24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਨੰਗਲ-ਮੌਜੋਵਾਲ ਮੁੱਖ ਸੜਕ 'ਤੇ ਜੰਗਲੀ ਜਾਨਵਰਾਂ ਨਾਲ ਵੱਧ ਰਹੀਆਂ ਦੁਰਘਟਨਾਵਾਂ <br/>

Ad Position 21
No active advertisement
ਅਜੀਤ ਡੈਸਕ 03-01-2026
ਸੁਖਸਾਲ, 2 ਜਨਵਰੀ (ਧਰਮ ਪਾਲ)-ਨੰਗਲ ਤੋਂ ਭਲਾਣ ਜਾਣ ਵਾਲੀ ਮੁੱਖ ਸੜਕ 'ਤੇ ਮੌਜੋਵਾਲ ਤੱਕ ਜੰਗਲੀ ਜਾਨਵਰਾਂ ਨਾਲ ਦੁਰਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿਚ ਭਾਰੀ ਚਿੰਤਾ ਪਾਈ ਜਾ ਰਹੀ ਹੈ | ਇਸ ਮੌਕੇ ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਹੈ, ਕਿ ਸੜਕ ਦੇ ਦੋਹਾਂ ਪਾਸਿਆਂ ਨੂੰ ਮਜ਼ਬੂਤ ਜਾਲ (ਫੈਂਸਿੰਗ) ਲਗਾਈ ਜਾਵੇ ਤਾਂ ਜੋ ਹਾਦਸਿਆਂ 'ਤੇ ਰੋਕ ਲੱਗ ਸਕੇ | ਦੱਸਣਯੋਗ ਹੈ ਕਿ ਇਸ ਸੜਕ ਤੋਂ ਸਥਾਨਕ ਪਿੰਡਾਂ ਦੇ ਸੈਂਕੜੇ ਵਸਨੀਕ ਨੰਗਲ ਲਈ ਆਪਣੇ ਰੋਜਮਰਾ ਦੇ ਕੰਮਾਂ ਲਈ ਅਤੇ ਵਿਦਿਆਰਥੀ ਪੜ੍ਹਨ ਲਈ ਰੋਜ਼ਾਨਾ ਆਉਂਦੇ ਜਾਂਦੇ ਰਹਿੰਦੇ ਹਨ ਜੋ ਖੌਫ਼ਜ਼ਦਾ ਹਨ | ਇਸ ਮੌਕੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ, ਕਿ ਇਸ ਸੜਕ ਦੇ ਨੇੜੇ ਜੰਗਲਾਤੀ ਇਲਾਕਾ ਹੋਣ ਕਰਕੇ ਅਕਸਰ ਨੀਲਗਾਵਾਂ ਅਤੇ ਹੋਰ ਜੰਗਲੀ ਜਾਨਵਰ ਅਚਾਨਕ ਸੜਕ 'ਤੇ ਆ ਜਾਂਦੇ ਹਨ, ਜਿਸ ਨਾਲ ਵਾਹਨ ਚਾਲਕਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਦਾ ਅਤੇ ਕਈ ਵਾਰ ਗੰਭੀਰ ਹਾਦਸੇ ਵਾਪਰ ਜਾਂਦੇ ਹਨ | ਇਨ੍ਹਾਂ ਹਾਦਸਿਆਂ ਵਿਚ ਨਾ ਸਿਰਫ਼ ਜੰਗਲੀ ਜਾਨਵਰ ਫੱਟੜ ਹੋ ਰਹੇ ਹਨ, ਉੱਥੇ ਹੀ ਲੋਕਾਂ ਦੀ ਜਾਨ ਨੂੰ ਵੀ ਖ਼ਤਰਾ ਬਣਿਆ ਰਹਿੰਦਾ ਹੈ | ਇਸ ਮੌਕੇ ਸਥਾਨਕ ਵਸਨੀਕਾਂ ਨੇ ਦੱਸਿਆ ਕਿ ਰਾਤ ਦੇ ਸਮੇਂ ਅਤੇ ਸਵੇਰ ਦੇ ਵੇਲੇ ਹਾਦਸਿਆਂ ਦੀ ਸੰਭਾਵਨਾ ਹੋਰ ਵੱਧ ਜਾਂਦੀ ਹੈ | ਉਨ੍ਹਾਂ ਨੇ ਮੰਗ ਕੀਤੀ ਹੈ ਕਿ ਫੈਂਸਿੰਗ ਦੇ ਨਾਲ-ਨਾਲ ਚੇਤਾਵਨੀ ਬੋਰਡ ਅਤੇ ਸੜਕ 'ਤੇ ਰਿਫ਼ਲੈਕਟਰ ਵੀ ਲਗਾਏ ਜਾਣ | ਇਸ ਮੌਕੇ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਜਲਦੀ ਤੋਂ ਜਲਦੀ ਢੁਕਵੇਂ ਕਦਮ ਚੁੱਕੇ ਜਾਣ ਤਾਂ ਜੋ ਮਨੁੱਖੀ ਜਾਨਾਂ ਅਤੇ ਜੰਗਲੀ ਜਾਨਵਰਾਂ ਦੋਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਵਿਸ਼ਵਕਰਮਾ ਸਭਾ ਮੋਰਿੰਡਾ ਵਲੋਂ ਇਕੱਤਰਤਾ <br/> ਅਗਲੀ ਖ਼ਬਰ ਜੰਗਲਾਤ ਵਰਕਰਜ਼ ਯੂਨੀਅਨ ਵਲੋਂ ਧਰਨਾ ਜਾਰੀ <br/>
Ad Position 24