14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਵਿਸ਼ਵ ਸਾਈਕਲ ਦਿਵਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਵਿਸ਼ਾਲ ਸਾਈਕਲ ਰੈਲੀ <br/>

Ad Position 21
repet_subhas-goyals [Copy P29]
ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਆਯੋਜਿਤ ਸਾਈਕਲ ਰੈਲੀ 'ਵਰਸਿਟੀ ਤੋਂ ਰਵਾਨਾ ਹੁੰਦੀ ਹੋਈ¢ ਤਸਵੀਰ: ਰਾਹੀ <br/> 08-06-2026
ਤਲਵੰਡੀ ਸਾਬੋ, 7 ਜੂਨ (ਰਵਜੋਤ ਸਿੰਘ ਰਾਹੀ)- ਭਾਰਤ ਸਰਕਾਰ ਦੇ ਖੇਡ ਅਤੇ ਯੁਵਾ ਮੰਤਰਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਈਸ ਚਾਂਸਲਰ ਪੋ੍ਰ. (ਡਾ.) ਬਲਰਾਜ ਸਿੰਘ ਦੀ ਰਹਿਨੁਮਾਈ ਹੇਠ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ਼ ਸਪੋਰਟਸ ਵਲੋਂ ਐਨ.ਐਸ. ਐਸ. ਵਿਭਾਗ ਤੇ 6 ਪੀ.ਬੀ.ਬੀ.ਐਨ. ਐਨ.ਸੀ.ਸੀ. ਮਲੋਟ ਦੇ ਸਹਿਯੋਗ ਨਾਲ ਵਿਸ਼ਵ ਸਾਈਕਲ ਦਿਵਸ ਮÏਕੇ ਵਿਸ਼ਾਲ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਮੁੱਖ ਮਹਿਮਾਨ ਡੀ. ਐਸ.ਪੀ. ਤਲਵੰਡੀ ਸਾਬੋ ਜਸਜਯੋਤ ਸਿੰਘ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ ¢ ਸਾਈਕਲ ਰੈਲੀ 'ਚ ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ, ਡਿਪਟੀ ਰਜਿਸਟਰਾਰ ਕੁਲਵੀਰ ਸਿੰਘ, ਵੱਖ-ਵੱਖ ਵਿਭਾਗਾਂ ਦੇ ਡੀਨ, ਅਧਿਆਪਕ, ਯੂਨੀਵਰਸਿਟੀ ਦੀ ਗੱਤਕਾ ਟੀਮ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ ¢ ਸਾਈਕਲ ਰੈਲੀ ਯੂਨੀਵਰਸਿਟੀ ਕੈਂਪਸ ਤੋਂ ਸ਼ੁਰੂ ਹੋ ਕੇ ਤਲਵੰਡੀ ਸਾਬੋ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਲੰਘੀ ¢ ਇੱਕ ਬੂਟਾ ਮਾਂ ਦੇ ਨਾਮ ਮੁਹਿੰਮ ਤਹਿਤ ਵਾਤਾਵਰਨ ਦੀ ਸਾਂਭ-ਸੰਭਾਲ, ਇਸ ਨੂੰ ਹਰਿਆ ਭਰਿਆ ਰੱਖਣ ਲਈ ਪਤਵੰਤਿਆਂ ਅਤੇ ਵਿਦਿਆਰਥੀਆਂ ਵਲੋਂ ਫਲਦਾਰ ਅਤੇ ਛਾਂ ਦਾਰ ਬੂਟੇ ਲਗਾਏ ਗਏ ¢ ਮੁੱਖ ਮਹਿਮਾਨ ਡੀ. ਐੱਸ.ਪੀ. ਤਲਵੰਡੀ ਸਾਬੋ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਤੇ ਨਾਅਰੇ 'ਫਿਟਨੈੱਸ ਡੋਜ਼, ਅੱਧਾ ਘੰਟਾ ਹਰ ਰੋਜ਼' ਅਨੁਸਾਰ ਲੋਕਾਂ 'ਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਆਯੋਜਿਤ ਰੈਲੀ 'ਵਰਸਿਟੀ ਦਾ ਸ਼ਲਾਘਾਯੋਗ ਉਪਰਾਲਾ ਹੈ¢ ਡਾਇਰੈਕਟਰ ਸਪੋਰਟਸ ਡਾ. ਬਲਵਿੰਦਰ ਸ਼ਰਮਾ ਨੇ ਦੱਸਿਆ ਕਿ ਰੈਲੀ ਵਿਚ ਯੂਨੀਵਰਸਿਟੀ ਦੇ ਲਗਭਗ 300 ਵਿਦਿਆਰਥੀਆਂ ਅਤੇ ਐਨ.ਸੀ.ਸੀ. ਦੇ ਕੈਡਿਟਾਂ ਨੇ ਸ਼ਿਰਕਤ ਕੀਤੀ ¢ ਕੁਆਰਡੀਨੇਟਰ ਨਰਿੰਦਰ ਕੌਰ ਨੇ ਸਾਈਕਲ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ¢ ਇਸ ਮੌਕੇ ਜ਼ਿਲ੍ਹਾ ਯੁਵਾ ਅਫ਼ਸਰ ਮੀਸ਼ਾ ਦੇ ਸਹਿਯੋਗ ਨਾਲ ਠੰਡੇ ਪਾਣੀ ਦੀ ਛਬੀਲ ਲਗਾਈ ਗਈ¢ ਸਾਈਕਲ ਰੈਲੀ ਦÏਰਾਨ ਡੀਨ ਫਿਜ਼ੀਕਲ ਐਜੂਕੇਸ਼ਨ ਡਾ. ਰਵੀ ਗਹਿਲਾਵਤ ਦੀ ਟੀਮ, ਤਾਲਮੇਲ ਅਫ਼ਸਰ ਡਾ. ਬਲਿੰਦਰ ਸਿੰਘ ਦਾ ਪ੍ਰਬੰਧਨ ਸ਼ਲਾਘਾਯੋਗ ਰਿਹਾ¢

Ad Position 22
No active advertisement
ਪਿਛਲੀ ਖ਼ਬਰ 2003 ਦੀ ਵੋਟਰ ਸੂਚੀ ਨੂੰ ਆਧਾਰ ਮੰਨਣ ਕਾਰਨ ਹਜ਼ਾਰਾਂ ਲੋਕ ਵੋਟ ਦੇ ਅਧਿਕਾਰ ਤੋਂ ਵਾਂਝੇ ਹੋਣ ਦਾ ਖ਼ਦਸ਼ਾ- ਡਾ. ਸ਼ਰਮਾ... ਅਗਲੀ ਖ਼ਬਰ ਸੋਨ ਤਗਮਾ ਜੇਤੂ ਟੀਮ ਦੇ ਖਿਡਾਰੀ ਜੌਆਏਪ੍ਰੀਤ ਸਿੱਧੂ ਦਾ ਪਿੰਡ ਪਹੁੰਚਣ 'ਤੇ ਨਿੱਘਾ ਸੁਆਗਤ
Ad Position 24