਿੰਦਰ ਸਿੰਘ ਅਤੇ ਜੈਪਾਲ ਸਿੰਘ ਨੇ ਲੁਧਿਆਣਾ ਬਾਸਕਟਬਾਲ ਅਕੈਡਮੀ ਵਿਚ ਉਨ੍ਹਾਂ ਦੇ ਖੇਡ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ | ਜੌਆਏਪ੍ਰੀਤ ਦੀ ਇਸ ਸਫਲਤਾ ਦੇ ਪਿੱਛੇ ਉਨ੍ਹਾਂ ਦੇ ਪਿਤਾ ਗੁਰਲਾਲ ਸਿੰਘ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ ਹੈ | ਉਨ੍ਹਾਂ ਨੇ ਹਮੇਸ਼ਾ ਆਪਣੇ ਪੁੱਤਰ ਦੀ ਪ੍ਰਤਿਭਾ 'ਤੇ ਭਰੋਸਾ ਕੀਤਾ ਅਤੇ ਹਰ ਹਾਲਾਤ ਵਿੱਚ ਉਸ ਦਾ ਹੌਸਲਾ ਵਧਾਇਆ | ਉਨ੍ਹਾਂ ਦਾ ਤਿਆਗ, ਸਮਰਪਣ ਅਤੇ ਸਹਿਯੋਗ ਜੌਆਏਪ੍ਰੀਤ ਦੀ ਸਫਲਤਾ ਦੀ ਮਜ਼ਬੂਤ ਨੀਂਹ ਬਣਿਆ | ਇਸ ਮੌਕੇ ਮੁੱਖ ਅਧਿਆਪਕ ਕੁਲਵਿੰਦਰ ਕਟਾਰੀਆਂ, ਮਾਸਟਰ ਮੱਖਣ ਸਿੰਘ ਤੋਂ ਇਲਾਵਾ ਸਮੂਹ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਸਾਈਕਲ ਦਿਵਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਵਿਸ਼ਾਲ ਸਾਈਕਲ ਰੈਲੀ <br/> ਅਗਲੀ ਖ਼ਬਰ ਲੋਕ ਸੇਵਾ ਸੁਸਾਇਟੀ ਵਲੋਂ ਗੁਰਮਤਿ ਸਮਾਗਮ ਅਤੇ ਮੁਫ਼ਤ ਆਯੁਰਵੇਦ ਚੇਤਨਾ ਕੈਂਪ ਲਗਾਇਆ <br/>
Ad Position 24