31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਵਿਧਾਇਕ ਤੇ ਐਸ . ਡੀ . ਐਮ . ਵਲੋਂ ਆੜ੍ਹਤੀਆਂ ਤੇ ਖਰੀਦ ਏਜੰਸੀਆਂ ਨਾਲ ਮੀਟਿੰਗ

ਬੁਢਲਾਡਾ, 31 ਅਕਤੂਬਰ (ਮਨਚੰਦਾ)- ਝੋਨੇ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਧਾਇਕ ਬੁੱਧ ਰਾਮ ਅਤੇ ਐਸ. ਡੀ.

Ad Position 21
No active advertisement
ਅਜੀਤ ਡੈਸਕ 01-11-2026
ਬੁਢਲਾਡਾ, 31 ਅਕਤੂਬਰ (ਮਨਚੰਦਾ)- ਝੋਨੇ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਧਾਇਕ ਬੁੱਧ ਰਾਮ ਅਤੇ ਐਸ.ਡੀ.ਐਮ. ਗੁਰਮੀਤ ਕੁਮਾਰ ਵਲੋਂ ਸਥਾਨਕ ਐਸ.ਡੀ.ਐਮ. ਦਫ਼ਤਰ ਵਿਖੇ ਬੁਢਲਾਡਾ, ਬੋਹਾ ਤੇ ਬਰੇਟਾ ਦੇ ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ। ਉਨ੍ਹਾਂ ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਤੋਂ ਝੋਨੇ ਦੀ ਖਰੀਦ ਸਮੇਂ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ। ਵਿਧਾਇਕ ਤੇ ਐਸ.ਡੀ.ਐਮ. ਨੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਝੋਨੇ ਦੀ ਖਰੀਦ ’ਚ ਕਿਸੇ ਵੀ ਕਿਸਮ ਦੀ ਰੁਕਾਵਟ ਜਾਂ ਸਮੱਸਿਆ ਪੈਦਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਕਿਸਾਨਾਂ, ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਨਾਲ ਲਗਾਤਾਰ ਤਾਲਮੇਲ ਬਣਾ ਕੇ ਰੱਖਿਆ ਜਾਵੇ ਅਤੇ ਹਰ ਸਮੱਸਿਆ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਜੈ ਮਾਂ ਮੰਦਰ ਵਿਖੇ ਕਾਰਤਿਕ ਮਹੀਨੇ ਦੀ ਕਥਾ ਜਾਰੀ ਮਾਨਸਾ, 31 ਅਕਤੂਬਰ (ਸੱਭਿ.ਪ੍ਰਤੀ.)- ਸਥਾਨਕ ਜੈ ਮਾਂ ਮੰਦਰ ਵਿਚ ਚੱਲ ਰਹੀ ਕਾਰਤਿਕ ਮਹੀਨੇ ਦੀ ਕਥਾ ਸੁਣਾਉਂਦਿਆਂ ਪੰਡਿਤ ਨਵਰਾਜ ਸ਼ਾਸਤਰੀ ਨੇ ਦੱਸਿਆ ਕਿ ਮਾਘ ਮਹੀਨੇ ’ਚ ਪ੍ਰਯਾਗ ਰਾਜ ਅਤੇ ਫਿਰ ਬਦਰੀਨਾਥ ਵਿਚ ਇਸ਼ਨਾਨ ਕਰਨ ਨਾਲ ਜੋ ਵਿਸ਼ੇਸ਼ ਲਾਭ ਪ੍ਰਾਪਤ ਹੁੰਦੇ ਹਨ, ਉਹੀ ਲਾਭ ਕਾਰਤਿਕ ਮਹੀਨੇ ’ਚ ਕਥਾ ਸੁਣਨ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਮਹੀਨੇ ’ਚ ਸਵੇਰੇ ਇਸ਼ਨਾਨ ਕਰਨਾ, ਦੀਵਾ ਜਗਾਉਣਾ ਅਤੇ ਕੀਰਤਨ ਕਰਨਾ ਰਸਮ ਮੰਨਿਆ ਜਾਂਦਾ ਹੈ। ਗਣੇਸ਼ ਦੀ ਪੂਜਾ ਆਸ਼ਾ ਗਰਗ ਵਲੋਂ ਕੀਤੀ ਗਈ। ਨਿਸ਼ਾ ਹੰਸ ਨੇ ਭਜਨ ਸੁਣਾਏ। ਬਿੰਦਰਪਾਲ ਗਰਗ, ਰੇਣੂ ਅਰੋੜਾ, ਊਸ਼ਾ ਗਰਗ, ਵਿਨੋਦ ਜਿੰਦਲ, ਬਿੰਦੂ ਗਰਗ, ਰਾਣੀ, ਰੀਤਾ ਰਾਣੀ, ਮਨੂ ਰਾਣੀ, ਮੀਰਾ ਰਾਣੀ, ਵਿਮਲੇਸ਼ ਰਾਣੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ’ਚ ਨੌਜਵਾਨਾਂ ਦੀ ਵਧਦੀ ਸ਼ਮੂਲੀਅਤ ਜਿੱਤ ਦਾ ਮੀਲ ਪੱਥਰ ਬਣੇਗੀ– ਮੰਗਤ ਰਾਏ ਬਾਂਸਲ ਅਗਲੀ ਖ਼ਬਰ ਵਿੱਦਿਆ ਮੰਦਰ ਦੇ ਖਿਡਾਰੀਆਂ ਦਾ ਖੋ-ਖੋ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ
Ad Position 24