02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਹਨ੍ਹੇਰੀ ਝੱਖੜ ਕਾਰਨ ਦਰੱਖਤਾਂ ਦਾ ਨੁਕਸਾਨ <br/>

Ad Position 21
No active advertisement
ਅਜੀਤ ਡੈਸਕ 24-01-2026
ਸ੍ਰੀ ਚਮਕੌਰ ਸਾਹਿਬ, 23 ਜਨਵਰੀ (ਜਗਮੋਹਣ ਸਿੰਘ ਨਾਰੰਗ)-ਬੀਤੀ ਰਾਤ ਤੋਂ ਇਲਾਕੇ ਵਿਚ ਚੱਲ ਰਹੇ ਹਨੇਰੀ ਝੱਖੜ ਅਤੇ ਮੀਂਹ ਕਾਰਨ ਦਰਖਤਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ | ਜਿੱਥੇ ਸੜਕ ਕਿਨਾਰੇ ਬਹੁਤ ਸਾਰੇ ਰੁੱਖ ਡਿੱਗੇ ਹਨ, ਉਸਦੇ ਨਾਲ ਦੀ ਨਾਲ ਹੋਰਨਾਂ ਥਾਵਾਂ ਤੇ ਵੀ ਰੁੱਖਾਂ ਦਾ ਇਸ ਹਨੇਰੀ ਝੱਖੜ ਨੇ ਕਾਫ਼ੀ ਨੁਕਸਾਨ ਕੀਤਾ ਹੈ | ਕਿਸਾਨਾਂ ਦੀ ਬੀਜੀ ਕਣਕ ਲਈ ਇਹ ਮੀਂਹ ਲਾਹੇਵੰਦ ਵੀ ਦੱਸਿਆ ਜਾ ਰਿਹਾ ਹੈ | ਨਜ਼ਦੀਕੀ ਪਿੰਡ ਲੁਠੇੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਵੱਡਾ ਹਾਦਸਾ ਹੋਣੋਂ ਉਦੋਂ ਟੱਲ ਗਿਆ ਜਦੋਂ ਅੰਬ ਦਾ ਇੱਕ ਵੱਡਾ ਦਰਖ਼ਤ ਹਨੇਰੀ ਕਾਰਨ ਵਿਚਕਾਰੋਂ ਟੁੱਟ ਗਿਆ ਪਰ ਖ਼ੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਦਰਖ਼ਤ ਸਟਾਫ਼ ਦੀ ਛੱਤ ਤੋਂ ਦੂਜੇ ਪਾਸੇ ਡਿਗ ਗਿਆ, ਜਿਸ ਨਾਲ ਸਕੂਲ ਦੀ ਚਾਰਦੀਵਾਰੀ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ | ਇਲਾਕੇ ਦੀਆਂ ਸੂਝਵਾਨ ਸ਼ਖ਼ਸੀਅਤਾਂ ਧਰਮਪਾਲ ਸੋਖਲ, ਅਮਨਦੀਪ ਸਿੰਘ ਮਾਂਗਟ, ਪ੍ਰਗਟ ਸਿੰਘ ਦਿਓਲ, ਜਸਵੀਰ ਸਿੰਘ ਸੈਦਪੁਰ, ਸੰਤ ਸਿੰਘ ਦਿਓਲ ਆਦਿ ਦਾ ਕਹਿਣਾ ਹੈ ਕਿ ਸਰਕਾਰ ਨੂੰ ਵਣ ਵਿਭਾਗ ਰਾਹੀਂ ਉਮਰ ਪੁਗਾ ਚੁੱਕੇ ਦਰਖਤਾਂ ਦੀ ਸੂਚੀ ਤਿਆਰ ਕਰਨੀ ਚਾਹੀਦੀ ਹੈ ਅਤੇ ਅਜਿਹੇ ਰੁੱਖਾਂ ਨੂੰ ਕਟਵਾ ਦੇਣਾ ਚਾਹੀਦਾ ਤਾਂ ਕਿ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ | ਉੱਧਰ ਚੱਲੀ ਹਨੇਰੀ ਕਾਰਨ ਦੁਕਾਨਾਂ ਦੇ ਬੋਰਡ ਅਤੇ ਹੋਰਡਿੰਗ ਵੀ ਨੁਕਸਾਨੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਗ੍ਰੀਨਵੇਜ਼ ਸਕੂਲ ਰੁੜਕੀ ਹੀਰਾਂ 'ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਲੜਕੇ ਦੀ ਮੌਤ, 3 ਜ਼ਖਮੀ <br/>
Ad Position 24
No active advertisement