27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਹਲਕਾ ਮੌੜ ’ਚ ਕਾਂਗਰਸ ਦੀ ਨਵੀਂ ਦਸਤਕ ਕਰਨ ਵੜਿੰਗ ਅੱਜ ਮੰਡੀ ਕਲਾਂ ਤੋਂ ਵਜਾਉਣਗੇ ਸਿਆਸੀ ਬਿਗੁਲ

ਬਾਲਿਆਂਵਾਲੀ, 27 ਅਕਤੂਬਰ (ਕੁਲਦੀਪ ਮਤਵਾਲਾ)-ਸਿਆਸਤ ਦੀ ਨਦੀ ਕਦੇ ਇੱਕੋ ਰਾਹ ਨਹੀਂ ਵਗਦੀ, ਸਮੇਂ-ਸਮੇਂ ਸਿਰ ਇਸ ਵਿਚ ਨਵੇਂ ਵਹਿਣ ਜੁੜਦੇ ਰਹਿੰਦੇ ਹਨ। 2027 ਦੀਆਂ ਵਿਧਾਨ ਸਭਾ ਚੋਣਾਂ ਦੀ ਆਹਟ ਵੱਜਦਿਆਂ ਹੀ ਪੰਜਾਬ ਦੀ ਸਿਆਸੀ ਫਿਜ਼ਾ ਵਿਚ ਨਵੀਂਆਂ ਲਹਿਰਾਂ ਉੱਠਣ ਲੱਗੀਆਂ ਹਨ ਅਤੇ ਹਲਕਾ ਮੌੜ ਵੀ ਇਸ ਲਹਿਰ ਤੋਂ ਅਛੂਤਾ ਨਹੀਂ ਰਿਹਾ।

Ad Position 21
No active advertisement
ਅਜੀਤ ਡੈਸਕ 28-10-2026
ਬਾਲਿਆਂਵਾਲੀ, 27 ਅਕਤੂਬਰ (ਕੁਲਦੀਪ ਮਤਵਾਲਾ)-ਸਿਆਸਤ ਦੀ ਨਦੀ ਕਦੇ ਇੱਕੋ ਰਾਹ ਨਹੀਂ ਵਗਦੀ, ਸਮੇਂ-ਸਮੇਂ ਸਿਰ ਇਸ ਵਿਚ ਨਵੇਂ ਵਹਿਣ ਜੁੜਦੇ ਰਹਿੰਦੇ ਹਨ। 2027 ਦੀਆਂ ਵਿਧਾਨ ਸਭਾ ਚੋਣਾਂ ਦੀ ਆਹਟ ਵੱਜਦਿਆਂ ਹੀ ਪੰਜਾਬ ਦੀ ਸਿਆਸੀ ਫਿਜ਼ਾ ਵਿਚ ਨਵੀਂਆਂ ਲਹਿਰਾਂ ਉੱਠਣ ਲੱਗੀਆਂ ਹਨ ਅਤੇ ਹਲਕਾ ਮੌੜ ਵੀ ਇਸ ਲਹਿਰ ਤੋਂ ਅਛੂਤਾ ਨਹੀਂ ਰਿਹਾ। ਹਲਕੇ ਦੀ ਸਿਆਸਤ ਵਿਚ ਉਸ ਵੇਲੇ ਨਵੀਂ ਚਰਚਾ ਛਿੜ ਗਈ, ਜਦੋਂ ਨੌਜਵਾਨ ਕਾਂਗਰਸੀ ਆਗੂ ਕਰਨ ਵੜਿੰਗ ਵਲੋਂ ਹਲਕਾ ਮੌੜ ’ਚ ਮੁੜ ਸਰਗਰਮ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ । ਮਿਲੀ ਜਾਣਕਾਰੀ ਅਨੁਸਾਰ ਕਰਨ ਵੜਿੰਗ 28 ਅਕਤੂਬਰ ਨੂੰ ਮੰਡੀ ਕਲਾਂ ਤੋਂ ਆਪਣੀ ਸਿਆਸੀ ਯਾਤਰਾ ਦਾ ਆਗਾਜ਼ ਕਰਨਗੇ ਅਤੇ ਗੁਰਦੁਆਰਾ ਤਿੱਤਰਸਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਲੈਣਗੇ । ਉਨ੍ਹਾਂ ਦੀ ਇਸ ਧਾਰਮਿਕ ਅਤੇ ਸਿਆਸੀ ਫੇਰੀ ਨੂੰ ਆਗਾਮੀ ਚੋਣਾਂ ਦੇ ਲਿਹਾਜ਼ ਨਾਲ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਰਨ ਵੜਿੰਗ ਕੋਈ ਨਵਾਂ ਚਿਹਰਾ ਨਹੀਂ । ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀਆਂ ’ਚ ਗਿਣੇ ਜਾਂਦੇ ਹਨ ਅਤੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਲਕਾ ਮੌੜ ਤੋਂ ਚੋਣ ਪ੍ਰਚਾਰ ਦੀ ਕਮਾਨ ਸੰਭਾਲਣ ਕਰਕੇ, ਉਨ੍ਹਾਂ ਦੀ ਚੰਗੀ ਜਾਣ-ਪਛਾਣ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਕਰਨ ਵੜਿੰਗ ਹੁਣ ਆਪਣੀ ਜ਼ਮੀਨ ਤਿਆਰ ਕਰਕੇ ਵਿਧਾਨ ਸਭਾ ਟਿਕਟ ਲਈ ਦਾਅਵੇਦਾਰੀ ਪੇਸ਼ ਕਰਨ ਦੇ ਰਾਹ ’ਤੇ ਹਨ । ਉਨ੍ਹਾਂ ਦੀ ਆਮਦ ਨਾਲ ਕਾਂਗਰਸ ਅੰਦਰ ਟਿਕਟ ਦੇ ਚਾਹਵਾਨਾਂ ’ਚ ਹਲਚਲ ਤੇਜ਼ ਹੋ ਗਈ ਹੈ ।
Ad Position 22
No active advertisement
ਪਿਛਲੀ ਖ਼ਬਰ ਕੈਮਿਸਟ ਐਸੋਸੀਏਸ਼ਨ ਰਾਮਾ ਵਲੋਂ ਮੀਟਿੰਗ ਅਗਲੀ ਖ਼ਬਰ ਡੀ. ਏ. ਵੀ. ਸਕੂਲ ਦੇ ਖਿਡਾਰੀਆਂ ਦਾ ਨੈਸ਼ਨਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ
Ad Position 24