23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਦੀ ਅਮਰਾਲੀ ਦੁੱਧ ਉਤਪਾਦਕ ਸਹਿਕਾਰੀ ਸਭਾ ਚੜ੍ਹੀ ਰਾਜਨੀਤੀ ਦੀ ਭੇਟ, ਦੁੱਧ ਉਤਪਾਦਕਾਂ 'ਚ ਭਾਰੀ ਰੋਸ <br/>

Ad Position 21
No active advertisement
ਅਜੀਤ ਡੈਸਕ 03-01-2026
ਮੋਰਿੰਡਾ, 2 ਜਨਵਰੀ (ਤਰਲੋਚਨ ਸਿੰਘ ਕੰਗ)-ਕਿਸਾਨਾ ਦੇ ਹੱਕਾਂ ਦੀ ਰਾਖੀ ਕਰਨ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਕਿਸਾਨੀ ਦੇ ਨਾਲ ਸਬੰਧਿਤ ਦੁੱਧ ਦੇ ਧੰਦੇ ਨੂੰ ਆਪਣੀਆਂ ਰਾਜਨੀਤਿਕ ਚਾਲਾਂ ਨਾਲ ਦਿਨ ਪ੍ਰਤੀ ਦਿਨ ਢਾਅ ਲਾਈ ਜਾ ਰਹੀ ਹੈ, ਕਿਉਂਕਿ ਪਹਿਲਾਂ ਤਾਂ ਮਿਲਕ ਪਲਾਂਟ ਮੋਹਾਲੀ ਵਲੋਂ ਦੁੱਧ ਦੇ ਭਾਅ ਵਿਚ ਦੋ ਰੁਪਏ ਪ੍ਰਤੀ ਲੀਟਰ ਦਾ ਕੱਟ ਲਗਾ ਦਿੱਤਾ | ਹੁਣ ਮੋਰਿੰਡਾ ਇਲਾਕੇ ਦੀਆਂ ਕਈ ਚੰਗੀਆਂ ਭਲੀਆਂ ਚੱਲ ਰਹੀਆਂ ਦੁੱਧ ਸਭਾਵਾਂ ਨੂੰ ਸੌੜੀ ਰਾਜਨੀਤੀ ਦੇ ਚੱਲਦਿਆਂ ਬੰਦ ਕਰਨ ਦੇ ਹੁਕਮ ਜਾਰੀ ਹੋ ਰਹੇ ਹਨ | ਇਸੇ ਸਬੰਧ ਵਿਚ ਮਿਲਕ ਪਲਾਂਟ ਮੋਹਾਲੀ ਦੇ ਨਿਰਦੇਸ਼ਕ ਬੰਤ ਸਿੰਘ ਕਲਾਰਾਂ ਨੇ ਦੱਸਿਆ ਕਿ ਪਿੰਡ ਅਮਰਾਲੀ ਵਿਚ ਦੋ ਸਹਿਕਾਰੀ ਸਭਾਵਾਂ ਹਨ, ਜਿਨ੍ਹਾਂ ਵਿਚ ਇਕ ਸਭਾ 1400 ਲੀਟਰ ਰੋਜਾਨਾ ਦੁੱਧ ਇਕੱਠਾ ਕਰਦੀ ਸੀ ਅਤੇ ਦੂਜੀ ਸਭਾ ਲਗਭਗ 4 ਕੁਵਿੰਟਲ ਦੁੱਧ ਇਕੱਠਾ ਕਰਦੀ ਹੈ, ਪਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਹਲਕਾ ਸ੍ਰੀ ਚਮਕੌਰ ਸਾਹਿਬ ਵਿਚ ਆਮ ਆਦਮੀ ਪਾਰਟੀ ਦੀ ਹੋਈ ਸ਼ਰਮਨਾਕ ਹਾਰ ਹੋਣ ਕਾਰਨ ਸਭ ਤੋਂ ਪਹਿਲੀ ਗਾਜ ਪਿੰਡ ਅਮਰਾਲੀ ਦੀ ਦੁੱਧ ਸਹਿਕਾਰੀ ਸਭਾ 'ਤੇ ਪਈ ਹੈ | ਪਿੰਡ ਅਮਰਾਲੀ ਦੇ ਦੁੱਧ ਉਤਪਾਦਕ ਗੁਰਦੀਪ ਸਿੰਘ, ਦਰਸ਼ਨ ਸਿੰਘ ਸੰਧੂ, ਅਮਰੀਕ ਸਿੰਘ, ਰਾਜਿੰਦਰ ਸਿੰਘ ਅਤੇ ਸਕੱਤਰ ਹਰਮਨਦੀਪ ਸਿੰਘ ਨੇ ਦੱਸਿਆ ਕਿ ਮਿਲਕ ਪਲਾਂਟ ਮੋਹਾਲੀ ਦੇ ਐੱਮ.ਪੀ.ਐੱਸ. ਰਜਿੰਦਰ ਸਿੰਘ ਵਲੋਂ ਫ਼ੋਨ ਰਾਹੀਂ ਦੱਸਿਆ ਗਿਆ ਕਿ 1 ਜਨਵਰੀ 2026 ਤੋਂ ਦੁੱਧ ਨਹੀਂ ਲਿਆ ਜਾਵੇਗਾ, ਜਿਸ ਕਾਰਨ 1 ਜਨਵਰੀ ਨੂੰ ਸਵੇਰੇ ਡੇਅਰੀ ਵਿਚ ਇਕੱਤਰ ਹੋਇਆ ਲਗਪਗ 7 ਕੁਵਿੰਟਲ ਦੁੱਧ ਖ਼ਰਾਬ ਹੋਣ ਤੋਂ ਬਚਾਉਣ ਲਈ ਪ੍ਰਾਈਵੇਟ ਖ਼ਰੀਦਦਾਰਾਂ ਨੂੰ ਵੇਚਣ ਲਈ ਮਜਬੂਰ ਹੋਣਾ ਪਿਆ | ਇਸੇ ਸਬੰਧ ਵਿਚ ਜਦੋਂ ਜੀ.ਐੱਮ. ਮਿਲਕ ਪਲਾਂਟ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ | ਦੁੱਧ ਉਤਪਾਦਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਜੋ ਅਧਿਕਾਰੀ ਰਾਜਨੀਤਿਕ ਦਬਾਅ ਹੇਠ ਇਸ ਡੇਅਰੀ ਨਾਲ ਜੁੜੇ ਦੁੱਧ ਉਤਪਾਦਕਾਂ ਦੀ ਰੋਜ਼ੀ-ਰੋਟੀ ਖੋਹ ਰਹੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਮੌਕੇ ਸੁਸਾਇਟੀ ਦੀ ਪ੍ਰਧਾਨ ਨਵਜੋਤ ਕੌਰ, ਅਮਰੀਕ ਸਿੰਘ, ਕੁਲਦੀਪ ਸਿੰਘ, ਜਗਤਾਰ ਸਿੰਘ, ਸੁਖਦੀਪ ਸਿੰਘ, ਸੁੱਖਾ ਮੱਲੀ, ਬਰਿੰਦਰ ਸਿੰਘ, ਕਰਮਜੀਤ ਸਿੰਘ, ਬਹਾਦਰ ਸਿੰਘ, ਭੁਪਿੰਦਰ ਸਿੰਘ, ਰੂਪ ਮੱਲੀ, ਭਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰੂ ਮੱਲੀ, ਕੁਲਦੀਪ ਸਿੰਘ ਤੇ ਹਰਜੀਤ ਸਿੰਘ ਲਾਲੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਅੱਜ <br/> ਅਗਲੀ ਖ਼ਬਰ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਤੇ ਤੰਬਾਕੂ ਵੇਚਣ ਵਾਲੇ ਦੁਕਾਨਦਾਰਾਂ ਦੇ ਕੱਟੇ ਚਲਾਨ <br/>
Ad Position 24