07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਨਾਮਵਰ ਸਾਹਿਤਕਾਰ ਪ੍ਰੋਫੈਸਰ ਮਹਿੰਦਰ ਸਿੰਘ ਬਾਗੀ ਦੇ ਦਿਹਾਂਤ 'ਤੇ ਵੱਖ-ਵੱਖ ਸ਼ਖ਼ਸੀਅਤਾਂ ਨੇ ਕੀਤਾ ਦੁੱਖ ਸਾਂਝਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-02-2026
ਨੂਰਪੁਰ ਬੇਦੀ, 31 ਜਨਵਰੀ (ਵਿੰਦਰਪਾਲ ਝਾਂਡੀਆਂ)-ਸਾਰੀ ਉਮਰ ਸਾਹਿੱਤਿਕ ਤੇ ਸਿੱਖਿਆ ਦੇ ਖੇਤਰ 'ਚ ਸਰਗਰਮ ਰਹੇ ਸਾਹਿੱਤ ਜਗਤ ਵਿਚ ਚੰਗਾ ਨਾਮਣਾ ਖੱਟਣ ਵਾਲੀ ਨਾਮਵਰ ਸ਼ਖ਼ਸੀਅਤ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਤੋ 2003 ਵਿਚ ਪੰਜਾਬੀ ਵਿਭਾਗ ਦੇ ਸੇਵਾਮੁਕਤ ਪ੍ਰੋਫੈਸਰ ਮਹਿੰਦਰ ਸਿੰਘ ਬਾਗੀ ਜੋ ਕਿ ਬੀਤੇ ਦਿਨ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ | ਜ਼ਿਲ੍ਹਾ ਰੂਪਨਗਰ ਦੇ ਇਤਿਹਾਸਕ ਪਿੰਡ ਸਰਸਾ ਨੰਗਲ ਵਿਖੇ ਮੰਨੇ ਪ੍ਰਮੰਨੇ ਜਗੀਰਦਾਰ ਪਰਿਵਾਰ ਪਟਵਾਰੀ ਬਚਿੰਤ ਸਿੰਘ ਦੇ ਘਰ ਜਨਮੇ ਪ੍ਰੋਫੈਸਰ ਮਹਿੰਦਰ ਸਿੰਘ ਬਾਗੀ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਮਹਾਰਾਜ ਭੂਰੀਵਾਲੇ ਗਰੀਬਦਾਸੀ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਵੱਜੋ ਸੇਵਾ ਨਿਭਾਅ ਰਹੇ ਸਨ | ਉਨਾਂ ਨੇ ਆਪਣਾ ਸਾਰਾ ਜੀਵਨ ਸਿੱਖਿਆ, ਸਾਹਿੱਤ ਸਮਾਜ ਸੇਵਾ ਤੇ ਧਾਰਮਿਕਤਾ ਦੇ ਲੇਖੇ ਲਾਇਆ | ਉਨਾਂ ਦੀ ਮੌਤ 'ਤੇ ਵੱਖ-ਵੱਖ ਸ਼ਖ਼ਸੀਅਤਾਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ | ਪੰਜਾਬ ਵਿਧਾਨ ਦੇ ਡਿਪਟੀ ਸਪੀਕਰ ਜੈ ਕਿ੍ਸ਼ਨ ਸਿੰਘ ਰੌੜੀ , ਸਾਬਕਾ ਸਪੀਕਰ ਰਾਣਾ ਕੇ. ਪੀ ਸਿੰਘ, ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ, ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾਂ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ, ਅਜੀਤ ਉਪ ਦਫ਼ਤਰ ਰੂਪਨਗਰ ਦੇ ਇੰਚਾਰਜ ਤੇ ਪ੍ਰੈੱਸ ਕਲੱਬ ਰੂਪਨਗਰ ਦੇ ਪ੍ਰਧਾਨ ਸਤਨਾਮ ਸਿੰਘ ਸੱਤੀ, ਸਾਬਕਾ ਪ੍ਰਧਾਨ ਬਹਾਦਰਜੀਤ ਸਿੰਘ, ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਅÏਲਖ, ਭੂਰੀਵਾਲੇ ਐਜੂਕੇਸ਼ਨ ਟਰੱਸਟ ਦੇ ਉਪ ਪ੍ਰਧਾਨ ਡਾਕਟਰ ਕੁੰਦਨ ਲਾਲ ਆਜ਼ਮਪੁਰ, ਤੀਰਥ ਰਾਮ ਭੂੰਬਲਾਂ, ਸ੍ਰੀ ਰਾਮ, ਬਲਦੇਵ ਰਾਜ ਖੇਪੜ, ਮੋਹਨ ਸਿੰਘ ਡੂਮੇਵਾਲ, ਓਮਪ੍ਰਕਾਸ਼ ਮੈਹਰ ਆਜ਼ਮਪੁਰ, ਸਰਪੰਚ ਲੇਖ ਰਾਮ ਬਾਲੇਵਾਲ, ਜੀਵਨ ਕੁਮਾਰ ਸੰਜੂ ਹਰੀਪੁਰ, ਚੌਧਰੀ ਨਸੀਬ ਚੰਦ ਪਲਾਟਾ, ਬਾਬੂ ਕਸ਼ਮੀਰੀ ਲਾਲ ਹਰੀਪੁਰ, ਕਮਲ ਚੌਹਾਨ ਟੇਡੇਵਾਲ, ਡਾਕਟਰ ਗੁਰਦੇਵ ਸਿੰਘ, ਗੌਰਵ ਰਾਣਾ, ਐੱਸ.ਐੱਚ.ਓ ਪਵਨ ਚੌਧਰੀ, ਸੁਰਿੰਦਰ ਕੁਮਾਰ ਟਿੱਬਾਨੰਗਲ, ਪਵਨ ਕੁਮਾਰ ਚੌਹਾਨ, ਗੋਪਾਲ ਚੰਦ ਤੇ ਨੰਦ ਲਾਲ ਬਾਲੇਵਾਲ, ਡਾਕਟਰ ਮੁਕੇਸ਼ ਚੌਧਰੀ , ਗੁਰਦਿਆਲ ਕਾਕੂ, ਅਨੰਤ ਰਾਮ ਹੱਕਲਾ, ਕੈਪਟਨ ਗੁਰਚਰਨ ਸਿੰਘ, ਮੋਹਨ ਚੌਹਾਨ, ਨਰੇਸ਼ ਚੌਹਾਨ, ਮਾਸਟਰ ਰਾਮ ਪ੍ਰਕਾਸ਼, ਰਵੀ ਟੇਡੇਵਾਲ, ਐਡਵੋਕੇਟ ਚੌਧਰੀ ਦੋਲਤ ਸਿੰਘ, ਚੌਧਰੀ ਵੇਦ ਪ੍ਰਕਾਸ਼, ਐਡਵੋਕੇਟ ਦਵਿੰਦਰ ਚੌਧਰੀ , ਸੂਬੇਦਾਰ ਬਲਵੰਤ ਸਿੰਘ, ਮਹਿੰਦਰ ਪਾਲ ਭੂੰਬਲਾਂ , ਸ਼ਾਮ ਕਸਾਣਾ , ਸੋਹਣ ਲਾਲ ਚੇਚੀ, ਰੋਸ਼ਨ ਲਾਲ ਚੌਹਾਨ, ਸ਼ਿੰਦਰਪਾਲ ਚੌਹਾਨ, ਗੁਰਨਾਮ ਚੰਦ ਛਾਬੜੀ, ਧਰਮ ਚੰਦ ਭਾਟੀਆ, ਸੂਬੇਦਾਰ ਹਰਮੇਸ਼ ਭਾਟੀਆ, ਹਰੀ ਸਿੰਘ ਧਮਾਣਾ, ਗੋਪਾਲ ਚੌਹਾਨ ਕਾਂਗੜ, ਸਰਪੰਚ ਬਲਦੇਵ ਰਾਜ, ਕੈਪਟਨ ਸੁਰਜੀਤ ਸਿੰਘ, ਮਾਸਟਰ ਜਗਨ ਨਾਥ ਭੰਡਾਰੀ, ਮਾਸਟਰ ਗੁਰਨਾਇਬ ਸਿੰਘ, ਮਾਸਟਰ ਰਾਮ ਕਿਸ਼ਨ, ਆਦਿ ਨੇ ਦੁੱਖ ਇਜ਼ਹਾਰ ਕਰਦਿਆਂ ਕਿਹਾ ਪ੍ਰੋਫੈਸਰ ਬਾਗੀ ਦੇ ਅਕਾਲ ਚਲਾਣੇ ਨਾਲ ਸਾਹਿੱਤ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ |


Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਬੋਰਡ ਵਲੋਂ 10ਵੀਂ ਤੇ 12ਵੀਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਲੈਣ ਲਈ ਅਧਿਆਪਕਾਂ ਦੀਆਂ ਲਗਾਈਆਂ ਡਿਊਟੀਆਂ ਵਿਵਾਦਾਂ... ਅਗਲੀ ਖ਼ਬਰ ਸ਼ੋ੍ਰਮਣੀ ਕਮੇਟੀ 'ਚ ਲੰਗਰ ਇੰਚਾਰਜ ਵਜੋਂ ਸੇਵਾ-ਮੁਕਤ ਹੋਏ ਜਥੇਦਾਰ ਗੁਰਚਰਨ ਸਿੰਘ <br/>
Ad Position 24