ਸਰਕਾਰੀ ਐਲੀਮੈਂਟਰੀ ਸਕੂਲ (ਲੜਕੇ) ਫੂਲ ਵਿਖੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ
ਰਾਮਪੁਰਾ ਫੂਲ, 21 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਸਰਕਾਰੀ ਐਲੀਮੈਂਟਰੀ ਸਕੂਲ (ਲੜਕੇ) ਫੂਲ ਵਿਖੇ ਦਵਿੰਦਰ ਕੁਮਾਰ ਸਿੰਗਲਾ ਮਾਰਫ਼ਤ ਸਿੰਗਲਾ ਗੈੱਸ ਸਰਵਿਸ ਫੂਲ ਵਲੋਂ ਗਰੀਨ ਮਿਸ਼ਨ ਵੈੱਲਫ਼ੇਅਰ ਸੁਸਾਇਟੀ (ਰਜਿ.) ਰਾਮਪੁਰਾ ਫੂਲ ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ (ਲੜਕੇ) ਫੂਲ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਵੰਡੀ ਗਈ।
ਰਾਮਪੁਰਾ ਫੂਲ, 21 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਸਰਕਾਰੀ ਐਲੀਮੈਂਟਰੀ ਸਕੂਲ (ਲੜਕੇ) ਫੂਲ ਵਿਖੇ ਦਵਿੰਦਰ ਕੁਮਾਰ ਸਿੰਗਲਾ ਮਾਰਫ਼ਤ ਸਿੰਗਲਾ ਗੈੱਸ ਸਰਵਿਸ ਫੂਲ ਵਲੋਂ ਗਰੀਨ ਮਿਸ਼ਨ ਵੈੱਲਫ਼ੇਅਰ ਸੁਸਾਇਟੀ (ਰਜਿ.) ਰਾਮਪੁਰਾ ਫੂਲ ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ (ਲੜਕੇ) ਫੂਲ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਵੰਡੀ ਗਈ। ਇਸ ਮੌਕੇ ਸਕੂਲ ਮੁੱਖ ਅਧਿਆਪਕਾ ਰਾਜ ਰਾਣੀ, ਗੁਰਪ੍ਰੀਤ ਕੌਰ ਅਤੇ ਲਵਪ੍ਰੀਤ ਕੌਰ ਨੇ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਸੁਸਾਇਟੀ ਦੇ ਕਨਵੀਨਰ ਧਰਮਪਾਲ ਢੱਡਾ, ਸਾਬਕਾ ਸੈਨਿਕ ਰਾਮਲਾਲ ਸਿੰਘ, ਐਡਵੋਕੇਟ ਪਵਨ ਗਰਗ, ਬਲਦੇਵ ਜਿੰਦਲ, ਐਡਵੋਕੇਟ ਕ੍ਰਿਸ਼ਨ ਚੰਦ ਜੈਨ, ਗੁਰਗਿਆਨ ਸਿੰਘ ਜੇ.ਈ, ਨਾਜਰ ਸਿੰਘ ਨਾਫਰੀਆ, ਮਾਸਟਰ ਗੁਰਪਾਲ ਸਿੰਘ ਮੌੜ ਅਤੇ ਮੋਹਨ ਲਾਲ ਖੋਖਰ ਨੇ ਆਪਣਾ ਫ਼ਰਜ਼ ਬਾਖ਼ੂਬੀ ਨਿਭਾਇਆ। ਸਮਾਰੋਹ ਦੌਰਾਨ ਸੁਸਾਇਟੀ ਦੇ ਕਨਵੀਨਰ ਧਰਮਪਾਲ ਢੱਡਾ ਨੇ ਵਿਦਿਆਰਥੀਆਂ ਨੂੰ ਸੁਸਾਇਟੀ ਵਲੋਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ । ਦਵਿੰਦਰ ਸਿੰਗਲਾ ਵਲੋਂ ਸੁਸਾਇਟੀ ਦੇ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਹਰ ਸਾਲ ਇਸੇ ਤਰ੍ਹਾਂ ਸਹਿਯੋਗ ਦੇਣ ਦਾ ਵਾਅਦਾ ਕੀਤਾ। ਗ੍ਰੀਨ ਮਿਸ਼ਨ ਵੈੱਲਫ਼ੇਅਰ ਸੁਸਾਇਟੀ (ਰਜਿ.) ਰਾਮਪੁਰਾ ਫੂਲ ਨੇ ਇਸ ਸਮਾਜਸੇਵੀ ਪਰਿਵਾਰ ਦੀ ਤਰੱਕੀ, ਤੰਦਰੁਸਤੀ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ।