02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਇਕਲੌਤੇ ਪੁੱਤਰ ਦੀ ਸ਼ਹਾਦਤ ਨਾਲ ਗਹਿਰੇ ਸਦਮੇ 'ਚ ਡੁੱਬਿਆ ਹੱਸਦਾ-ਵੱਸਦਾ ਪਰਿਵਾਰ <br/>

Ad Position 21
No active advertisement
ਅਜੀਤ ਡੈਸਕ 24-01-2026
ਰੂਪਨਗਰ, 23 ਜਨਵਰੀ (ਸਤਨਾਮ ਸਿੰਘ ਸੱਤੀ)-ਜਦੋਂ ਮਾਪਿਆਂ ਦਾ ਇਕਲੌਤਾ ਪੁੱਤਰ ਜਵਾਨੀ ਵਿਚ ਹੀ ਦੁਨੀਆ ਨੂੰ ਅਲਵਿਦਾ ਕਹਿ ਜਾਵੇ, ਤਾਂ ਉਹ ਦਰਦ ਬਿਆਨ ਤੋਂ ਪਰੇ ਹੁੰਦਾ ਹੈ | ਇਹ ਉਹ ਸਦਮਾ ਹੈ ਜੋ ਸਦੀਆਂ ਤੱਕ ਮਨ ਨੂੰ ਛੱਲਣੀ ਕਰ ਜਾਂਦਾ ਹੈ | ਡੋਡਾ (ਜੰਮੂ-ਕਸ਼ਮੀਰ) ਵਿਚ ਡਿਊਟੀ ਦੌਰਾਨ ਸ਼ਹੀਦ ਹੋਏ ਜੋਬਨਜੀਤ ਸਿੰਘ (23) ਦੀ ਸ਼ਹਾਦਤ ਦੀ ਖ਼ਬਰ ਜਿਵੇਂ ਹੀ ਪਿੰਡ ਚਨੌਲੀ ਅਤੇ ਗ੍ਰਹਿ ਨਿਵਾਸ ਗੋਬਿੰਦ ਵੈਲੀ ਰੂਪਨਗਰ ਪਹੁੰਚੀ, ਪਰਿਵਾਰ ਅਤੇ ਪਿੰਡ ਵਿਚ ਸੰਨਾਟਾ ਛਾ ਗਿਆ ਅਤੇ ਸੋਗ ਫੈਲ ਗਿਆ | ਪਿਤਾ ਬਲਬੀਰ ਸਿੰਘ, ਸੇਵਾ ਮੁਕਤ ਸੂਬੇਦਾਰ ਮੇਜਰ, ਖ਼ਬਰ ਸੁਣਦੇ ਹੀ ਕੰਧਾਂ ਨਾਲ ਸਿਰ ਟੱਕਰਾਂ ਮਾਰਨ ਲੱਗ ਪਏ, ਜਦਕਿ ਮਾਂ ਬੇਹੋਸ਼ ਹੋ ਗਈ | ਹਰ ਘਰ ਵਿਚ ਇਸ ਘਟਨਾ ਦਾ ਦਰਦ ਉੱਬਲ ਪਿਆ | ਗੁਆਂਢੀਆਂ ਦਾ ਕਹਿਣਾ ਸੀ ਕਿ ਕੇਵਲ ਇਕ ਮਹੀਨਾ ਬਾਅਦ-1 ਮਾਰਚ ਨੂੰ-ਜਿਸ ਪੁੱਤਰ ਦੇ ਸਿਰ ਤੇ ਵਿਆਹ ਦੀ ਕਲਗ਼ੀ ਸਜਣੀ ਸੀ, ਹੁਣ ਉਸੇ ਦੀ ਅਰਥੀ ਦਾ ਮੋਢਾ ਮਾਪਿਆਂ ਨੂੰ ਦੇਣਾ ਪੈ ਰਿਹਾ ਹੈ | ਮਾਪਿਆਂ ਲਈ ਇਹ ਕਹਿਰ, ਪਹਾੜ ਡਿੱਗਣ ਨਾਲੋਂ ਵੀ ਭਾਰੀ ਹੈ |
ਡਿਊਟੀ ਲਈ ਸਮਰਪਿਤ ਅਤੇ ਸਿਰੇ ਦਾ ਸ਼ੂਟਰ ਸੀ ਜਵਾਨ- ਤਬਾਦਲਾ ਹੋਣ ਦੇ ਬਾਵਜੂਦ ਰਿਲੀਵ ਨਾ ਕੀਤਾ ਗਿਆ, ਗੁਆਂਢੀ ਇੰਦਰਜੀਤ ਸਿੰਘ ਬਾਲਾ ਦੱਸਦੇ ਹਨ ਕਿ ਸ਼ਹੀਦ ਜੋਬਨਜੀਤ ਸਿੰਘ ਆਪਣੀ ਯੂਨਿਟ ਦਾ ਸਿਰੇ ਦਾ 'ਸ਼ੂਟਰ' ਸੀ ਨਿਡਰ, ਤੰਦਰੁਸਤ ਅਤੇ ਬਹੁਤ ਚੁਸਤ ਜਵਾਨ | ਇਸੇ ਲਈ, ਭਾਵੇਂ ਉਸਦੀ ਤਬਾਦਲੇ ਦੀ ਤਾਰੀਖ਼ ਅਗਸਤ ਵਿਚ ਆ ਗਈ ਸੀ, ਪਰ ਉੱਚ ਅਫ਼ਸਰਾਂ ਨੇ ਉਸਨੂੰ ਯੂਨਿਟ ਤੋਂ ਰਿਲੀਵ ਹੀ ਨਹੀਂ ਕੀਤਾ | ਉਸਦੀ ਬਹਾਦਰੀ ਯੂਨਿਟ ਲਈ ਬੇਹੱਦ ਅਹਿਮ ਸੀ |
ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਹੋਰ ਆਗੂਆਂ ਵਲੋਂ ਸ਼ਹੀਦ ਜੋਬਨਜੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਗੋਬਿੰਦ ਵੈਲੀ, ਰੂਪਨਗਰ ਸਥਿਤ ਸਾਬਕਾ ਫ਼ੌਜੀ ਅਫ਼ਸਰ ਬਲਬੀਰ ਸਿੰਘ ਦੇ ਘਰ ਉਨ੍ਹਾਂ ਦੇ ਫ਼ੌਜੀ ਪੁੱਤਰ ਸ਼ਹੀਦ ਜੋਬਨਜੀਤ ਸਿੰਘ ਦੀ ਸ਼ਹਾਦਤ 'ਤੇ ਡੂੰਘਾ ਸ਼ੋਕ ਪ੍ਰਗਟ ਕੀਤਾ | ਡਾ. ਚੀਮਾ ਨੇ ਕਿਹਾ ਕਿ ਇਲਾਕੇ ਵਿਚ ਇਸ ਪਰਿਵਾਰ ਨੂੰ 'ਫ਼ੌਜੀਆਂ ਦਾ ਪਰਿਵਾਰ' ਕਿਹਾ ਜਾਣਾ ਕੋਈ ਹੈਰਾਨੀ ਦੀ ਗੱਲ ਨਹੀਂ, ਕਿਉਂਕਿ ਉਨ੍ਹਾਂ ਨੇ ਦੇਸ਼ ਲਈ ਹਮੇਸ਼ਾ ਬੇਮਿਸਾਲ ਯੋਗਦਾਨ ਦਿੱਤਾ ਹੈ | ਜੋਬਨਜੀਤ ਸਿੰਘ ਦੀ ਸ਼ਹਾਦਤ ਨੂੰ ਉਨ੍ਹਾਂ ਬੇਹੱਦ ਵੱਡੀ ਕੁਰਬਾਨੀ ਕਰਾਰ ਦਿੰਦਿਆਂ ਕਿਹਾ ਕਿ ਦੇਸ਼ ਹਮੇਸ਼ਾ ਇਸ ਵੀਰ ਜਵਾਨ ਦਾ ਰਿਣੀ ਰਹੇਗਾ | ਇਸ ਅਣਹੋਣੀ ਨੇ ਸਾਰੇ ਇਲਾਕੇ ਨੂੰ ਗਹਿਰੇ ਸਦਮੇ ਵਿਚ ਝੰਜੋੜ ਦਿੱਤਾ ਹੈ | ਇਸ ਮੌਕੇ ਡਾ. ਚੀਮਾ ਦੇ ਨਾਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ,ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਰਾਜੀਵ ਸ਼ਰਮਾ, ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਚੌਧਰੀ ਵੇਦ ਪ੍ਰਕਾਸ਼ ਅਤੇ ਅਕਾਲੀ ਆਗੂ ਮਨਜੀਤ ਸਿੰਘ ਤੰਬੜ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਨੰਗਲ ਵਿਖੇ ਮਨਾਇਆ ਜਾਵੇਗਾ ਉਪ ਮੰਡਲ ਪੱਧਰ ਦਾ ਗਣਤੰਤਰ ਦਿਵਸ ਸਮਾਰੋਹ <br/> ਅਗਲੀ ਖ਼ਬਰ ਹਰਜੋਤ ਸਿੰਘ ਬੈਂਸ ਦੀ ਮੌਜੂਦਗੀ 'ਚ ਆਈ. ਕੇ. ਜੀ. ਪੀ. ਟੀ. ਯੂ. ਵਲੋਂ ਯੂਨੀਵਰਸਲ ਬਿਜ਼ਨਸ ਸਕੂਲ ਸਿਡਨੀ ਨਾਲ ਸਮਝੌਤਾ ਸਹ...
Ad Position 24
No active advertisement