ਸ੍ਰੀ ਚਮਕੌਰ ਸਾਹਿਬ, 23 ਜਨਵਰੀ (ਜਗਮੋਹਣ ਸਿੰਘ ਨਾਰੰਗ)-ਗ੍ਰੀਨਵੇਜ ਸਕੂਲ ਰੁੜਕੀ ਹੀਰਾਂ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਬੱਚਿਆਂ ਨੇ ਸਰਸਵਤੀ ਵੰਦਨਾ, ਕੋਰਿਓਗ੍ਰਾਫੀ, ਪਤੰਗ ਬਣਾਉਣ, ਪਤੰਗ ਦੀ ਸਜਾਵਟ, ਫੈਂਸੀ ਡਰੈੱਸ, ਭਾਸ਼ਣ ਕਲਾ, ਗਿੱਧਾ, ਭੰਗੜਾ, ਆਦਿ ਗਤੀਵਿਧੀਆਂ 'ਚ ਹਿੱਸਾ ਲਿਆ | ਮਾਸਟਰ ਬਲਤੇਜ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੂਰਬ ਬਾਰੇ ਦੱਸਿਆ ਕਿ ਅੱਜ ਦੇ ਦਿਨ ਸ੍ਰੀ ਗੋਬਿੰਦ ਸਿੰਘ ਜੀ ਅਤੇ ਮਾਤਾ ਜੀਤਾ ਜੀ ਦਾ ਵਿਆਹ ਗੁਰੂ ਕੀ ਲਾਹੌਰ ਵਿਖੇ ਹੋਇਆ ਸੀ | ਸੰਸਥਾ ਦੇ ਐਮ ਡੀ ਹਰਜਿੰਦਰ ਸਿੰਘ ਮੱਲ੍ਹੀ ਨੇ ਬਸੰਤ ਪੰਚਮੀ ਦੀ ਇਤਿਹਾਸਕ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਸਭਨਾਂ ਨੂੰ ਬਸੰਤ ਪੰਚਮੀ ਦੀ ਵਧਾਈ ਦਿੱਤੀ | ਵਾਈਸ ਪਿ੍ੰਸੀਪਲ ਸ਼੍ਰੀਮਤੀ ਨੀਸ਼ਾ ਠਾਕੁਰ ਨੇ ਵੀ ਬੱਚਿਆਂ ਨੂੰ ਸਿੱਖਿਆ ਦਾਇਕ ਕਹਾਣੀ ਸੁਣਾਈ | ਇਸ ਮੌਕੇ ਚੇਅਰਮੈਨ ਗੁਰਮੁੱਖ ਸਿੰਘ ਮੱਲ੍ਹੀ, ਮਨੇਜਿੰਗ ਡਾਇਰੈਕਟਰ ਹਰਜਿੰਦਰ ਸਿੰਘ ਮੱਲ੍ਹੀ, ਸਹਿਮਨਜੀਤ ਸਿੰਘ ਮੱਲ੍ਹੀ, ਪਿੰ੍ਰਸੀਪਲ ਮੁਕੇਸ਼ ਕੁਮਾਰ ਅਗਰਵਾਲ, ਐਡਵਿਨ ਸੰਦੀਪ ਕੌਰ, ਵਾਈਸ ਪਿ੍ੰਸੀਪਲ ਸ੍ਰੀਮਤੀ ਨੀਸ਼ਾ ਠਾਕੁਰ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ |