ਘਰ ’ਚ ਦਾਖ਼ਲ ਹੋ ਕੇ ਨੌਜਵਾਨ ’ਤੇ ਚਲਾਈਆਂ ਗੋਲੀਆਂ
ਮਾਨਸਾ, 14 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੀ ਪਿਛਲੀ ਸਾਈਡ ’ਤੇ ਅਣਪਛਾਤਿਆਂ ਵਲੋਂ ਇਕ ਘਰ ’ਚ ਦਾਖਲ ਹੋ ਕੇ ਨੌਜਵਾਨ ’ਤੇ ਗੋਲੀਆਂ ਚਲਾਉਣ ਦੀ ਖ਼ਬਰ ਹੈ। ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾਂਦਾ ਹੈ।
ਮਾਨਸਾ, 14 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੀ ਪਿਛਲੀ ਸਾਈਡ ’ਤੇ ਅਣਪਛਾਤਿਆਂ ਵਲੋਂ ਇਕ ਘਰ ’ਚ ਦਾਖਲ ਹੋ ਕੇ ਨੌਜਵਾਨ ’ਤੇ ਗੋਲੀਆਂ ਚਲਾਉਣ ਦੀ ਖ਼ਬਰ ਹੈ। ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾਂਦਾ ਹੈ। ਜਾਣਕਾਰੀ ਅਨੁਸਾਰ ਮੋਟਰਸਾਈਕਲ ਵਿਅਕਤੀ ਇਹ ਵਾਰਦਾਤ ਕਰ ਕੇ ਭੱਜਣ ’ਚ ਸਫਲ ਹੋ ਗਏ। ਸਿਵਲ ਹਸਪਤਾਲ ਮਾਨਸਾ ਵਿਖੇ ਜੇਰੇ ਇਲਾਜ ਹਰਵਿੰਦਰ ਸਿੰਘ ਨੇ ਦੱਸਿਆ ਕਿ ਕਿਸੇ ਦੋਸਤ ਦੀ ਮਦਦ ਕਰਨ ਨੂੰ ਲੈ ਕੇ ਕੁਝ ਜਣੇ ਉਸ ਨਾਲ ਖਾਰ ਖਾਂਦੇ ਸਨ, ਜਿਸ ਕਰ ਕੇ ਇਹ ਹਮਲਾ ਕੀਤਾ ਗਿਆ। ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਜ਼ਖ਼ਮੀ ਦੇ ਬਿਆਨ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।