18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਅੱਗ ਲੱਗਣ ਨਾਲ ਇਲੈਕਟ੍ਰੋਨਿਕ ਗੁਦਾਮ ’ਚ ਲੱਖਾਂ ਦਾ ਨੁਕਸਾਨ

ਬਰੇਟਾ 17 ਅਗਸਤ (ਜੀਵਨ ਸ਼ਰਮਾ)- ਸਥਾਨਕ ਸ਼ਹਿਰ ਅੰਦਰ ਦੁਪਹਿਰ ਸਮੇਂ ਇਲੈਕਟ੍ਰੋਨਿਕ ਸਮਾਨ ਦੇ ਗੋਦਾਮ ਵਿਚ ਅਚਾਨਕ ਅੱਗ ਲੱਗ ਜਾਣ ਨਾਲ ਲੱਖਾਂ ਦਾ ਨੁਕਸਾਨ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਗੋਦਾਮ ਵਿਚ ਬਿਜਲੀ ਦੀ ਤਾਰ ਦਾ ਸਰਕਟ ਹੋਇਆ, ਜਿਸ ਨਾਲ ਫ਼ਰਿਜ, ਟੀ.

Ad Position 21
No active advertisement
ਬਰੇਟਾ ਵਿਖੇ ਇਲੈਕਟ੍ਰੋਨਿਕ ਗੋਦਾਮ ’ਚ ਲੱਗੀ ਅੱਗ ਬੁਝਾਉਂਦੇ ਹੋਏ ਲੋਕ।ਤਸਵੀਰ : ਜੀਵਨ ਸ਼ਰਮਾ 18-08-2026
ਬਰੇਟਾ 17 ਅਗਸਤ (ਜੀਵਨ ਸ਼ਰਮਾ)- ਸਥਾਨਕ ਸ਼ਹਿਰ ਅੰਦਰ ਦੁਪਹਿਰ ਸਮੇਂ ਇਲੈਕਟ੍ਰੋਨਿਕ ਸਮਾਨ ਦੇ ਗੋਦਾਮ ਵਿਚ ਅਚਾਨਕ ਅੱਗ ਲੱਗ ਜਾਣ ਨਾਲ ਲੱਖਾਂ ਦਾ ਨੁਕਸਾਨ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਗੋਦਾਮ ਵਿਚ ਬਿਜਲੀ ਦੀ ਤਾਰ ਦਾ ਸਰਕਟ ਹੋਇਆ, ਜਿਸ ਨਾਲ ਫ਼ਰਿਜ, ਟੀ.ਵੀ., ਏ.ਸੀ. ਅਤੇ ਹੋਰ ਸਮਾਨ ਬੁਰੀ ਤਰ੍ਹਾਂ ਸੜ ਗਿਆ। ਗੋਦਾਮ ਦੇ ਮਾਲਕ ਵਰਿੰਦਰ ਕੁਮਾਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਬਿਜਲੀ ਦੀ ਤਾਰ ਦਾ ਸਰਕਟ ਹੋਣ ਕਾਰਨ ਹੀ ਅੱਗ ਲੱਗੀ ਸਮਝੀ ਜਾ ਰਹੀ ਹੈ, ਜਿਸ ਨਾਲ ਲਗਪਗ 3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਲੋਕਾਂ ਵਲੋਂ ਬੜੀ ਮੁਸ਼ਕਿਲ ਨਾਲ ਅੱਗ ’ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਵੱਡਾ ਨੁਕਸਾਨ ਹੋ ਚੁੱਕਾ ਸੀ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ (ਉਗਰਾਹਾਂ) ਵਲੋਂ ਥਾਣਾ ਸ਼ਹਿਰੀ-2 ਮਾਨਸਾ ਅੱਗੇ ਰੋਸ ਧਰਨਾ ਪੁਲਿਸ ਨੇ ਭਰਤ ਪਾਉਣ ਵਾਲੇ ਕਿਸਾਨ ਨੂੰ ਪੈਸੇ ਅਦਾ ਕੀਤ... ਅਗਲੀ ਖ਼ਬਰ ਮਾਨਸਾ ਵਿਖੇ ਪਲੇਸਮੈਂਟ ਕੈਂਪ ਕੱਲ੍ਹ
Ad Position 24