02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਲੜਕੇ ਦੀ ਮੌਤ, 3 ਜ਼ਖਮੀ <br/>

Ad Position 21
No active advertisement
ਅਜੀਤ ਡੈਸਕ 24-01-2026
ਨੂਰਪੁਰ ਬੇਦੀ, 23 ਜਨਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਬੀਤੀ ਦੇਰ ਸ਼ਾਮ ਸਥਾਨਕ ਪੁਲਿਸ ਥਾਣੇ ਦੇ ਸਾਹਮਣੇ ਇੱਕ ਕਾਰ ਚਾਲਕ ਗੁਰਿੰਦਰ ਸਿੰਘ ਪੁੱਤਰ ਸੋਹਣ ਸਿੰਘ ਨਿਵਾਸੀ ਸਮੀਰੋਵਾਲ ਵਲੋਂ ਇੱਕ ਕਾਰ ਅਤੇ ਮੋਟਰਸਾਈਕਲ ਨੂੰ ਟੱਕਰ ਮਾਰਨ ਤੇ ਮੋਟਰਸਾਈਕਲ ਸਵਾਰ 11 ਸਾਲਾਂ ਲੜਕੇ ਦੀ ਮੌਤ ਹੋ ਗਈ ਜਦਕਿ ਮੋਟਰਸਾਈਕਲ ਚਾਲਕ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ | ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਰਕੇਸ਼ ਕੁਮਾਰ ਪੁੱਤਰ ਜੋਗਿੰਦਰਪਾਲ ਨਿਵਾਸੀ ਨੂਰਪੁਰ ਬੇਦੀ ਨੇ ਦੱਸਿਆ ਕਿ ਉਹ ਸਥਾਨਕ ਪੀਰ ਬਾਬਾ ਜ਼ਿੰਦਾ ਸ਼ਹੀਦ ਦੇ ਅਸਥਾਨ ਵਿਖੇ ਮੱਥਾ ਟੇਕ ਵਾਪਸ ਘਰ ਪਰਤ ਰਿਹਾ ਸੀ | ਜਦਕਿ ਉਸਦਾ ਲੜਕਾ ਪਵਨ ਕੁਮਾਰ ਵੀ ਮੇਰੇ ਦੋਹਤੇ ਆਰਵ ਸੋਨੀ ਨਾਲ ਮੱਥਾ ਟੇਕ ਕੇ ਵਾਪਸ ਆਪਣੇ ਮੋਟਰਸਾਈਕਲ 'ਤੇ ਉਸਤੋਂ ਅੱਗੇ ਜਾ ਰਿਹਾ ਸੀ | ਜਦੋਂ ਉਹ ਪੁਲਿਸ ਥਾਨੇ ਤੋਂ ਕੁੱਝ ਅੱਗੇ ਪਹੁੰਚੇ ਤਾਂ ਪਿੱਛਿਓਾ ਪਿੰਡ ਜੱਟਪੁਰ ਦੀ ਤਰਫ਼ੋਂ ਆ ਰਹੀ ਇੱਕ ਤੇਜ਼ ਰਫ਼ਤਾਰ ਬਰੀਜਾ ਕਾਰ ਦੇ ਚਾਲਕ ਨੇ ਮੈਨੂੰ ਕਰਾਸ ਕਰਨ ਮੌਕੇ ਅੱਗੇ ਜਾ ਰਹੇ ਮੇਰੇ ਲੜਕੇ ਦੇ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰੀ, ਜਿਸ 'ਤੇ ਮੇਰਾ ਲੜਕਾ ਤੇ ਦੋਹਤਾ ਗੰਭੀਰ ਜ਼ਖਮੀ ਹੋ ਗਏ | ਦੋਵੇਂ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਆਰਵ ਸੋਨੀ ਪੁੱਤਰ ਅਮਿੱਤ ਸੋਨੀ, ਨਿਵਾਸੀ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਨੂੰ ਮਿ੍ਤਕ ਕਰਾਰ ਦੇ ਦਿੱਤਾ | ਜਦਕਿ ਪਵਨ ਕੁਮਾਰ ਦੀ ਗੰਭੀਰ ਹਾਲਤ ਨੂੰ ਗੰਭੀਰ ਦੇਖਦਿਆਂ ਪੀ.ਜੀ.ਆਈ. ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ | ਹਾਦਸੇ ਦੌਰਾਨ ਉਕਤ ਕਾਰ ਚਾਲਕ ਵਲੋਂ ਇੱਕ ਹੋਰ ਕਾਰ ਨੂੰ ਵੀ ਟੱਕਰ ਮਾਰੀ ਗਈ ਜੋ ਬੁਰੀ ਤਰ੍ਹਾਂ ਨੁਕਸਾਨੀ ਗਈ | ਦੱਸਿਆ ਜਾ ਰਿਹਾ ਹੈ ਕਿ ਉਕਤ ਕਾਰ 'ਚ ਸਵਾਰ 2 ਵਿਅਕਤੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ | ਗਿ੍ਫ਼ਤਾਰ ਕਾਰ ਚਾਲਕ ਦਾ ਮੈਡੀਕਲ ਕਰਵਾਉਣ 'ਤੇ ਨਸ਼ੇ 'ਚ ਹੋਣ ਦੀ ਹੋਈ ਪੁਸ਼ਟੀ- ਉਕਤ ਹਾਦਸੇ ਲਈ ਜ਼ਿੰਮੇਵਾਰ ਕਾਰ ਚਾਲਕ ਨੂੰ ਗਿ੍ਫ਼ਤਾਰ ਕਰਕੇ ਪੁਲਸ ਨੇ ਦੇਰ ਰਾਤ ਉਸਦਾ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਮੈਡੀਕਲ ਕਰਵਾਇਆ | ਜਿਸ ਦੌਰਾਨ ਉਸਦੇ ਨਸ਼ੇ 'ਚ ਹੋਣ ਦੀ ਪੁਸ਼ਟੀ ਹੋਣ 'ਤੇ ਪੁਲਸ ਨੇ ਧਾਰਾਵਾਂ 'ਚ ਵਾਧਾ ਕਰਦੇ ਹੋਏ, ਅੱਜ ਉਸਦੇ ਖ਼ਿਲਾਫ਼ 185 ਮੋਟਰ ਵਹੀਕਲ ਐਕਟ ਤਹਿਤ ਵੀ ਮਾਮਲਾ ਦਰਜ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਹਨ੍ਹੇਰੀ ਝੱਖੜ ਕਾਰਨ ਦਰੱਖਤਾਂ ਦਾ ਨੁਕਸਾਨ <br/> ਅਗਲੀ ਖ਼ਬਰ ਹਨੇਰੀ -ਝੱਖੜ ਚੱਲਣ ਕਾਰਨ ਇਲਾਕੇ ਦੀਆਂ ਫ਼ਸਲਾਂ ਨੂੰ ਨੁਕਸਾਨ, ਸੜਕਾਂ 'ਚ ਦਰੱਖਤ ਡਿਗਣ ਕਾਰਨ ਲੋਕ ਹੋਏ ਪ੍ਰੇਸ਼ਾਨ <...
Ad Position 24
No active advertisement