ਹਰਿਆਣਾ ਸਿਵਲ ਸਰਵਿਸਿਜ਼ ਪ੍ਰੀਖਿਆ ’ਚੋਂ ਸਫਲ ਰਹਿਣ ਵਾਲੀ ਕਰੀਮੀ ਗਰਗ ਦਾ ਸਨਮਾਨ
ਮਾਨਸਾ, 27 ਅਕਤੂਬਰ (ਰਵੀ)- ਹਰਿਆਣਾ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕਰਨ ਵਾਲੀ ਸਥਾਨਕ ਸ਼ਹਿਰ ਦੀ ਜੰਮਪਲ ਕਰੀਮੀ ਗਰਗ ਦਾ ਕੇ. ਕੇ.
ਮਾਨਸਾ, 27 ਅਕਤੂਬਰ (ਰਵੀ)- ਹਰਿਆਣਾ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕਰਨ ਵਾਲੀ ਸਥਾਨਕ ਸ਼ਹਿਰ ਦੀ ਜੰਮਪਲ ਕਰੀਮੀ ਗਰਗ ਦਾ ਕੇ.ਕੇ. ਯੋਗਾ ਵੈੱਲਫੇਅਰ ਗਰੁੱਪ ਵਲੋਂ ਸਨਮਾਨ ਕੀਤਾ ਗਿਆ। ਬਾਲ ਭਵਨ ਮਾਨਸਾ ਵਿਖੇ ਕਰਵਾਏ ਸਮਾਗਮ ਮੌਕੇ ਗਰੁੱਪ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਕਰੀਮੀ ਨੇ ਸੂਬੇ ਭਰ ’ਚੋਂ ਚੌਥਾ ਸਥਾਨ ਹਾਸਲ ਕਰ ਕੇ ਮਾਅਰਕਾ ਮਾਰਿਆ ਹੈ, ਜੋ ਜ਼ਿਲ੍ਹਾ ਵਾਸੀਆਂ ਲਈ ਖ਼ੁਸ਼ੀ ਵਾਲੀ ਗੱਲ ਹੈ। ਇਸ ਮੌਕੇ ਉਪ ਯੋਗਾ ਅਧਿਆਪਕ ਰਜਨੀ ਸਿੰਗਲਾ, ਪੂਜਾ ਕਾਂਸਲ, ਸਤਵੰਤ ਸੱਤਾ, ਸੁਰਿੰਦਰ ਗੁਲਾਟੀ, ਨਰਿੰਦਰ ਜਿੰਦਲ, ਵਿਜੈ ਸ਼ਰਮਾ, ਰਜਿੰਦਰ ਸਿੰਗਲਾ, ਐਡਵੋਕੇਟ ਜਸਵੰਤ ਸਿੰਘ, ਭੂਸ਼ਨ ਮਿਤਵਾ, ਗਗਨ ਸਿੰਗਲਾ, ਵਿਸ਼ਾਲ ਜਿੰਦਲ, ਅਮਨਦੀਪ ਕੌਰ ਖਾਰਾ, ਮੋਨਿਕਾ ਮੋਨਾ, ਨੀਸ਼ਾ ਗਰਗ, ਸੀਮਾ ਸ਼ਰਮਾ, ਪੂਜਾ ਰਾਣੀ, ਰਿੰਪੀ ਰਾਣੀ, ਚਰਨਜੀਤ ਕੌਰ, ਦਲਵੀਰ ਕੌਰ, ਰਣਜੀਤ ਕੌਰ ਆਦਿ ਹਾਜ਼ਰ ਸਨ।