17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਇਤਿਹਾਸਕ ਗੁਰਦੁਆਰਾ ਝਿੜੀ ਸਾਹਿਬ ਵਿਖੇ ਗੁਰਮਿਤ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 05-01-2026
ਨੂਰਪੁਰ ਬੇਦੀ, 4 ਜਨਵਰੀ (ਹਰਦੀਪ ਸਿੰਘ ਢੀਂਡਸਾ)- ਇਤਿਹਾਸਕ ਗੁਰਦੁਆਰਾ ਝਿੜੀ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਇਲਾਕੇ ਦੇ ਦਸ ਪਿੰਡਾਂ ਦੀਆਂ ਸੰਗਤਾਂ ਨੇ ਪ੍ਰਭਾਤ ਫੇਰੀਆਂ ਵੀ ਸਜਾਈਆਂ ਗਈਆਂ | ਸਮਾਗਮ ਦੌਰਾਨ ਪਿ੍ੰਸੀਪਲ ਮਨਿੰਦਰਪਾਲ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਕਾਲਜ ਚੌਂਤੇ ਵਲੋਂ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਸਮਾਗਮ ਅਤੇ ਪ੍ਰਭਾਤ ਫੇਰੀਆਂ ਦੇ ਮੁੱਖ ਪ੍ਰਬੰਧਕ ਮਾ.ਜਸਵਿੰਦਰ ਸਿੰਘ ਮੀਰਪੁਰ, ਡਾ.ਸ਼ਿੰਗਾਰਾ ਸਿੰਘ ਜੱਸੇਮਾਜਰਾ, ਕੁਲਵੰਤ ਸਿੰਘ ਕੋਲਾਪੁਰ ਤੇ ਹੋਰਨਾਂ ਨੇ ਸੰਗਤਾਂ ਵਲੋਂ ਇਸ ਸਮਾਗਮ ਵਿਚ ਵੱਡੇ ਪੱਧਰ 'ਤੇ ਸ਼ਮੂਲੀਅਤ ਕਰਨ 'ਤੇ ਧੰਨਵਾਦ ਕੀਤਾ | ਮਾ.ਜਸਵਿੰਦਰ ਸਿੰਘ ਵਲੋਂ ਗੁਰਦੁਆਰਾ ਝਿੜੀ ਸਾਹਿਬ ਦੇ ਪ੍ਰਬੰਧਕਾਂ ਦਾ ਵੀ ਇਸ ਸਮਾਗਮ ਦੀ ਸਫਲਤਾ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ | ਸਮਾਗਮ ਦੌਰਾਨ ਮੇਜਰ ਸਿੰਘ ਅਸਮਾਨਪੁਰ, ਰਚਨ ਸਿੰਘ, ਕਰਨੈਲ ਸਿੰਘ, ਮੋਹਣ ਸਿੰਘ ਅਸਮਾਨਪੁਰ, ਸੁਰਿੰਦਰ ਸਿੰਘ, ਦਲਜੀਤ ਸਿੰਘ ਰਾਏਪੁਰ, ਪਰਮਜੀਤ ਸਿੰਘ, ਰਾਮ ਸਿੰਘ ਅਬਿਆਣਾ, ਨਵਜੋਤ ਸਿੰਘ, ਭਜਨ ਸਿੰਘ ਬਟਾਰਲਾ, ਪਾਖਰ ਸਿੰਘ ਬਜਰੂੜ, ਗੁਰਦੇਵ ਸਿੰਘ,ਪਿ੍ਤਪਾਲ ਸਿੰਘ ਨੰਗਲ,ਬਾਬਾ ਜਗਤਾਰ ਸਿੰਘ ਚੌਂਤਾ, ਬੀਬੀ ਪ੍ਰਭਜੋਤ ਕੌਰ ਮੋਠਾਪੁਰ, ਬਲਦੇਵ ਸਿੰਘ, ਜੀਤ ਸਿੰਘ ਮੁੱਖ ਸੇਵਾਦਾਰ, ਪਰਮਜੀਤ ਕੌਰ, ਬਾਬਾ ਸ਼ਿੰਗਾਰਾ ਸਿੰਘ ਬਿੱਲਪੁਰ, ਅਰਜਨ ਸਿੰਘ, ਭਾਗ ਸਿੰਘ ਰੌਲੀ, ਕੁਲਵੰਤ ਸਿੰਘ, ਨਰੰਜਣ ਸਿੰਘ, ਜੋਗਿੰਦਰ ਸਿੰਘ, ਜਗਨ ਸਿੰਘ, ਮਾ.ਗੁਰਮੀਤ ਸਿੰਘ, ਪ੍ਰੀਤਮ ਸਿੰਘ, ਡਾ.ਸ਼ਿੰਗਾਰਾ ਸਿੰਘ ਜੱਸੇਮਾਜਰਾ, ਅਮਰੀਕ ਸਿੰਘ ਅਤੇ ਹੋਰ ਸੰਗਤਾਂ ਨੇ ਸ਼ਮੂਲੀਅਤ ਕੀਤੀ |


Ad Position 22
No active advertisement
ਪਿਛਲੀ ਖ਼ਬਰ ਪਿੰਡ ਸੈਣੀ ਮਾਜਰਾ ਦੀ ਨਵੀਨੀਕਰਨ ਕੀਤੀ ਧਰਮਸ਼ਾਲਾ ਦਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕੀਤਾ ਉਦਘਾਟਨ <br/> ਅਗਲੀ ਖ਼ਬਰ ਪਿੰਡ ਬੈਂਸ ਤੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>
Ad Position 24