27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਈ.ਡੀ. ਵਲੋਂ ਕੰਵਲਪ੍ਰੀਤ ਬਰਾੜ ਤੋਂ 7 ਘੰਟੇ ਪੁੱਛਗਿੱਛ

ਜਲੰਧਰ, 27 ਅਗਸਤ (ਸ਼ਿਵ)-ਆਈ. ਏ.

Ad Position 21
No active advertisement
ਅਜੀਤ ਡੈਸਕ 28-08-2026
ਜਲੰਧਰ, 27 ਅਗਸਤ (ਸ਼ਿਵ)-ਆਈ. ਏ. ਐਸ. ਕੰਵਲਪ੍ਰੀਤ ਬਰਾੜ ਮੁਹਾਲੀ ਦੇ ਸਨਟੈਕ ਸਿਟੀ ਪ੍ਰਾਜੈਕਟ ਨਾਲ ਜੁੜੀਆਂ ਕਥਿਤ ਬੇਨਿਯਮੀਆਂ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਜਲੰਧਰ ਜ਼ੋਨਲ ਦਫ਼ਤਰ ਵਿਚ ਦੂਜੀ ਵਾਰ ਪੇਸ਼ ਹੋਈ। ਉਨਾਂ ਨੂੰ ਈ. ਡੀ. ਵਲੋਂ ਅੱਜ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਸੀ, ਜਦਕਿ ਇਸ ਤੋਂ ਪਹਿਲਾਂ ਉਹ 18 ਅਗਸਤ ਨੂੰ ਈ. ਡੀ. ਦਫਤਰ ਵਿਚ ਪੇਸ਼ ਹੋਏ ਸਨ, ਜਿਥੇ ਕਿ ਉਸ ਵੇਲੇ ਉਨ੍ਹਾਂ ਕੋਲੋਂ 8 ਘੰਟੇ ਤੱਕ ਪੁਛਗਿਛ ਹੋਈ ਸੀ। ਕੰਵਲਪ੍ਰੀਤ ਬਰਾੜ ਸਵੇਰੇ 10 ਵਜੇ ਦੇ ਕਰੀਬ ਈ. ਡੀ. ਦੇ ਜ਼ੋਨਲ ਦਫ਼ਤਰ ਵਿਚ ਪੁੱਜੇ, ਜਿਸ ਦੌਰਾਨ ਉਨ੍ਹਾਂ ਵਲੋਂ ਕਿਸੇ ਨਾਲ ਗੱਲਬਾਤ ਨਹੀਂ ਕੀਤੀ। ਕੰਵਲਪ੍ਰੀਤ ਬਰਾੜ ਸ਼ਾਮ 5 ਵਜੇ ਦੇ ਕਰੀਬ ਦਫ਼ਤਰ ਤੋਂ ਬਾਹਰ ਆਏ। ਉਨ੍ਹਾਂ ਨਾਲ ਹੋਈ ਪੁੱਛਗਿੱਛ ਦੌਰਾਨ ਉਨ੍ਹਾਂ ਤੋਂ ਕਿਹੜੇ ਖਾਸ ਸਵਾਲ ਕੀਤੇ ਗਏ, ਇਸ ਬਾਰੇ ਅਧਿਕਾਰਤ ਤੌਰ ’ਤੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਦੱਸਿਆ ਜਾਂਦਾ ਹੈ ਕਿ ਈ. ਡੀ. ਵਲੋਂ ਅਧਿਕਾਰੀ ਤੋਂ ਕੀਤੀ ਜਾ ਰਹੀ ਪੁੱਛਗਿਛ ਮੁਹਾਲੀ ਦੇ ਸਨਟੈਕਸ ਸਿਟੀ ਪ੍ਰਾਜੈਕਟ ਨਾਲ ਜੁੜੀਆਂ ਨਾਲ ਸੰਬੰਧਿਤ ਜਾਣਕਾਰੀ ਬਾਰੇ ਕੀਤੀ ਗਈ ਹੈ। 2007 ਬੈਚ ਦੇ ਪੰਜਾਬ ਕਾਡਰ ਦੀ ਅਧਿਕਾਰੀ ਕੰਵਲਪ੍ਰੀਤ ਬਰਾੜ ਇਸ ਸਮੇਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿਚ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਜਾਂਚ ਦਾ ਸੰਬੰਧ ਉਸ ਸਮੇਂ ਨਾਲ ਦੱਸਿਆ ਜਾ ਰਿਹਾ ਹੈ, ਜਦੋਂ ਉਹ ਸਾਲ 2 024 ਵਿਚ ਡਾਇਰੈਕਟਰ ਟਾਊਨ ਐਂਡ ਕੰਟਰੀ ਪਲੈਨਿੰਗ ਦੇ ਅਹੁਦੇ ’ਤੇ ਤਾਇਨਾਤ ਸਨ। ਈ. ਡੀ. ਇਸ ਮਾਮਲੇ ਵਿਚ ਕਾਫੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਤਾਂ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨ ਵਿਚ ਇਸ ਮਾਮਲੇ ਵਿਚ ਹੋਰ ਅਧਿਕਾਰੀਆਂ ਨੂੰ ਤਲਬ ਕੀਤਾ ਜਾ ਸਕਦਾ ਹੈ। ਮਾਮਲੇ ਦੀ ਸ਼ੁਰੂਆਤ ਮੁਹਾਲੀ ਦੇ ਪਲਹੇੜੀ ਪਿੰਡ ਦੇ ਇਕ ਜ਼ਮੀਨ ਮਾਲਕ ਵਲੋਂ ਸਾਲ 2020 ਵਿਚ ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਹੋਈ ਸੀ। ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਸੀ ਕਿ ਸਨਟੈਕ ਸਿਟੀ ਦੇ ਪ੍ਰਮੋਟਰਾਂ ਵਲੋਂ ਸ਼ਿਕਾਇਤਕਰਤਾ ਦੀ 53 ਕਨਾਲ ਜ਼ਮੀਨ ਸਮੇਤ 14 ਹੋਰ ਕਿਸਾਨਾਂ ਦੀ ਕੁੱਲ 30.5 ਏਕੜ ਜ਼ਮੀਨ ਸੰਬੰਧੀ ਕਥਿਤ ਤੌਰ ’ਤੇ ਜਾਅਲੀ ਸਹਿਮਤੀ ਪੱਤਰ ਤਿਆਰ ਕੀਤੇ ਗਏ। ਇਨ੍ਹਾਂ ਦੋਸ਼ਾਂ ਬਾਰੇ ਈ. ਡੀ. ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵਲੋਂ ਯੂਥ ਵਿੰਗ ਵਿਚ ਨਵੀਆਂ ਨਿਯੁਕਤੀਆਂ ਅਗਲੀ ਖ਼ਬਰ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਦੀ ਹੋਈ ਬਲਾਕ ਪੱਧਰੀ ਮੀਟਿੰਗ
Ad Position 24