22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ‘ਗਰੀਨ ਲਾਇਬ੍ਰੇਰੀ’ ਵਿਸ਼ੇ ’ਤੇ ਪ੍ਰੋਗਰਾਮ ਕਰਵਾਇਆ

ਬੁਢਲਾਡਾ , 22 ਸਤੰਬਰ ( ਸਵਰਨ ਸਿੰਘ ਰਾਹੀ )- ਗੁਰੂ ਨਾਨਕ ਕਾਲਜ ਬੁਢਲਾਡਾ ਦੇ ਲਾਇਬਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਵਲੋਂ ਪ੍ਰਿੰਸੀਪਲ ਡਾ . ਨਰਿੰਦਰ ਸਿੰਘ ਦੀ ਅਗਵਾਈ ਹੇਠ ‘ ਗਰੀਨ ਲਾਇਬਰੇਰੀ ’ ਵਿਸ਼ੇ ’ ਤੇ ‘ ਇੰਡੀਅਨ ਐਸੋਸੀਏਸ਼ਨ ਆਫ਼ ਸਪੈਸ਼ਲ ਲਾਇਬਰੇਰੀਜ ਐਂਡ ਇਨਫਰਮੇਸ਼ਨ ਸੈਂਟਰਜ ’ ਦੇ ਵਿਸ਼ੇਸ਼ ਸਹਿਯੋਗ ਨਾਲ ਆਨਲਾਈਨ ਪ੍ਰੋਗਰਾਮ ਕਰਵਾਇਆ ਗਿਆ ।

Ad Position 21
No active advertisement
ਅਜੀਤ ਡੈਸਕ 23-09-2026
ਬੁਢਲਾਡਾ , 22 ਸਤੰਬਰ ( ਸਵਰਨ ਸਿੰਘ ਰਾਹੀ )- ਗੁਰੂ ਨਾਨਕ ਕਾਲਜ ਬੁਢਲਾਡਾ ਦੇ ਲਾਇਬਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਵਲੋਂ ਪ੍ਰਿੰਸੀਪਲ ਡਾ . ਨਰਿੰਦਰ ਸਿੰਘ ਦੀ ਅਗਵਾਈ ਹੇਠ ‘ ਗਰੀਨ ਲਾਇਬਰੇਰੀ ’ ਵਿਸ਼ੇ ’ ਤੇ ‘ ਇੰਡੀਅਨ ਐਸੋਸੀਏਸ਼ਨ ਆਫ਼ ਸਪੈਸ਼ਲ ਲਾਇਬਰੇਰੀਜ ਐਂਡ ਇਨਫਰਮੇਸ਼ਨ ਸੈਂਟਰਜ ’ ਦੇ ਵਿਸ਼ੇਸ਼ ਸਹਿਯੋਗ ਨਾਲ ਆਨਲਾਈਨ ਪ੍ਰੋਗਰਾਮ ਕਰਵਾਇਆ ਗਿਆ । ਵਿਭਾਗ ਦੇ ਮੁਖੀ ਡਾ . ਹਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਅਜੋਕੇ ਸਮੇਂ ’ ਚ ਕੁਦਰਤੀ ਸਰੋਤਾਂ ਦੀ ਵਧਦੀ ਵਰਤੋਂ ਕਾਰਨ ਵਾਤਾਵਰਣ ’ ਤੇ ਮਾੜੇ ਪ੍ਰਭਾਵ ਪੈ ਰਹੇ ਹਨ । ਇਸ ਤਰ੍ਹਾਂ ਦੇ ਹਾਲਾਤਾਂ ’ ਚ ਗਰੀਨ ਲਾਇਬਰੇਰੀ ਦਾ ਮਹੱਤਵ ਹੋਰ ਵੀ ਵਧ ਗਿਆ ਹੈ । ਮੁੱਖ ਵਕਤਾ ਡਾ . ਸੁਸਾਂਤਾ ਕੁਮਾਰ ਸੈਨਾਪਤੀ ਨੇ ਕਿਹਾ ਕਿ ਗਰੀਨ ਲਾਇਬਰੇਰੀਆਂ ਦੀ ਲੋੜ ਅਤੇ ਸਮਾਜ ਦੀ ਉਸਾਰੀ ਵਿਚਲੀ ਭੂਮਿਕਾ ਬਾਰੇ ਜਾਣਕਾਰੀ ਸਾਂਝੀ ਕੀਤੀ । ਡਾ . ਸੈਨਾਪਤੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਗਰੀਨ ਲਾਇਬਰੇਰੀਆਂ ਲਈ ਕੀਤੇ ਦਾ ਰਹੇ ਯਤਨਾਂ ਬਾਰੇ ਵੀ ਜਾਣੂ ਕਰਵਾਇਆ । ਵੈਬੀਨਾਰ ’ ਚ ਡਾ . ਇੰਦਰਜੀਤ ਸਿੰਘ ਲਾਇਬਰੇਰੀ ਵਿਭਾਗ , ਸਹਾਇਕ ਪ੍ਰੋਫੈਸਰ ਗੁਰਪ੍ਰੀਤ ਸਿੰਘ , ਸਹਾਇਕ ਪ੍ਰੋਫੈਸਰ ਹਰਦੇਵ ਸਿੰਘ , ਸਹਾਇਕ ਲਾਇਬਰੇਰੀਅਨ ਵੀਨਾ ਰਾਣੀ , ਮੋਹਨ ਸਿੰਘ , ਅਨੁਪੁਰੀ ਅਤੇ ਵਿਦਿਆਰਥੀ ਸ਼ਾਮਿਲ ਹੋਏ । ਭਾਜਪਾ ਦੀ ‘ਨਸ਼ਾ ਛੱਡੋ ਸੰਕਲਪ ਯਾਤਰਾ’ ਸਬੰਧੀ ਤਿਆਰੀਆਂ ਜ਼ੋਰਾਂ ’ਤੇ ਬੋਹਾ / ਬਰੇਟਾ , 22 ਸਤੰਬਰ ( ਰਮੇਸ਼ ਤਾਂਗੜੀ / ਪਾਲ ਸਿੰਘ ਮੰਡੇਰ )- ਭਾਰਤੀ ਜਨਤਾ ਪਾਰਟੀ ਵਲੋਂ ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ‘ ਨਸ਼ਾ ਛੱਡੋ ਸੰਕਲਪ ਯਾਤਰਾ ’ ਤਹਿਤ 23 ਸਤੰਬਰ ਨੂੰ ਅਨਾਜ ਮੰਡੀ ਬੋਹਾ ਵਿਖੇ ਰੈਲੀ ਕਰਵਾਈ ਜਾ ਰਹੀ ਹੈ । ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ । ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਜਨਰਲ ਸਕੱਤਰ ਗਗਨਦੀਪ ਸ਼ਰਮਾ ਬਰੇਟਾ ਵਲੋਂ ਅਨਾਜ ਮੰਡੀ ਬੋਹਾ ਦਾ ਦੌਰਾ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਸ਼ੇਸ਼ ਤੌਰ ’ ਤੇ ਰੈਲੀ ਨੂੰ ਸੰਬੋਧਨ ਕਰਨਗੇ । ਉਨ੍ਹਾਂ ਦੇ ਸਵਾਗਤ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ । ਗਗਨਦੀਪ ਸ਼ਰਮਾ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਸਮਾਜ ਦੇ ਹਰ ਵਰਗ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ । ਇਸ ਮੌਕੇ ਕੇ . ਕੇ . ਮਲਹੋਤਰਾ , ਬਲਵਿੰਦਰ ਸਿੰਘ ਪਟਵਾਰੀ , ਅਮਰਿੰਦਰ ਸਿੰਘ , ਨਵਨੀਤ ਬੋਹਾ , ਰਾਕੇਸ਼ ਕੁਮਾਰ , ਬਦਰੀ ਪ੍ਰਸ਼ਾਦ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਵਰਕਰਾਂ ਨੇ ਵਿਧਾਇਕ ਬੁੱਧ ਰਾਮ ਨੂੰ ਮੰਗ-ਪੱਤਰ ਦਿੱਤਾ ਅਗਲੀ ਖ਼ਬਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਡੀ.ਏ.ਵੀ. ਸਕੂਲ ’ਚ ਸੰਪਰਕ ਮੀਟਿੰਗ
Ad Position 24