27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਵਿਸ਼ਵ ਚੈਂਪੀਅਨਸ਼ਿਪ ਮਿਸ਼ਰਤ ਮਾਰਸ਼ਲ ਆਰਟਸ ’ਚ ਬੁਢਲਾਡਾ ਦੀ ਹਰਸਿਮਰਤ ਕੌਰ ਨੇ ਜਿੱਤਿਆ ਸੋਨ ਤਗਮਾ

ਬੁਢਲਾਡਾ, 27 ਅਕਤੂਬਰ (ਸੁਨੀਲ ਮਨਚੰਦਾ)- ਲੁਧਿਆਣਾ ਵਿਖੇ ਹੋਈ ਵਿਸ਼ਵ ਚੈਂਪੀਅਨਸ਼ਿਪ ਮਿਸ਼ਰਤ ਮਾਰਸ਼ਲ ਆਰਟਸ ’ਚ ਬੁਢਲਾਡਾ ਦੀ ਜੰਮਪਲ ਹਰਸਿਮਰਤ ਕੌਰ ਨੇ ਸੋਨ ਤਗਮਾ ਜਿੱਤਿਆ ਹੈ। ਅੰਡਰ-21 ਸਾਲ ਵਰਗ ’ਚ ਉਸ ਨੇ ਆਪਣੀ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ।

Ad Position 21
No active advertisement
ਅਜੀਤ ਡੈਸਕ 28-10-2026
ਬੁਢਲਾਡਾ, 27 ਅਕਤੂਬਰ (ਸੁਨੀਲ ਮਨਚੰਦਾ)- ਲੁਧਿਆਣਾ ਵਿਖੇ ਹੋਈ ਵਿਸ਼ਵ ਚੈਂਪੀਅਨਸ਼ਿਪ ਮਿਸ਼ਰਤ ਮਾਰਸ਼ਲ ਆਰਟਸ ’ਚ ਬੁਢਲਾਡਾ ਦੀ ਜੰਮਪਲ ਹਰਸਿਮਰਤ ਕੌਰ ਨੇ ਸੋਨ ਤਗਮਾ ਜਿੱਤਿਆ ਹੈ। ਅੰਡਰ-21 ਸਾਲ ਵਰਗ ’ਚ ਉਸ ਨੇ ਆਪਣੀ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਹਰਸਿਮਰਤ ਕੌਰ ਨੇ ਨੇਪਾਲ, ਰੂਸ ਅਤੇ ਬੰਗਲਾਦੇਸ਼ ਸਮੇਤ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਨੂੰ ਹਰਾ ਕੇ ਗੋਲਡ ਮੈਡਲ ਤੇ ਸਰਟੀਫਿਕੇਟ ਪ੍ਰਾਪਤ ਕੀਤਾ। ਖਿਡਾਰਨ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ ਇਸ ਪ੍ਰਾਪਤੀ ਪਿੱਛੇ ਕੋਚ ਅਰਸ਼ ਕੁਮਾਰ ਅਤੇ ਕੁਲਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਹੈ। ਹਰਸਿਮਰਤ ਕੌਰ ਦੀ ਇਸ ਪ੍ਰਾਪਤੀ ਨਾਲ ਉਸ ਦੇ ਪਰਿਵਾਰ, ਕੋਚਾਂ ਅਤੇ ਇਲਾਕੇ ਵਿਚ ਖ਼ੁਸ਼ੀ ਦਾ ਮਾਹੌਲ ਹੈ। ਉਸ ਦੀ ਇਹ ਕਾਮਯਾਬੀ ਹੋਰਨਾਂ ਨੌਜਵਾਨ ਖਿਡਾਰੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਹੈ। ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਬੀਰੋਕੇ ਕਲਾਂ, ਜਗਸੀਰ ਸਿੰਘ ਸੀਰਾ ਬੀਰੋਕੇ, ਕਾਲਾ ਸਿੰਘ, ਗਿਆਨੀ ਭਰਭੂਰ ਸਿੰਘ, ਗੁਰਮੀਤ ਸਿੰਘ ਗੀਤੂ ਸਰਪੰਚ, ਧੰਨਾ ਸਿੰਘ, ਬੀਰਬਲ ਸਿੰਘ ਬੀਰੋਕੇ, ਅਜੇ ਕੁਮਾਰ ਸ਼ਰਮਾ, ਅਰਸ਼ ਕੁਮਾਰ ਕੋਚ, ਬੇਅੰਤ ਸਿੰਘ, ਪ੍ਰਿਤਪਾਲ ਸਿੰਘ ਬੁਢਲਾਡਾ, ਰਿੰਕੂ ਸਿੰਘ ਮਾਨ, ਨਿੱਕਾ ਸਿੰਘ ਮਾਨ, ਗੁਰਜੀਤ ਸਿੰਘ ਮਾਨ, ਨਰਿੰਦਰ ਸਿੰਘ ਮਾਨ ਆਦਿ ਨੇ ਖਿਡਾਰਨ ਨੂੰ ਮੁਬਾਰਕਬਾਦ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਸਿਵਲ ਸਰਵਿਸਿਜ਼ ਪ੍ਰੀਖਿਆ ’ਚੋਂ ਸਫਲ ਰਹਿਣ ਵਾਲੀ ਕਰੀਮੀ ਗਰਗ ਦਾ ਸਨਮਾਨ ਅਗਲੀ ਖ਼ਬਰ ਮਾਂ-ਬੋਲੀ ਦੀ ਸੇਵਾ ’ਚ ਪੇਂਡੂ ਸਾਹਿਤ ਸਭਾ ਦਾ ਸ਼ਲਾਘਾਯੋਗ ਉਪਰਾਲਾ ਪੰਜਾਬੀ ’ਚੋਂ ਅੱਵਲ ਵਿਦਿਆਰਥੀ ਸਨਮਾਨਿਤ
Ad Position 24