18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਭਾਕਿਯੂ (ਉਗਰਾਹਾਂ) ਵਲੋਂ ਥਾਣਾ ਸ਼ਹਿਰੀ-2 ਮਾਨਸਾ ਅੱਗੇ ਰੋਸ ਧਰਨਾ ਪੁਲਿਸ ਨੇ ਭਰਤ ਪਾਉਣ ਵਾਲੇ ਕਿਸਾਨ ਨੂੰ ਪੈਸੇ ਅਦਾ ਕੀਤੇ

ਮਾਨਸਾ, 17 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਸਥਾਨਕ ਥਾਣਾ ਸ਼ਹਿਰੀ-2 ਅੱਗੇ ਰੋਸ ਧਰਨਾ ਲਗਾਇਆ ਗਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਬਲਾਕ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਥਾਣੇ ’ਚ ਪੁਲਿਸ ਵਲੋਂ ਭਰਤ ਪਾਉਣ ਦਾ ਕੰਮ ਕਰਨ ਵਾਲੇ ਕਿਸਾਨ ਤੋਂ 3 ਟਰਾਲੀਆਂ ਮਿੱਟੀ ਦੀਆਂ ਮੁਫ਼ਤ ਪਵਾਈਆਂ ਗਈਆਂ ਅਤੇ ਇਕ ਭਰਤ ਪਾਉਣ ਵਾਲੇ ਕਿਸਾਨ ਦੇ ਟਰੈਕਟਰ ਦਾ 10 ਹਜ਼ਾਰ ਰੁਪਏ ਦਾ ਮਾਨਸਾ ਟਰੈਫ਼ਿਕ ਇੰਚਾਰਜ ਵਲੋਂ ਚਲਾਨ ਕਰ ਕੇ ਉਕਤ ਥਾਣੇ ’ਚ ਬੰਦ ਕਰ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 18-08-2026
ਮਾਨਸਾ, 17 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਸਥਾਨਕ ਥਾਣਾ ਸ਼ਹਿਰੀ-2 ਅੱਗੇ ਰੋਸ ਧਰਨਾ ਲਗਾਇਆ ਗਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਬਲਾਕ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਥਾਣੇ ’ਚ ਪੁਲਿਸ ਵਲੋਂ ਭਰਤ ਪਾਉਣ ਦਾ ਕੰਮ ਕਰਨ ਵਾਲੇ ਕਿਸਾਨ ਤੋਂ 3 ਟਰਾਲੀਆਂ ਮਿੱਟੀ ਦੀਆਂ ਮੁਫ਼ਤ ਪਵਾਈਆਂ ਗਈਆਂ ਅਤੇ ਇਕ ਭਰਤ ਪਾਉਣ ਵਾਲੇ ਕਿਸਾਨ ਦੇ ਟਰੈਕਟਰ ਦਾ 10 ਹਜ਼ਾਰ ਰੁਪਏ ਦਾ ਮਾਨਸਾ ਟਰੈਫ਼ਿਕ ਇੰਚਾਰਜ ਵਲੋਂ ਚਲਾਨ ਕਰ ਕੇ ਉਕਤ ਥਾਣੇ ’ਚ ਬੰਦ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮਾਮਲਾ ਯੂਨੀਅਨ ਦੇ ਧਿਆਨ ’ਚ ਆਉਣ ਉਪਰੰਤ ਜਥੇਬੰਦੀ ਨੇ ਥਾਣੇ ਅੱਗੇ ਧਰਨਾ ਲਗਾ ਦਿੱਤਾ। ਆਗੂਆਂ ਨੇ ਦੱਸਿਆ ਕਿ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ 3 ਟਰਾਲੀਆਂ ਭਰਤ ਪਾਉਣ ਵਾਲੇ ਕਿਸਾਨ ਦੇ ਖਾਤੇ ’ਚ ਪੁਲਿਸ ਵਲੋਂ ਗੂਗਲ ਪੇਅ ਰਾਹੀਂ 4500 ਰੁਪਏ ਪਾਉਣ ਤੋਂ ਇਲਾਵਾ ਜਿਸ ਟਰੈਕਟਰ ਦਾ ਚਲਾਨ ਕੀਤਾ ਗਿਆ ਸੀ, ਉਸ ਸਬੰਧੀ ਮੁੱਖ ਅਫ਼ਸਰ ਵਲੋਂ ਚਲਾਨ ਰੱਦ ਕਰਨ ਦੀ ਸੀਨੀਅਰ ਅਫ਼ਸਰਾਂ ਨੂੰ ਸਿਫ਼ਾਰਸ਼ ਕਰ ਦਿੱਤੀ ਗਈ ਹੈ। ਉਪਰੰਤ ਧਰਨਾ ਚੁੱਕ ਲਿਆ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਕਿਸੇ ਵੀ ਕਿਸਾਨ/ਮਜ਼ਦੂਰ ਦੇ ਟਰੈਕਟਰ ਦਾ ਚਲਾਨ ਕੀਤਾ ਤਾਂ ਸਬੰਧਿਤ ਥਾਣੇ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਜਗਰਾਜ ਸਿੰਘ ਮਾਨਸਾ, ਗੁਰਜੀਤ ਸਿੰਘ ਕੋਟਲੱਲੂ, ਹਰਚਰਨ ਸਿੰਘ ਤਾਮਕੋਟ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਟੇਟ ਬੈਂਕ ਇੰਡੀਆ ਦਾ ਪ੍ਰਿੰਟਰ ਅਤੇ ਏ . ਟੀ . ਐਮ . ਬੰਦ ਰਹਿਣ ਕਾਰਨ ਲੋਕ ਪ੍ਰੇਸ਼ਾਨ ਬੈਂਕ ਬੰਦ ਹੋਣ ਤੇ ਉਕਤ ਮਸ਼ੀਨਾਂ ਦ... ਅਗਲੀ ਖ਼ਬਰ ਅੱਗ ਲੱਗਣ ਨਾਲ ਇਲੈਕਟ੍ਰੋਨਿਕ ਗੁਦਾਮ ’ਚ ਲੱਖਾਂ ਦਾ ਨੁਕਸਾਨ
Ad Position 24