22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਨਾਬਾਲਗਾ ਨਾਲ ਜਬਰ ਜਨਾਹ ਕਰਨ ਵਾਲਾ ਨੌਜਵਾਨ ਗ੍ਰਿਫ਼ਤਾਰ

ਮਾਨਸਾ, 22 ਅਗਸਤ (ਸ. ਰਿ.)

Ad Position 21
No active advertisement
ਅਜੀਤ ਡੈਸਕ 23-08-2026
ਮਾਨਸਾ, 22 ਅਗਸਤ (ਸ.ਰਿ.)- ਥਾਣਾ ਜੌੜਕੀਆਂ ਪੁਲਿਸ ਨੇ ਨਾਬਾਲਗਾ ਨਾਲ ਜਬਰ ਜਨਾਹ ਕਰਨ ਦੇ ਦੋਸ਼ ’ਚ ਇਕ ਨੌਜਵਾਨ ਖ਼ਿਲਾਫ਼ ਪੋਕਸੋ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਥਾਣਾ ਮੁਖੀ ਬਲਵੀਰ ਸਿੰਘ ਨੇ ਦੱਸਿਆ ਕਿ ਇਹ ਮੁਕੱਦਮਾ ਪੀੜਤਾ ਦੇ ਪਿਤਾ ਦੇ ਬਿਆਨਾਂ ’ਤੇ ਕੀਤਾ ਗਿਆ ਹੈ। ਬਿਆਨਾਂ ਮੁਤਾਬਿਕ ਜਦੋਂ ਉਸ ਦੀ ਧੀ ਜੋ ਪਿੰਡ ਕੁਸਲਾ ਵਿਖੇ ਮਾਮੇ ਕੋਲ ਰਹਿ ਰਹੀ ਸੀ ਅਤੇ ਜਦੋਂ ਉਹ ਬੱਚੀ ਨੂੰ ਮਿਲਣ ਆਇਆ ਤਾਂ ਉਸ ਦੀ ਤਬੀਅਤ ਠੀਕ ਨਹੀਂ ਸੀ। ਪੁੱਛਣ ’ਤੇ ਪਤਾ ਲੱਗਿਆ ਕਿ ਰਸ਼ਪ੍ਰੀਤ ਸਿੰਘ ਲਗਪਗ 2 ਮਹੀਨੇ ਪਹਿਲਾਂ ਕੁਸਲਾ ਪਿੰਡ ਆਇਆ ਸੀ ਅਤੇ ਸਕੂਲ ਤੋਂ ਘਰ ਵਾਪਸ ਆਉਂਦੇ ਸਮੇਂ ਉਸ ਨੂੰ ਘਰ ਛੱਡਣ ਦੀ ਪੇਸ਼ਕਸ਼ ਕੀਤੀ। ਮਾਮੇ ਦੇ ਘਰ ਕੋਈ ਨਾ ਹੋਣ ਕਰ ਕੇ ਉਸ ਨੇ ਲੜਕੀ ਨਾਲ ਮਰਜ਼ੀ ਦੇ ਵਿਰੁੱਧ ਜਬਰ ਜਨਾਹ ਕੀਤਾ, ਜਿਸ ਨਾਲ ਉਹ ਗਰਭਵਤੀ ਹੋ ਗਈ। ਪੁਲਿਸ ਨੇ ਰਸ਼ਪ੍ਰੀਤ ਸਿੰਘ ਵਾਸੀ ਲਾਲੇਆਣਾ (ਬਠਿੰਡਾ) ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਜਲੰਧਰ ਵਿਖੇ ਕੀਤਾ ਗਿਆ ਵੰਡ ਦੇ ਦੁਖਾਂਤ ਨੂੰ ਯਾਦ ਅਗਲੀ ਖ਼ਬਰ ਘੁਰਕਣੀ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਕੀਤੀ ਬੱਸ ਰਵਾਨਾ
Ad Position 24