02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਜਤੌਲੀ-ਟੇਢੇਵਾਲ ਪੱਤੀ ਵਿਖੇ ਫੜੀ ਗਈ ਖੈਰ ਦੀ ਬੇਸ਼ਕੀਮਤੀ ਲੱਕੜ <br/>

Ad Position 21
No active advertisement
ਅਜੀਤ ਡੈਸਕ 24-01-2026
ਨੂਰਪੁਰ ਬੇਦੀ, 23 ਜਨਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਿੰਡ ਜਤੌਲੀ-ਟੇਢੇਵਾਲ ਪੱਤੀ ਦੇ ਵੀਰਾਨੇ ਖੇਤਰ ਵਿਚ ਰੂੜੇਵਾਲ ਫੀਡ ਫੈਕਟਰੀ ਤੋਂ ਅੱਗੇ ਪੈਂਦੀ ਜ਼ਮੀਨ 'ਤੇ ਪਈ ਖੈਰ ਦੀ ਕੀਮਤੀ ਲੱਕੜ ਮਿਲਣ ਨਾਲ ਇਲਾਕੇ ਵਿਚ ਚਰਚਾ ਦਾ ਮਾਹੌਲ ਬਣ ਗਿਆ | ਪਿੰਡ ਟੇਢੇਵਾਲ ਦੇ ਜ਼ਿੰਮੇਵਾਰ ਨਿਵਾਸੀਆਂ ਨੇ ਸੂਝਬੂਝ ਦਾ ਸਬੂਤ ਦਿੰਦਿਆਂ ਇਸ ਖੈਰ ਦੀ ਲੱਕੜ ਨੂੰ ਤੁਰੰਤ ਸਬੰਧਿਤ ਵਿਭਾਗ ਦੇ ਹਵਾਲੇ ਕਰ ਦਿੱਤਾ | ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਅਤੇ ਵਣ ਵਿਭਾਗ ਤੁਰੰਤ ਹਰਕਤ ਵਿਚ ਆ ਗਿਆ | ਇਸ ਨਾਲ ਨਾ ਸਿਰਫ਼ ਸਰਕਾਰੀ ਸੰਪਤੀ ਦੀ ਰੱਖਿਆ ਹੋਈ ਹੈ, ਸਗੋਂ ਵਣ ਰੱਖਿਆ ਪ੍ਰਤੀ ਸਮਾਜਿਕ ਜਾਗਰੂਕਤਾ ਦਾ ਵੀ ਪ੍ਰਗਟਾਵਾ ਹੋਇਆ ਹੈ | ਜਾਣਕਾਰੀ ਅਨੁਸਾਰ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੂੰ ਪਿੰਡ ਟੇਢੇਵਾਲ ਪੱਤੀ ਦੇ ਚੌਧਰੀ ਰੋਸ਼ਨ ਲਾਲ ਵਲੋਂ ਇਸ ਖੈਰ ਦੀ ਲੱਕੜ ਬਾਰੇ ਜਾਣਕਾਰੀ ਦਿੱਤੀ ਗਈ ਸੀ | ਗੌਰਵ ਰਾਣਾ ਨੇ ਬਿਨਾਂ ਕਿਸੇ ਦੇਰੀ ਦੇ ਇਸ ਸਬੰਧੀ ਪੁਲਿਸ ਅਤੇ ਵਣ ਵਿਭਾਗ ਨੂੰ ਸੂਚਿਤ ਕੀਤਾ | ਸੂਚਨਾ ਮਿਲਣ 'ਤੇ ਸਥਾਨਕ ਥਾਣਾ ਮੁਖੀ ਰੋਹਿਤ ਸ਼ਰਮਾ ਨੇ ਤੁਰੰਤ ਪੁਲਿਸ ਪਾਰਟੀ ਨੂੰ ਮੌਕੇ 'ਤੇ ਭੇਜਿਆ | ਇਸ ਦੇ ਨਾਲ ਹੀ ਵਣ ਰੇਂਜ ਅਧਿਕਾਰੀ ਸੁਖਬੀਰ ਸਿੰਘ ਵੀ ਟੀਮ ਸਮੇਤ ਮੌਕੇ 'ਤੇ ਪਹੁੰਚ ਗਏ | ਪੁਲਿਸ ਅਤੇ ਵਣ ਵਿਭਾਗ ਦੀ ਸਾਂਝੀ ਕਾਰਵਾਈ ਦੌਰਾਨ ਖੈਰ ਦੀ ਲੱਕੜ ਨੂੰ ਕਬਜ਼ੇ ਵਿਚ ਲੈ ਲਿਆ ਗਿਆ | ਗੌਰਵ ਰਾਣਾ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਖੈਰ ਦੀ ਬੇਸ਼ਕੀਮਤੀ ਲੱਕੜ ਦੀ ਤਸਕਰੀ ਕੀਤੀ ਜਾ ਰਹੀ ਹੈ ਜਿਸ ਸਬੰਧੀ ਵਿਭਾਗ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ |
ਜਾਂਚ ਕੀਤੀ ਜਾਵੇਗੀ- ਵਣ ਰੇਂਜ ਅਧਿਕਾਰੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਣ ਰੇਂਜ ਅਧਿਕਾਰੀ ਸੁਖਬੀਰ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਮਿਲੀ ਖੈਰ ਦੀ ਲੱਕੜ ਪੂਰੀ ਤਰ੍ਹਾਂ ਸੁੱਕੀ ਹੋਈ ਹੈ ਅਤੇ ਇਹ ਕਾਫੀ ਸਮੇਂ ਪਹਿਲਾਂ ਵੱਢੀ ਹੋਈ ਲੱਗਦੀ ਹੈ | ਉਨ੍ਹਾਂ ਕਿਹਾ ਕਿ ਲੱਕੜ ਦੀ ਮਾਤਰਾ ਅਤੇ ਇਸ ਦੇ ਸਰੋਤ ਬਾਰੇ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜੇ ਕਿਸੇ ਤਰ੍ਹਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਜੋਗਿੰਦਰ ਪਾਲ ਸਰਪੰਚ ਜਤੋਲੀ, ਭਜਨ ਚੰਦ ਸਾਬਕਾ ਸਰਪੰਚ, ਸੁਰਿੰਦਰ ਪਾਲ, ਪੰਚ ਧਰਮਪਾਲ ਅਤੇ ਰਵਿੰਦਰ ਸ਼ਾਹ ਆਦਿ ਸਮੇਤ ਹੋਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੂਪਨਗਰ ਜ਼ਿਲ੍ਹੇ 'ਚ ਕਾਂਗਰਸ ਦੀ ਸਿਆਸਤ ਨਵੀਂ ਕਰਵੱਟ ਲੈਣ ਲੱਗੀ <br/> ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਨੰਗਲ ਵਿਖੇ ਮਨਾਇਆ ਜਾਵੇਗਾ ਉਪ ਮੰਡਲ ਪੱਧਰ ਦਾ ਗਣਤੰਤਰ ਦਿਵਸ ਸਮਾਰੋਹ <br/>
Ad Position 24
No active advertisement