ਸਰਵਹਿੱਤਕਾਰੀ ਵਿੱਦਿਆ ਮੰਦਰ ਦਾ ਰਾਜ ਪੱਧਰੀ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਮਾਨਸਾ, 6 ਅਗਸਤ (ਸੱਭਿ. ਪ੍ਰਤੀ)- ਨਾਭਾ ਵਿਖੇ ਹੋਏ ਵਿੱਦਿਆ ਭਾਰਤੀ ਰਾਜ ਪੱਧਰੀ ਮੁਕਾਬਲਿਆਂ ’ਚ ਸਥਾਨਕ ਚੇਤਨ ਸਿੰਘ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਦੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ।
ਮਾਨਸਾ, 6 ਅਗਸਤ (ਸੱਭਿ.ਪ੍ਰਤੀ)- ਨਾਭਾ ਵਿਖੇ ਹੋਏ ਵਿੱਦਿਆ ਭਾਰਤੀ ਰਾਜ ਪੱਧਰੀ ਮੁਕਾਬਲਿਆਂ ’ਚ ਸਥਾਨਕ ਚੇਤਨ ਸਿੰਘ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਦੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਜਗਦੀਪ ਕੁਮਾਰ ਪਟਿਆਲ ਨੇ ਦੱਸਿਆ ਕਿ ਫੁੱਟਬਾਲ ਦੇ ਅੰਡਰ-19 ਸਾਲ ਮੁਕਾਬਲਿਆਂ ’ਚ ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਸ਼ਤਰੰਜ ਦੇ ਅੰਡਰ-14 ਸਾਲ ਵਰਗ ਮੁਕਾਬਲਿਆਂ ’ਚ ਲੜਕੇ ਤੇ ਲੜਕੀਆਂ ਅਤੇ ਅੰਡਰ-19 ਸਾਲ ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਅੰਡਰ-17 ਤੇ 19 ਸਾਲ ਵਰਗ ਦੇ ਮੁਕਾਬਲਿਆਂ ’ਚ ਲੜਕੇ ਤੀਜਾ ਸਥਾਨ ਪ੍ਰਾਪਤ ਕੀਤਾ। ਟੇਬਲ ਟੈਨਿਸ ਦੇ ਅੰਡਰ-17 ਤੇ 19 ਸਾਲ ਵਰਗ ਮੁਕਾਬਲਿਆਂ ’ਚ ਲੜਕੀਆਂ ਅਤੇ ਯੋਗਾ ’ਚ ਅੰਡਰ-14 ਵਰਗ ਦੀਆਂ ਲੜਕੀਆਂ ਤੇ ਲੜਕਿਆਂ ਨੇ ਪਹਿਲਾ ਸਥਾਨ ਮਲਿਆ। ਸੰਸਥਾ ਪ੍ਰਧਾਨ ਡਾ. ਬਲਦੇਵ ਰਾਜ ਬਾਂਸਲ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਜੇਤੂ ਖਿਡਾਰੀ ਵਿੱਦਿਆ ਭਾਰਤੀ ਇੰਟਰ ਸਟੇਟ ਟੂਰਨਾਮੈਂਟ ’ ਚ ਵੀ ਭਾਗ ਲੈਣਗੇ।