ਹਰਪਾਲ ਸਿੰਘ ਖੁਰਮੀ ਨੇ ਮਹੰਤ ਗੁਰਬੰਤਾ ਦਾਸ ਸਕੂਲ ’ਚ ਕੀਤੀ ਸ਼ਿਰਕਤ
ਬਠਿੰਡਾ, 21 ਅਕਤੂਬਰ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਸੀਨੀਅਰ ਸਿਟੀਜ਼ਨ ਕੌਂਸਲ ਦੇ ਪ੍ਰਧਾਨ ਹਰਪਾਲ ਸਿੰਘ ਖੁਰਮੀ ਦੀ ਅਗਵਾਈ ਹੇਠ ਮਹੰਤ ਗੁਰਬੰਤਾ ਦਾਸ ਗੂੰਗੇ ਅਤੇ ਬੈਰੇ (ਡੀਫ ਐਂਡ ਡੰਪ) ਦੇ ਸਕੂਲ ਬਠਿੰਡਾ ’ਚ ਬੱਚਿਆਂ ਨਾਲ ਵਿਸ਼ੇਸ਼ ਸ਼ੁੱਭ ਦਿਨ ਮਨਾਇਆ। ਇਸ ਮੌਕੇ ਦਰਸ਼ਨ ਕੁਮਾਰ ਸਕੱਤਰ ਰੈੱਡ ਕਰਾਸ ਸੁਸਾਇਟੀ ਨੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਬਠਿੰਡਾ, 21 ਅਕਤੂਬਰ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਸੀਨੀਅਰ ਸਿਟੀਜ਼ਨ ਕੌਂਸਲ ਦੇ ਪ੍ਰਧਾਨ ਹਰਪਾਲ ਸਿੰਘ ਖੁਰਮੀ ਦੀ ਅਗਵਾਈ ਹੇਠ ਮਹੰਤ ਗੁਰਬੰਤਾ ਦਾਸ ਗੂੰਗੇ ਅਤੇ ਬੈਰੇ (ਡੀਫ ਐਂਡ ਡੰਪ) ਦੇ ਸਕੂਲ ਬਠਿੰਡਾ ’ਚ ਬੱਚਿਆਂ ਨਾਲ ਵਿਸ਼ੇਸ਼ ਸ਼ੁੱਭ ਦਿਨ ਮਨਾਇਆ। ਇਸ ਮੌਕੇ ਦਰਸ਼ਨ ਕੁਮਾਰ ਸਕੱਤਰ ਰੈੱਡ ਕਰਾਸ ਸੁਸਾਇਟੀ ਨੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫ਼ੇਅਰ ਸੁਸਾਇਟੀ ਕੋਟਕਪੂਰਾ ਦੇ ਸਕੱਤਰ ਸੋਮ ਨਾਥ ਅਰੋੜਾ, ਹਰਪਾਲ ਸਿੰਘ ਸਿੰਘ ਖੁਰਮੀ ਅਤੇ ਪ੍ਰਿੰਸੀਪਲ ਮਨਿੰਦਰ ਕੌਰ ਨੇ ਮੁੱਖ ਮਹਿਮਾਨ ਨੂੰ ਗੁਲਦਸਤਾ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਪ੍ਰਧਾਨ ਹਰਪਾਲ ਸਿੰਘ ਖੁਰਮੀ, ਅਮਰਜੀਤ ਕੌਰ ਖੁਰਮੀ, ਜਸਵਿੰਦਰ ਕੌਰ ਮਾਵੀ, ਪਰਮਜੀਤ ਕੌਰ ਭੰਗੂ, ਹਰਿੰਦਰ ਸਿੰਘ ਜੌੜਾ ਅਤੇ ਸੋਸਾਇਟੀ ਦੇ ਕਾਰਜਕਾਰਨੀ ਮੈਂਬਰ ਹਰਨੇਕ ਸਿੰਘ ਸਾਹੋਕੇ, ਗੁਰਨਾਮ ਸਿੰਘ ਗੋਂਦਾਰਾ, ਹਰਜੀਤ ਸਿੰਘ ਨੇ ਸਕੂਲ ਦੀ ਛੇਵੀਂ ਤੋਂ ਦਸਵੀਂ ਕਲਾਸ ਤੱਕ ਦੇ ਪਹਿਲੇ, ਦੂਸਰੇ ਅਤੇ ਤੀਸਰੇ ਨੰਬਰ ’ਤੇ ਆਉਣ ਵਾਲੇ ਬੱਚਿਆਂ ਨੂੰ ਮੈਡਲ, ਸਰਟੀਫਿਕੇਟ ਅਤੇ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ। ਪ੍ਰਧਾਨ ਹਰਪਾਲ ਸਿੰਘ ਖੁਰਮੀ ਨੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਹਰਿੰਦਰ ਸਿੰਘ ਜੌੜਾ ਸੀਨੀਅਰ ਸਿਟੀਜ਼ਨ ਜੋ ਖ਼ੁਦ ਵੀ ਗੂੰਗਾ ਅਤੇ ਬੋਲਾ ਹੈ ਨੇ ਬੱਚਿਆਂ ਨੂੰ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਮਿਹਨਤ ਕਰਕੇ ਆਪਣਾ ਜੀਵਨ ਸਫਲ ਬਣਾਉਣ ਬਾਰੇ ਸੁਝਾਅ ਦਿੱਤੇ। ਮੁੱਖ ਮਹਿਮਾਨ ਨੇ ਪ੍ਰਧਾਨ ਹਰਪਾਲ ਸਿੰਘ ਖੁਰਮੀ ਅਤੇ ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫ਼ੇਅਰ ਸੁਸਾਇਟੀ ਕੋਟਕਪੂਰਾ ਦਾ ਧੰਨਵਾਦ ਕੀਤਾ । ਇਸ ਮੌਕੇ ਸੋਸਾਇਟੀ ਦੇ ਮੈਂਬਰ ਅਤੇ ਅਖਿਲ ਭਾਰਤੀ ਸਵਰਨਕਾਰ ਸੰਘ ਦੇ ਨੈਸ਼ਨਲ ਚੇਅਰਮੈਨ ਕਰਤਾਰ ਸਿੰਘ ਜੌੜਾ ਨੇ ਹਰਪਾਲ ਸਿੰਘ ਖੁਰਮੀ (ਰਿਟਾਇਰਡ ਚੀਫ਼ ਇੰਜੀਨੀਅਰ ਬਿਜਲੀ ਬੋਰਡ) ਨੂੰ ਸ਼ੁੱਭ ਦਿਨ ਦੀ ਵਧਾਈ ਦਿੱਤੀ।