ਬੂਟਾ ਸਿੰਘ ਗਿੱਲ ਐਸ. ਪੀ. ਵਜੋਂ ਪਦਉੱਨਤ ਹੋਏ
ਮਾਨਸਾ, 6 ਅਗਸਤ (ਧਾਲੀਵਾਲ)- ਪੀ. ਪੀ.
ਮਾਨਸਾ, 6 ਅਗਸਤ (ਧਾਲੀਵਾਲ)- ਪੀ. ਪੀ. ਐਸ. ਅਧਿਕਾਰੀ ਬੂਟਾ ਸਿੰਘ ਗਿੱਲ ਨੂੰ ਪੰਜਾਬ ਸਰਕਾਰ ਨੇ ਐਸ.ਪੀ. ਵਜੋਂ ਪਦ ਉੱਨਤ ਕਰ ਦਿੱਤਾ ਹੈ। ਗ੍ਰਹਿ ਮਾਮਲੇ ਵਿਭਾਗ ਵਲੋਂ ਜਾਰੀ ਹੁਕਮਾਂ ’ਚ ਡੀ.ਐਸ.ਪੀ. ਤੋਂ ਐਸ.ਪੀ. ਬਣਾਏ ਗਏ 5 ਅਧਿਕਾਰੀਆਂ ’ਚ ਬੂਟਾ ਸਿੰਘ ਵੀ ਸ਼ਾਮਲ ਹਨ। ਮਾਨਸਾ ਜ਼ਿਲੇ੍ਹ ਦੇ ਵੱਖ-ਵੱਖ ਥਾਣਿਆਂ ’ਚ ਮੁੱਖ ਅਫ਼ਸਰ ਅਤੇ ਡੀ.ਐਸ.ਪੀ. ਸਬ ਡਵੀਜ਼ਨ ਵਜੋਂ ਸੇਵਾਵਾਂ ਨਿਭਾਉਣ ਵਾਲੇ ਸ. ਗਿੱਲ ਦਾ ਆਮ ਲੋਕਾਂ ਨਾਲ ਚੰਗਾ ਰਾਬਤਾ ਰਿਹਾ ਹੈ। ਉਨ੍ਹਾਂ ਨੂੰ ਪ੍ਰਮੋਸ਼ਨ ਬਦਲੇ ਰਾਜਨੀਤਿਕ, ਸਮਾਜਿਕ ਤੇ ਜਨਤਕ ਜਥੇਬੰਦੀਆਂ ਨੇ ਵਧਾਈ ਦਿੰਦਿਆਂ ਕਿਹਾ ਕਿ ਗਿੱਲ ਚੰਗੇ ਇਨਸਾਨ ਹਨ। ਕਾਬਲੇ-ਗ਼ੌਰ ਰਹੇ ਕਿ ਇੰਨੀਂ ਦਿਨੀਂ ਉਹ ਆਈ. ਆਰ. ਬੀ. ਬਟਾਲੀਅਨ ਪਟਿਆਲਾ ਵਿਖੇ ਨਿਯੁਕਤ ਹਨ।