27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਭਾਕਿਯੂ ਕ੍ਰਾਂਤੀਕਾਰੀ ਪੰਜਾਬ ਦੀ ਹੋਈ ਬਲਾਕ ਪੱਧਰੀ ਮੀਟਿੰਗ

ਭਗਤਾ ਭਾਈਕਾ, 27 ਅਗਸਤ (ਸੁਖਪਾਲ ਸਿੰਘ ਸੋਨੀ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੀ ਬਲਾਕ ਭਗਤਾ ਦੀ ਮੀਟਿੰਗ ਪਿੰਡ ਗੁਰੂਸਰ ਵਿਖੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਦੀ ਅਗਵਾਈ ’ਚ ਹੋਈ। ਜਿਸ ’ਚ ਸੂਬਾ ਜਨਰਲ਼ ਸਕੱਤਰ ਸੁਖਵਿੰਦਰ ਕੌਰ ਰਾਮਪੁਰਾ ਅਤੇ ਸੂਬਾ ਕਮੇਟੀ ਮੈਂਬਰ ਹਰਭਿੰਦਰ ਸਿੰਘ ਜਲਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

Ad Position 21
No active advertisement
ਅਜੀਤ ਡੈਸਕ 28-08-2026
ਭਗਤਾ ਭਾਈਕਾ, 27 ਅਗਸਤ (ਸੁਖਪਾਲ ਸਿੰਘ ਸੋਨੀ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੀ ਬਲਾਕ ਭਗਤਾ ਦੀ ਮੀਟਿੰਗ ਪਿੰਡ ਗੁਰੂਸਰ ਵਿਖੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਦੀ ਅਗਵਾਈ ’ਚ ਹੋਈ। ਜਿਸ ’ਚ ਸੂਬਾ ਜਨਰਲ਼ ਸਕੱਤਰ ਸੁਖਵਿੰਦਰ ਕੌਰ ਰਾਮਪੁਰਾ ਅਤੇ ਸੂਬਾ ਕਮੇਟੀ ਮੈਂਬਰ ਹਰਭਿੰਦਰ ਸਿੰਘ ਜਲਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਸੁਖਵਿੰਦਰ ਕੌਰ ਰਾਮਪੁਰਾ ਵਲੋਂ ਭਗਤਾ ਬਲਾਕ ਅਧੀਨ ਆਉਂਦੀਆਂ ਪਿੰਡ ਇਕਾਈਆਂ ਵਲੋਂ ਜਥੇਬੰਦੀ ਦੁਆਰਾ ਪਿਛਲੇ ਦਿੱਤੇ ਗਏ ਸੱਦਿਆਂ ਵਿਚ ਸ਼ਮੂਲੀਅਤ ਨੂੰ ਲੈਕੇ ਰਿਪੋਰਟ ਇਕੱਤਰ ਕੀਤੀ। ਉਨ੍ਹਾਂ ਕਿਹਾ ਕਿ ਸ਼ੰਭੂ ਖਨੌਰੀ ਮੋਰਚੇ ਦੌਰਾਨ ਸ਼ਹੀਦ ਜਾਂ ਜ਼ਖ਼ਖਮੀ ਹੋਏ ਕਿਸਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਪਾਣੀਆਂ ਦੇ ਮਸਲੇ ’ਚ ਪੰਜਾਬ ਰਾਜ ਪੁਨਰ ਗਠਨ ਐਕਟ ਤਹਿਤ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਆਪਣੇ ਸਵਾਰਥ ਖਾਤਰ ਗਲਤ ਨੀਤੀਆਂ ਲਾਗੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਉਂਦੇ ਹੜ੍ਹਾਂ ਦਾ ਕਾਰਨ ਜਿਥੇ ਮੈਨੇਜਮੈਂਟ ਬੋਰਡ ਵਲੋਂ ਬੇਨਿਯਮੀਆਂ ਤਹਿਤ ਸਾਹਮਣੇ ਆਇਆ ਸੀ ਤਾਂ ਦੂਜਾ ਕਾਰਨ ਦਰਿਆਵਾਂ ਵਿਚ ਹੁੰਦੀ ਮਾਈਨਿੰਗ ਵੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਟਰੇਡ ਡੀਲ ਤਹਿਤ ਜਿਸ ਹਿਸਾਬ ਨਾਲ ਦੇਸ਼ ਦੀ ਕੇਂਦਰ ਸਰਕਾਰ ਨੇ ਅੱਜ ਮੁਲਖ ਨੂੰ ਅਮਰੀਕਾ ਹਵਾਲੇ ਸੌਂਪਿਆ ਹੈ। ਇਸ ਤੋਂ ਇਹ ਗੱਲ ਸਾਫ਼ ਸਪਸ਼ਟ ਹੋ ਚੁੱਕੀ ਹੈ ਕਿ ਭਾਰਤ ਅਮਰੀਕਾ ਟਰੇਡ ਡੀਲ ਬਹੁਤ ਗੰਭੀਰ ਸੰਕਟ ਨੂੰ ਦੇਸ਼ਵਾਸੀਆਂ ਉੱਪਰ ਥੋਪ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਭਾਵੇਂ ਇਸ ਸਮਝੌਤੇ ਉਪਰ ਹਲੇ ਪੂਰਨ ਤੌਰ ’ਤੇ ਦਸਤਖ਼ਤ ਨਹੀਂ ਹੋਏ ਤੇ ਉਸ ਦਾ ਵੀ ਮੁੱਖ ਕਾਰਨ ਸਾਡੇ ਵਲੋਂ ਕੀਤੇ ਗਏ ਸ਼ੰਘਰਸ਼ਾਂ ਦੀ ਹੀ ਬਦੌਲਤ ਹੈ। ਇਸ ਮੌਕੇ ਮੀਟਿੰਗ ਦੌਰਾਨ ਜ਼ਿਲ੍ਹਾ ਖਜਾਨਚੀ ਕਰਮਜੀਤ ਭਗਤਾ, ਜ਼ਿਲ੍ਹਾ ਸੀ: ਮੀਤ ਪ੍ਰਧਾਨ ਗੋਰਾ ਡਿਖ, ਗੋਬਿੰਦ ਸਿੰਘ ਢੱਡੇ, ਬਲਾਕ ਭਗਤਾਪ੍ਰਧਾਨ ਬੂਟਾ ਬਾਜਵਾ ਕੋਠਾਗੁਰੂ ਤੇ ਸਕੱਤਰ ਕਾਕਣ ਬਾਠ ਕੋਠਾਗੁਰੂ, ਭਗਤਾ ਇਕਾਈ ਪ੍ਰਧਾਨ ਕਾਲਾ ਸਿੰਘ, ਭੋਲਾ ਸਿੰਘ ਭਗਤਾ, ਚਮਕੌਰਸਿੰਘ ਗੁਰੂਸਰ, ਕੀਤ ਸਿੰਘ ਗੁਰੂਸਰ, ਸਰਬਜੀਤ ਸਿੰਘ ਜਲਾਲ ਸਾ: ਸੈਨਿਕ, ਕੋਠਾਗੁਰੂ ਇਕਾਈ ਪ੍ਰਧਾਨ ਤੇਜਾ ਸਿੰਘ, ਗੁਰਜੰਟ ਸਿੰਘ ਗੁੰਮਟੀ ਕਲਾਂ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਈ.ਡੀ. ਵਲੋਂ ਕੰਵਲਪ੍ਰੀਤ ਬਰਾੜ ਤੋਂ 7 ਘੰਟੇ ਪੁੱਛਗਿੱਛ ਅਗਲੀ ਖ਼ਬਰ ‘ਸੁਖਬੀਰ ਸਿੰਘ ਬਾਦਲ ਦਾ ਹਾਲ-ਚਾਲ ਜਾਣਨ ਲਈ ਬਾਦਲ ਪਿੰਡ ਪੁੱਜੇ ਡਾ. ਦਲਜੀਤ ਸਿੰਘ ਗੁਰੂ ਅਤੇ ਜਗਸੀਰ ਸਿੰਘ ਕਲਿਆਣ
Ad Position 24