24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸੀਨੀਅਰ ਸਿਟੀਜ਼ਨ ਕੌਂਸਲ ਰੂਪਨਗਰ ਵਲੋਂ ਸਮਾਰੋਹ ਕਰਵਾ ਕੇ ਕੀਤੀ ਨਵੇਂ ਸਾਲ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 03-01-2026
ਰੂਪਨਗਰ, 2 ਜਨਵਰੀ (ਸਤਨਾਮ ਸਿੰਘ ਸੱਤੀ)-ਸੀਨੀਅਰ ਸਿਟੀਜਨ ਕੌਂਸਲ (ਰਜਿ) ਰੂਪਨਗਰ ਦੀ ਮੀਟਿੰਗ ਨਵੇਂ ਸਾਲ ਦੀ ਆਮਦ ਮੌਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੂਪਨਗਰ ਦੇ ਹਾਲ ਵਿਚ ਕਰਵਾਈ ਗਈ | ਮੀਟਿੰਗ ਦੀ ਪ੍ਰਧਾਨਗੀ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਕੀਤੀ, ਜਿਨ੍ਹਾਂ ਨੇ ਆਪਣੇ ਸੰਬੋਧਨ ਵਿਚ ਬਜ਼ੁਰਗਾਂ ਦੀ ਸਿਹਤ, ਸੁਰੱਖਿਆ ਅਤੇ ਸਮਾਜਿਕ ਸਨਮਾਨ ਨੂੰ ਕੌਂਸਲ ਦੀ ਪਹਿਲ ਦੱਸਿਆ | ਉਨ੍ਹਾਂ ਨਵੇਂ ਸਾਲ 2026 ਦੀ ਸ਼ੁਰੂਆਤ ਮੌਕੇ ਸਾਰੇ ਬਜ਼ੁਰਗਾਂ ਨੂੰ ਚੰਗੀ ਸਿਹਤ, ਲੰਬੀ ਉਮਰ ਅਤੇ ਖੁਸ਼ਹਾਲ ਜੀਵਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ, ਉਪਰੰਤ ਸਾਬਕਾ ਸਿੱਖਿਆ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਦੇ ਅਕਾਲ ਚਲਾਣੇ 'ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਨਗਰ ਕੌਂਸਲ ਰੂਪਨਗਰ ਵਲੋਂ ਸੀਨੀਅਰ ਸਿਟੀਜਨ ਕੰਪਲੈਕਸ ਬਣਾਉਣ ਲਈ ਪਾਸ ਕੀਤੇ ਸਪੈਸ਼ਲ ਮਤੇ ਤੇ 50 ਲੱਖ ਰੁਪਏ ਦੀ ਗਰਾਂਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਚੈੱਕ ਨਗਰ ਕੌਂਸਲ ਪ੍ਰਧਾਨ ਅਸ਼ੋਕ ਕੁਮਾਰ ਵਾਹੀ ਨੂੰ ਸੌਂਪਿਆ ਜਾ ਚੁੱਕਾ ਹੈ | ਉਨ੍ਹਾਂ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਦਾ ਵੀ ਇਸ ਉਪਰਾਲੇ ਨੂੰ ਨੇਪਰੇ ਚਾੜਨ ਲਈ ਧੰਨਵਾਦ ਕੀਤਾ | ਮੀਟਿੰਗ ਦੌਰਾਨ ਮਨਿੰਦਰਪਾਲ ਸਿੰਘ ਸਾਹਨੀ ਨੇ ਸਮਾਜ ਸੇਵਾ ਅਤੇ ਲੋੜਵੰਦਾਂ ਦੀ ਮਦਦ ਬਾਰੇ ਵਿਚਾਰ ਸਾਂਝੇ ਕੀਤੇ | ਪੂਜਾ ਦੇਵੀ ਨੇ ਬਜ਼ੁਰਗਾਂ ਲਈ ਐਲਡਰ ਲਾਈਨ ਪੰਜਾਬ 14567 ਦੀ ਸਹੂਲਤ ਬਾਰੇ ਜਾਣਕਾਰੀ ਦਿੱਤੀ | ਕੌਂਸਲ ਦੇ ਪੈਟਰਨ ਸੁਰਜਨ ਸਿੰਘ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪ੍ਰੇਰਿਤ ਜੀਵਨ ਮੁੱਲਾਂ 'ਤੇ ਚਾਨਣ ਪਾਇਆ | ਡਾ. ਊਸ਼ਾ ਨੇ ਸਰਦੀ ਦੇ ਮੌਸਮ ਵਿਚ ਬਜ਼ੁਰਗਾਂ ਲਈ ਸਿਹਤ ਸੰਭਾਲ ਦੇ ਨੁਕਤੇ ਸਾਂਝੇ ਕੀਤੇ | ਮੁੱਖ ਮਹਿਮਾਨ ਡਾ. ਪੁਨੀਤ ਸੈਣੀ ਨੇ ਕੌਂਸਲ ਦੇ ਮੈਗਜ਼ੀਨ 'ਸੁਨਹਿਰੇ ਪਲ' ਦਾ 40ਵਾਂ ਅੰਕ ਲੋਕ ਅਰਪਣ ਕਰਦਿਆਂ ਬਜ਼ੁਰਗਾਂ ਨੂੰ ਸਕਾਰਾਤਮਕ ਸੋਚ ਅਤੇ ਨਿਯਮਤ ਮੈਡੀਕਲ ਜਾਂਚਾਂ ਦੀ ਅਹਿਮੀਅਤ ਸਮਝਾਈ | ਉਨ੍ਹਾਂ ਨੂੰ ਕੌਂਸਲ ਵਲੋਂ ਸਨਮਾਨਿਤ ਵੀ ਕੀਤਾ ਗਿਆ | ਕੌਂਸਲ ਦੇ ਚੇਅਰਮੈਨ ਡਾ. ਆਰ.ਐਸ. ਪਰਮਾਰ ਨੇ ਹਰ 6 ਮਹੀਨੇ ਬਾਅਦ ਮੁਫ਼ਤ ਮੈਡੀਕਲ ਟੈਸਟ ਕੈਂਪ ਲਗਾਉਣ ਦਾ ਸੁਝਾਅ ਦਿੱਤਾ | ਸਮਾਗਮ ਦੌਰਾਨ ਦਸੰਬਰ ਮਹੀਨੇ ਦੇ ਜਨਮਦਿਨ ਤੇ ਵਿਆਹ ਵਰ੍ਹੇਗੰਢ ਵੀ ਮਨਾਈਆਂ ਗਈਆਂ ਅਤੇ ਨਵੇਂ ਸ਼ਾਮਿਲ ਹੋਏ ਅੱਠ ਲਾਈਫ ਮੈਂਬਰਾਂ ਦਾ ਸਵਾਗਤ ਕੀਤਾ ਗਿਆ | ਸਟੇਜ ਦੀ ਕਾਰਵਾਈ ਸ੍ਰੀਮਤੀ ਪਰਮਿੰਦਰ ਕੌਰ ਪੰਦੋਹਲ ਨੇ ਸੁਚੱਜੇ ਢੰਗ ਨਾਲ ਨਿਭਾਈ | ਸਮਾਗਮ ਵਿਚ ਬਜ਼ੁਰਗਾਂ ਦੇ ਮਨੋਰੰਜਨ ਲਈ ਕੇਹਰ ਸਿੰਘ ਅਤੇ ਮੋਹਣ ਸਿੰਘ ਪਪਰਾਲਾ ਨੇ ਰਚਨਾਵਾਂ ਸੁਣਾਈਆਂ | ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਕੌਂਸਲ ਦੇ ਅਹੁਦੇਦਾਰ ਪਰਮਿੰਦਰ ਵੀਰ ਸਿੰਘ ਚੀਮਾ, ਅਵਤਾਰ ਸਿੰਘ ਲੌਂਗੀਆ, ਸੁਰੇਸ਼ ਕੁਮਾਰ, ਗੁਰਨਾਮ ਸਿੰਘ ਧਾਮੀ, ਦੀਦਾਰ ਸਿੰਘ, ਜਗਨੰਦਨ ਸਿੰਘ ਰੀਹਲ, ਅਮਰਜੀਤ ਸਿੰਘ ਬਜਰੂੜ, ਹਜੂਰਾ ਸਿੰਘ, ਸ੍ਰੀਮਤੀ ਭਗਵੰਤ ਕੌਰ ਨੇ ਭਰਵਾਂ ਯੋਗਦਾਨ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਨਗਰ ਕੀਰਤਨ ਸੰਬੰਧੀ ਚੰਦਪੁਰ ਬੇਲਾ ਜ਼ੋਨ ਦੀ ਮੀਟਿੰਗ <br/> ਅਗਲੀ ਖ਼ਬਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਖ਼ੂਨਦਾਨ ਕੈਂਪ ਦਾ ਪੋਸਟਰ ਕੀਤਾ ਜਾਰੀ <br/>
Ad Position 24