02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਵਿਧਾਇਕ ਬੁੱਧ ਰਾਮ ਨੇ ਸਕੂਲ ਦੀ ਸ਼ੈੱਡ ਲਈ 5 ਲੱਖ ਦੀ ਗਰਾਂਟ ਦਾ ਸੈਕਸ਼ਨ ਪੱਤਰ ਸੌਂਪਿਆ

ਬੁਢਲਾਡਾ, 1 ਅਗਸਤ (ਸੁਨੀਲ ਮਨਚੰਦਾ)- ਨੇੜਲੇ ਪਿੰਡ ਰੱਲੀ ਵਿਖੇ ਤੇਜ਼ ਹਨੇਰੀ ਕਾਰਨ ਸਰਕਾਰੀ ਸੈਕੰਡਰੀ ਸਕੂਲ ਵਿਚ ਬਣੇ ਸ਼ੈੱਡ ਦਾ ਨੁਕਸਾਨ ਹੋ ਗਿਆ ਸੀ। ਹਲਕਾ ਵਿਧਾਇਕ ਬੁੱਧ ਰਾਮ ਨੇ ਨਿੱਜੀ ਦਿਲਚਸਪੀ ਲੈ ਕੇ 5 ਲੱਖ ਦੀ ਗਰਾਂਟ ਜਾਰੀ ਕਰਦਿਆਂ ਗਰਾਂਟ ਦਾ ਸੈਕਸ਼ਨ ਪੱਤਰ ਗ੍ਰਾਮ ਪੰਚਾਇਤ ਨੂੰ ਸੌਂਪਿਆ।

Ad Position 21
No active advertisement
ਅਜੀਤ ਡੈਸਕ 02-08-2026
ਬੁਢਲਾਡਾ, 1 ਅਗਸਤ (ਸੁਨੀਲ ਮਨਚੰਦਾ)- ਨੇੜਲੇ ਪਿੰਡ ਰੱਲੀ ਵਿਖੇ ਤੇਜ਼ ਹਨੇਰੀ ਕਾਰਨ ਸਰਕਾਰੀ ਸੈਕੰਡਰੀ ਸਕੂਲ ਵਿਚ ਬਣੇ ਸ਼ੈੱਡ ਦਾ ਨੁਕਸਾਨ ਹੋ ਗਿਆ ਸੀ। ਹਲਕਾ ਵਿਧਾਇਕ ਬੁੱਧ ਰਾਮ ਨੇ ਨਿੱਜੀ ਦਿਲਚਸਪੀ ਲੈ ਕੇ 5 ਲੱਖ ਦੀ ਗਰਾਂਟ ਜਾਰੀ ਕਰਦਿਆਂ ਗਰਾਂਟ ਦਾ ਸੈਕਸ਼ਨ ਪੱਤਰ ਗ੍ਰਾਮ ਪੰਚਾਇਤ ਨੂੰ ਸੌਂਪਿਆ। ਉਨ੍ਹਾਂ ਵਿਦਿਆਰਥੀਆਂ ਤੇ ਸਟਾਫ਼ ਨਾਲ ਸਿੱਖਿਆ ਖੇਤਰ ਵਿਚ ਆਪਣੇ ਕਰੀਬ 40 ਸਾਲ ਦੇ ਤਜਰਬੇ ਸਾਂਝੇ ਕੀਤੇ। ਵਿਧਾਇਕ ਨੇ ਕਿਹਾ ਕਿ ਵਿੱਦਿਅਕ ਅਦਾਰਿਆਂ ‘ਚ ਵਿਦਿਆਰਥੀਆਂ ਦੀਆਂ ਸਹੂਲਤਾਂ ਨੂੰ ਮੁੱਖ ਰੱਖ ਕੇ ਉਹ ਹਰ ਤਰ੍ਹਾਂ ਦੇ ਸਹਿਯੋਗ ਲਈ ਹਮੇਸ਼ਾ ਤਤਪਰ ਹਨ। ਇਸ ਮੌਕੇ ਪ੍ਰਿੰਸੀਪਲ ਡਾ. ਨਾਇਬ ਸਿੰਘ, ਗੁਰਬਿੰਦਰ ਸਿੰਘ, ਜਸਪ੍ਰੀਤ ਵਿੱਕੀ, ਸਰਪੰਚ ਬਲਦੇਵ ਸਿੰਘ, ਪਾਲ ਸਿੰਘ ਤੇ ਮੇਜਰ ਸਿੰਘ ਪੰਚਾਇਤ ਮੈਂਬਰ, ਗੁਰਪ੍ਰੀਤ ਸਿੰਘ ਚੇਅਰਮੈਨ ਸਕੂਲ ਪ੍ਰਬੰਧਕੀ ਕਮੇਟੀ, ਸ਼ਮਸ਼ੇਰ ਸਿੰਘ ਗਿੱਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਹਾ ਸਭਾ ਦੀ 5ਵੀਂ ਕੌਮੀ ਕਾਨਫ਼ਰੰਸ ਜਲੰਧਰ ਵਿਖੇ 20 ਤੇ 21 ਸਤੰਬਰ ਨੂੰ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਮੀਟਿੰਗ ਦੌਰਾਨ ਵਿਚਾਰ ਚਰਚਾ
Ad Position 24
No active advertisement