24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਕਲਿਆਣਾਂ ਦੇ ਵਿਕਾਸ ਕਾਰਜਾਂ ਲਈ ਬਲਾਕ ਸੰਮਤੀ ਅਤੇ ਐਮ. ਪੀ. ਵਲੋਂ ਗ੍ਰਾਂਟਾਂ ਜਾਰੀ

ਨਥਾਣਾ , 24 ਅਕਤੂਬਰ ( ਗੁਰਦਰਸ਼ਨ ਲੁੁੱਧੜ )- ਬਲਾਕ ਪੰਚਾਇਤ ਸੰਮਤੀ ਨਥਾਣਾ ਅਤੇ ਮੈਂਬਰ ਪਾਰਲੀਮੈਂਟ ਬਠਿੰਡਾ ਹਰਸਿਮਰਤ ਕੌਰ ਬਾਦਲ ਵਲੋਂ ਪੰਜ ਕਲਿਆਣ ਨਾਲ ਸਬੰਧਿਤ ਪਿੰਡਾਂ ਦੇ ਵਿਕਾਸ ਲਈ ਵੱਖ - ਵੱਖ ਵਿਕਾਸ ਕਾਰਜਾਂ ਵਾਸਤੇ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ । ਸ਼੍ਰੋਮਣੀ ਅਕਾਲੀ ਦਲ ( ਦਿਹਾਤੀ ) ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ , ਹਲਕਾ ਇੰਚਾਰਜ ਡਾ : ਦਲਜੀਤ ਸਿੰਘ ਗੁਰੂ , ਬਲਾਕ ਸੰਮਤੀ ਚੇਅਰਪਰਸਨ ਗੁਰਮੇਲ ਕੌਰ ਅਤੇ ਬਲਾਕ ਸੰਮਤੀ ਮੈਂਬਰ ਅੰਮ੍ਰਿਤ ਪਾਲ ਸਿੰਘ ਨੇ ਪਿੰਡ ਕਲਿਆਣ ਸੁੱਖਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਪੰਚਾਇਤ ਸੰਮਤੀ ਫੰਡ ਅਤੇ ਐਮ .

Ad Position 21
No active advertisement
ਅਜੀਤ ਡੈਸਕ 25-10-2026
ਨਥਾਣਾ , 24 ਅਕਤੂਬਰ ( ਗੁਰਦਰਸ਼ਨ ਲੁੁੱਧੜ )- ਬਲਾਕ ਪੰਚਾਇਤ ਸੰਮਤੀ ਨਥਾਣਾ ਅਤੇ ਮੈਂਬਰ ਪਾਰਲੀਮੈਂਟ ਬਠਿੰਡਾ ਹਰਸਿਮਰਤ ਕੌਰ ਬਾਦਲ ਵਲੋਂ ਪੰਜ ਕਲਿਆਣ ਨਾਲ ਸਬੰਧਿਤ ਪਿੰਡਾਂ ਦੇ ਵਿਕਾਸ ਲਈ ਵੱਖ - ਵੱਖ ਵਿਕਾਸ ਕਾਰਜਾਂ ਵਾਸਤੇ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ । ਸ਼੍ਰੋਮਣੀ ਅਕਾਲੀ ਦਲ ( ਦਿਹਾਤੀ ) ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ , ਹਲਕਾ ਇੰਚਾਰਜ ਡਾ : ਦਲਜੀਤ ਸਿੰਘ ਗੁਰੂ , ਬਲਾਕ ਸੰਮਤੀ ਚੇਅਰਪਰਸਨ ਗੁਰਮੇਲ ਕੌਰ ਅਤੇ ਬਲਾਕ ਸੰਮਤੀ ਮੈਂਬਰ ਅੰਮ੍ਰਿਤ ਪਾਲ ਸਿੰਘ ਨੇ ਪਿੰਡ ਕਲਿਆਣ ਸੁੱਖਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਪੰਚਾਇਤ ਸੰਮਤੀ ਫੰਡ ਅਤੇ ਐਮ . ਪੀ . ਫੰਡ ਵਿਚੋਂ ਪਿੰਡ ਕਲਿਆਣ ਸੁੱਖਾ , ਕਲਿਆਣ ਮੱਲ ਕਾ ਅਤੇ ਕਲਿਆਣ ਸੱਦਾ ਵਿਖੇ ਗਲੀਆਂ ਵਿਚ ਇੰਟਰਲਾਕ ਟਾਇਲਾਂ ਲਾਉਣ , ਨਿਕਾਸੀ ਨਾਲਾ ਬਣਾਉਣ , ਖੇਡ ਗਰਾਊਂਡ , ਛੱਪੜ ਦੀ ਚਾਰ ਦੀਵਾਰੀ , ਜਲ ਨਿਕਾਸੀ ਬਿਜਲੀ ਮੋਟਰਾਂ ਲਾਉਣ ਅਤੇ ਹੋਰਨਾਂ ਵਿਕਾਸ ਕਾਰਜਾਂ ਲਈ 21 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ , ਇਸ ਵਿਚ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵਲੋਂ ਗੁਰੂ ਰਵਿਦਾਸ ਭਵਨ ਕਲਿਆਣ ਸੁੱਖਾ ਲਈ ਜਾਰੀ ਕੀਤੀ ਤਿੰਨ ਲੱਖ ਰੁਪਏ ਦੀ ਗ੍ਰਾਂਟ ਵੀ ਸ਼ਾਮਿਲ ਹੈ । ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸਵਰਨ ਸਿੰਘ ਪੂਹਲੀ , ਐਨ . ਆਰ . ਆਈ ਆਗੂ ਹਰਨੇਕ ਸਿੰਘ ਸਿੱਧੂ , ਸਰਕਲ ਜਥੇਦਾਰ ਗੁਰਤੇਜ ਸਿੰਘ , ਸਾਬਕਾ ਜਥੇਦਾਰ ਜਗਬੀਰ ਸਿੰਘ ਟਾਈਗਰ , ਐਨ . ਆਰ . ਆਈ . ਆਗੂ ਤੇਜਾ ਸਿੰਘ ਕੋਠੇ ਕਲਿਆਣ , ਸਾਬਕਾ ਬਲਾਕ ਸੰਮਤੀ ਚੇਅਰਮੈਨ ਹਰਮੀਤ ਸਿੰਘ ਬਾਹੀਆ , ਬਲਾਕ ਪੰਚਾਇਤ ਸੰਮਤੀ ਮੈਂਬਰ ਮੇਜਰ ਸਿੰਘ ਬੱਜੋਆਣਾ ਅਤੇ ਬਲਵੰਤ ਸਿੰਘ ਬੇਗਾ ਨੇ ਕਿਹਾ ਕਿ ਜਿਸ ਤਰ੍ਹਾਂ ਬਲਾਕ ਨਥਾਣਾ ਤਹਿਤ ਪੈਂਦੇ ਪਿੰਡਾਂ ਦੇ ਲੋਕਾਂ ਨੇ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵਿਸ਼ਵਾਸ ਪ੍ਰਗਟ ਕੀਤਾ ਗਿਆ ਹੈ , ਉਸ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਜਾਵੇਗਾ ।
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਪੁਲਿਸ ਵਲੋਂ ਦੋ ਨਸ਼ਾ ਤਸਕਰ 10 ਕਿੱਲੋ ਭੁੱਕੀ ਸਣੇ ਕਾਬੂ ਅਗਲੀ ਖ਼ਬਰ ਟਰੱਕ ’ਤੇ ਤਿਰਪਾਲ ਬੰਨ੍ਹਦੇ ਸਮੇਂ ਹੇਠਾਂ ਡਿਗਣ ਕਾਰਨ ਬਜ਼ੁਰਗ ਚਾਲਕ ਦੀ ਮੌਤ
Ad Position 24