ਰੂਪਨਗਰ, 31 ਦਸੰਬਰ (ਸਤਨਾਮ ਸਿੰਘ ਸੱਤੀ)- ਨਵੇਂ ਸਾਲ 2026 ਦੇ ਸ਼ੁੱਭ ਦਿਹਾੜੇ ਮੌਕੇ ਰੂਪਨਗਰ ਦੇ ਪ੍ਰਮੁੱਖ ਰਾਜਨੀਤਿਕ, ਧਾਰਮਿਕ, ਸਮਾਜਿਕ, ਸਿੱਖਿਆ ਤੇ ਪ੍ਰਸ਼ਾਸਨਿਕ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਵਲੋਂ ਸਮੂਹ ਨਗਰ ਨਿਵਾਸੀਆਂ ਤੇ ਜ਼ਿਲ੍ਹਾ ਵਾਸੀਆਂ ਨੂੰ ਦਿਲੋਂ ਨਵੇਂ ਸਾਲ ਦੀਆਂ ਵਧਾਈਆਂ ਤੇ ਸ਼ੁੱਭ ਕਾਮਨਾਵਾਂ ਭੇਜੀਆਂ ਗਈਆਂ | ਇਸ ਮੌਕੇ ਬਾਬਾ ਅਵਤਾਰ ਸਿੰਘ (ਮੁੱਖ ਸੇਵਾਦਾਰ ਗੁਰਦੁਆਰਾ ਹੈੱਡ ਦਰਬਾਰ ਟਿੱਬੀ ਸਾਹਿਬ ਰੂਪਨਗਰ), ਬੀਬੀ ਕਮਲਜੀਤ ਕੌਰ (ਮੁੱਖ ਸੇਵਾਦਾਰ ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਸੋਲਖੀਆਂ), ਹਰਜੋਤ ਸਿੰਘ ਬੈਂਸ (ਸਿੱਖਿਆ ਮੰਤਰੀ ਪੰਜਾਬ), ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ, ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਵਰਜੀਤ ਵਾਲੀਆ ਆਈ.ਏ.ਐਸ. (ਡਿਪਟੀ ਕਮਿਸ਼ਨਰ ਰੂਪਨਗਰ), ਗੁਲਨੀਤ ਸਿੰਘ ਖੁਰਾਣਾ ਆਈ.ਪੀ.ਐਸ. (ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ), ਰਾਣਾ ਕੰਵਰਪਾਲ ਸਿੰਘ (ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ), ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਪ੍ਰਸਿੱਧ ਸਰਜਨ ਡਾ. ਆਰ.ਐਸ. ਪਰਮਾਰ (ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ), ਸੁਖਵਿੰਦਰ ਸਿੰਘ ਵਿਸਕੀ (ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਤੇ ਬਲਾਕ ਸੰਮਤੀ ਰੂਪਨਗਰ), ਅਸ਼ਵਨੀ ਸ਼ਰਮਾ (ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ), ਬਘੇਲ ਸਿੰਘ (ਸੀ.ਐਮ.ਡੀ. ਰੋਪੜ ਪ੍ਰਾਪਰਟੀ ਐਂਡ ਬਿਲਡਰ), ਦਵਿੰਦਰ ਸਿੰਘ ਬਾਜਵਾ (ਸਮਾਜ ਸੇਵੀ ਤੇ ਪ੍ਰਧਾਨ ਬਾਬਾ ਗਾਜੀ ਦਾਸ ਕਲੱਬ), ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਅਸ਼ੋਕ ਵਾਹੀ, ਸਾਬਕਾ ਪ੍ਰਧਾਨ ਸੰਜੇ ਵਰਮਾ ਤੇ ਪਰਮਜੀਤ ਸਿੰਘ ਮੱਕੜ, ਸੁਖਜਿੰਦਰ ਸਿੰਘ (ਡਾਇਰੈਕਟਰ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ), ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਮਾਰਕੀਟ ਕਮੇਟੀ ਰੂਪਨਗਰ ਦੇ ਚੇਅਰਮੈਨ ਭਾਗ ਸਿੰਘ ਮਦਾਨ, ਅਜੇਵੀਰ ਸਿੰਘ ਲਾਲਪੁਰਾ (ਜ਼ਿਲ੍ਹਾ ਪ੍ਰਧਾਨ ਭਾਜਪਾ), ਅਮਰਜੀਤ ਸਿੰਘ ਸੈਣੀ (ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ), ਸੂਬਾ ਭੁਪਿੰਦਰ ਸਿੰਘ (ਡਾਇਰੈਕਟਰ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ), ਐਡਵੋਕੇਟ ਹਰਮੋਹਨ ਸਿੰਘ ਪਾਲ, ਲਖਮਿੰਦਰ ਸਿੰਘ ਮਿੱਠੂ (ਪ੍ਰਬੰਧਕ ਗਰੈਂਡ ਔਰਚਿਡ ਅਤੇ ਐਚ.ਐਮ.ਟੀ. ਰੂਪਨਗਰ), ਪਿ੍ੰਸੀਪਲ ਕੁਲਵਿੰਦਰ ਸਿੰਘ ਮਾਹਲ (ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ), ਡਾ. ਸੁਰਜੀਤ ਸਿੰਘ (ਮੁਖੀ ਸੁਰਜੀਤ ਮਲਟੀ ਸਪੈਸ਼ਲਿਟੀ ਹਸਪਤਾਲ), ਡਾ. ਬਜਿੰਦਰਾ ਸਿੰਘ (ਮੁਖੀ ਬਜਿੰਦਰਾ ਮਲਟੀ ਸਪੈਸ਼ਲਿਟੀ ਹਸਪਤਾਲ), ਡਾ. ਭਾਨੂ ਪ੍ਰਤਾਪ ਸਿੰਘ (ਨਿਰਦੇਸ਼ਕ ਪਰਮਾਰ ਮਲਟੀ ਸਪੈਸ਼ਲਿਟੀ ਹਸਪਤਾਲ), ਡਾ. ਰਜੀਵ ਅਗਰਵਾਲ (ਅਗਰਵਾਲ ਮਲਟੀ ਸਪੈਸ਼ਲਿਟੀ ਹਸਪਤਾਲ, ਗਿਆਨੀ ਜੈਲ ਸਿੰਘ ਨਗਰ), ਡਾ. ਕੇ.ਐਸ. ਪੰਨੂ (ਪੰਨੂ ਹਸਪਤਾਲ), ਡਾ. ਗੁਰਵਿੰਦਰ ਸਿੰਘ ਟੋਨੀ (ਖੁਸ਼ਹਾਲ ਸਕੈਨ ਸੈਂਟਰ) ਨੇੜੇ ਪੁਰਾਣਾ ਮਕਬਰਾ, ਠੇਕੇਦਾਰ ਅਨੂਪ ਸਿੰਘ ਕੰਗ, ਠੇਕੇਦਾਰ ਬਲਵਿੰਦਰ ਸਿੰਘ ਧਨੋਆ, ਐਡਵੋਕੇਟ ਅਸ਼ਵਨੀ ਕੁਮਾਰ ਸ਼ਰਮਾ (ਜ਼ਿਲ੍ਹਾ ਟੈਕਸ ਬਾਰ ਐਸੋਸੀਏਸ਼ਨ), ਸੁਰਜੀਤ ਸਿੰਘ ਸੰਧੂ (ਸੇਵਾ-ਮੁਕਤ ਡਿਪਟੀ ਡਾਇਰੈਕਟਰ ਖੇਡਾਂ ਪੰਜਾਬ), ਐਡਵੋਕੇਟ ਦਲਜੀਤ ਸਿੰਘ ਦਿਓਲ, ਸੁਰਿੰਦਰ ਸਿੰਘ ਤੋਗੜ (ਪ੍ਰਧਾਨ ਸੀਨੀਅਰ ਸਿਟੀਜ਼ਨ ਕੌਂਸਲ ਰੂਪਨਗਰ), ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੌਂਸਲਰ ਗੁਰਮੁਖ ਸਿੰਘ ਸੈਣੀ, ਸੀਨੀਅਰ ਕਾਂਗਰਸ ਆਗੂ ਅਮਰਜੀਤ ਸਿੰਘ ਭੁੱਲਰ, ਗੋਪਾਲ ਗਊਸ਼ਾਲਾ ਦੇ ਪ੍ਰਧਾਨ ਇੰਜੀ: ਭਾਰਤ ਭੂਸ਼ਣ ਸ਼ਰਮਾ ਅਤੇ ਗੁਰਦੁਆਰਾ ਸਿੰਘ ਸਭਾ ਦੇ ਮੁੱਖ ਸੇਵਾਦਾਰ ਚਰਨ ਸਿੰਘ ਭਾਟੀਆ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਲੋਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ | ਆਗੂਆਂ ਨੇ ਕਾਮਨਾ ਕੀਤੀ ਕਿ ਨਵਾਂ ਸਾਲ 2026 ਹਰ ਇੱਕ ਦੇ ਜੀਵਨ ਵਿਚ ਖ਼ੁਸ਼ੀਆਂ, ਤਰੱਕੀ ਤੇ ਸੁਖ-ਸਮਿ੍ੱਧੀ ਲੈ ਕੇ ਆਵੇ | ਉਨ੍ਹਾਂ ਕਿਹਾ ਕਿ ਹਰ ਪਰਿਵਾਰ ਵਿਚ ਤੰਦਰੁਸਤੀ ਬਣੀ ਰਹੇ ਅਤੇ ਸਮਾਜ ਵਿਚ ਸ਼ਾਂਤੀ, ਸਦਭਾਵਨਾ ਤੇ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਵੇ | ਇਸਦੇ ਨਾਲ ਹੀ ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਸਾਨੂੰ ਹਵਾ, ਪਾਣੀ ਤੇ ਮਿੱਟੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਜਾਗਰੂਕਤਾ ਅਤੇ ਸੁਮੱਤ ਬਖਸ਼ਿਸ਼ ਹੋਵੇ | ਅੰਤ ਵਿਚ ਆਗੂਆਂ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਨਵੇਂ ਸਾਲ ਵਿਚ ਰੂਪਨਗਰ ਦੀ ਤਰੱਕੀ, ਚੜ੍ਹਦੀ ਕਲਾ ਤੇ ਸਾਂਝੀਵਾਲ ਸਮਾਜ ਦੇ ਨਿਰਮਾਣ ਲਈ ਮਿਲਜੁਲ ਕੇ ਯਤਨ ਕੀਤੇ ਜਾਣ |