07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਕਮਾਲਪੁਰ ਦੇ ਹਰਪੁਨੀਤ ਸਿੰਘ ਨੇ ਫ਼ੌਜ ’ ਚ ਲੈਫ਼ਟੀਨੈਂਟ ਬਣ ਕੇ ਰੂਪਨਗਰ ਦਾ ਮਾਣ ਵਧਾਇਆ ਘਰ ਪਰਤਣ ’ਤੇ ਗਿਲਕੋ ਵੈਲੀ ਵਿਚ ਬਣਿਆ ਖ਼ੁਸ਼ੀ ਦਾ ਮਾਹੌਲ

ਰੂਪਨਗਰ, 6 ਸਤੰਬਰ (ਸਤਨਾਮ ਸਿੰਘ ਸੱਤੀ)-ਨੇੜਲੇ ਪਿੰਡ ਕਮਾਲਪੁਰ ਦੇ ਜੰਮਪਲ ਅਤੇ ਪਿੰਡ ਪਪਰਾਲੇ ਦੇ ਦੋਹਤੇ ਹਰਪੁਨੀਤ ਸਿੰਘ ਦੇ ਭਾਰਤੀ ਫ਼ੌਜ ਵਿਚ ਲੈਫ਼ਟੀਨੈਂਟ ਬਣ ਕੇ ਇੱਕ ਸਾਲ ਦੀ ਟਰੇਨਿੰਗ ਪੂਰੀ ਕਰਨ ਉਪਰੰਤ ਗਿਲਕੋ ਵੈਲੀ ਸਥਿਤ ਆਪਣੇ ਘਰ ਪਰਤਣ ’ਤੇ ਪਰਿਵਾਰ ਅਤੇ ਇਲਾਕਾ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਫ਼ੌਜੀ ਵਰਦੀ ਵਿਚ ਮੋਢਿਆਂ ‘ਤੇ ਅਫ਼ਸਰ ਦੇ ਸਟਾਰ ਸਜਾਈ ਘਰ ਪਰਤੇ ਹਰਪੁਨੀਤ ਸਿੰਘ ਦਾ ਪਰਿਵਾਰ ਵਲੋਂ ਨਿੱਘਾ ਸਵਾਗਤ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਰੂਪਨਗਰ, 6 ਸਤੰਬਰ (ਸਤਨਾਮ ਸਿੰਘ ਸੱਤੀ)-ਨੇੜਲੇ ਪਿੰਡ ਕਮਾਲਪੁਰ ਦੇ ਜੰਮਪਲ ਅਤੇ ਪਿੰਡ ਪਪਰਾਲੇ ਦੇ ਦੋਹਤੇ ਹਰਪੁਨੀਤ ਸਿੰਘ ਦੇ ਭਾਰਤੀ ਫ਼ੌਜ ਵਿਚ ਲੈਫ਼ਟੀਨੈਂਟ ਬਣ ਕੇ ਇੱਕ ਸਾਲ ਦੀ ਟਰੇਨਿੰਗ ਪੂਰੀ ਕਰਨ ਉਪਰੰਤ ਗਿਲਕੋ ਵੈਲੀ ਸਥਿਤ ਆਪਣੇ ਘਰ ਪਰਤਣ ’ਤੇ ਪਰਿਵਾਰ ਅਤੇ ਇਲਾਕਾ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਫ਼ੌਜੀ ਵਰਦੀ ਵਿਚ ਮੋਢਿਆਂ ‘ਤੇ ਅਫ਼ਸਰ ਦੇ ਸਟਾਰ ਸਜਾਈ ਘਰ ਪਰਤੇ ਹਰਪੁਨੀਤ ਸਿੰਘ ਦਾ ਪਰਿਵਾਰ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਹਰਪੁਨੀਤ ਸਿੰਘ ਨੇ ਐਨ.ਡੀ.ਏ. ਟੈੱਸਟ ਪਾਸ ਕਰਨ ਤੋਂ ਬਾਅਦ ਪੰਜ ਇੰਟਰਵਿਊਆਂ ਵਿਚ ਸਫਲਤਾ ਨਾ ਮਿਲਣ ਦੇ ਬਾਵਜੂਦ ਛੇਵੀਂ ਕੋਸ਼ਿਸ਼ ਵਿਚ ਭਾਰਤੀ ਫ਼ੌਜ ਵਿਚ ਅਫ਼ਸਰ ਬਣਨ ਦਾ ਮਾਣ ਹਾਸਲ ਕੀਤਾ। ਉਸ ਨੇ ਕਿਹਾ ਕਿ ਬਚਪਨ ਤੋਂ ਹੀ ਦੇਸ਼ ਲਈ ਕੁੱਝ ਕਰਨ ਦੀ ਇੱਛਾ ਸੀ ਅਤੇ ਹੁਣ ਉਹ ਨਿਡਰਤਾ, ਇਮਾਨਦਾਰੀ ਤੇ ਅਨੁਸ਼ਾਸਨ ਨਾਲ ਦੇਸ਼ ਦੀ ਸੇਵਾ ਕਰਨ ਲਈ ਵਚਨਬੱਧ ਹੈ। ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਤੇ ਸੀਨੀਅਰ ਅਕਾਲੀ ਆ ਗੂ ਕੌਂਸਲਰ ਪਰਮਜੀਤ ਸਿੰਘ ਮੱਕੜ ਅਤੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਪਵਿੱਤਰ ਸਿੰਘ ਨੇ ਹਰਪੁਨੀਤ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ। ਭਾਈ ਪਵਿੱਤਰ ਸਿੰਘ ਨੇ ਹਰਪੁਨੀਤ ਸਿੰਘ ਦੀ ਚੜ੍ਹਦੀ ਕਲਾ ਅਤੇ ਦੇਸ਼ ਸੇਵਾ ਲਈ ਅਰਦਾਸ ਕੀ ਤੀ। ਇਸ ਮੌਕੇ ਹਰਪੁਨੀਤ ਸਿੰਘ ਪਰਿਵਾਰਿਕ ਮੈਂਬਰ ਮਾਤਾ ਜਸਵੀਰ ਕੌਰ , ਨਾਨਾ ਇੰਜ. ਦਿਆ ਸਿੰਘ, ਮਾਮਾ ਇੰਜੀਨੀਅਰ ਗੁਰਪ੍ਰੀਤ ਸਿੰਘ ਭੈਣ ਜਪਲੀਨ ਕੌਰ, ਗੁਰਤਾਜ ਸਿੰਘ, ਗੁਰਸਿਫਤ ਸਿੰਘ, ਮਾਸੜ ਸਤਵਿੰਦਰ ਸਿੰਘ ਨੇ ਆਪਣੇ ਬੱਚੇ ਦੀ ਇਸ ਪ੍ਰਾਪਤੀ ਤੇ ਖ਼ੁਸ਼ੀ ਜ਼ਾਹਿਰ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੇਵਾ ਸਿੰਘ ਪ੍ਰਧਾਨ, ਐਡਵੋਕੇਟ ਜਸਵਿੰਦਰ ਸਿੰਘ, ਇੰਜ. ਨੀਰਜ ਕੁਮਾਰ, ਸੁਖਦੇਵ ਸਿੰਘ ਰੰਧਾਵਾ, ਬਲਜੀਤ ਸਿੰਘ ਮੰਡੇਰ, ਇੰਜ ਪ੍ਰੇਮ ਕੁਮਾਰ, ਸ਼ੋਰੀ ਲਾਲ, ਨਿਸ਼ਕਾਮ ਕੀਰਤਨੀ ਜਥਾ ਪਾਵਰ ਕਲੋਨੀ ਤੋਂ ਤਜਿੰਦਰ ਸਿੰਘ, ਸੁਖਦੇਵ ਸਿੰਘ, ਰੋਹਿਤ ਤ੍ਰੇਹਨ, ਸੰਜੀਵ ਕੁਮਾਰ,ਜਸਬੀਰ ਸਿੰਘ, ਪਾਵਰ ਕਲੋਨੀ ਫੁੱਟਬਾਲ ਕਲੱਬ ਦੇ ਪ੍ਰਧਾਨ ਮਨਮੋਹਨ ਸਿੰਘ, ਭਾਈ ਅੰਮ੍ਰਿਤ ਪਾਲ ਸਿੰਘ, ਤਰਲੋਚਨ ਸਿੰਘ ਅਤੇ ਵੱਡੀ ਗਿਣਤੀ ਵਿਚ ਸ਼ਹਿਰ ਅਤੇ ਕਲੋਨੀ ਨਿਵਾਸੀ ਹਾਜ਼ਰ ਸਨ
Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਿਅਕਤੀ ਦੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਹੋਈ ਮੌਤ ਅਗਲੀ ਖ਼ਬਰ ਹੈੱਡਵਰਕਸ ਰੂਪਨਗਰ ਨੇੜੇ ਬਿਸਤ ਦੁਆਬ ਨਹਿਰ ’ ਤੇ ਬਣ ਰਹੇ ਪੁਲ ਦਾ ਕੰਮ ਰੁਕਿਆ , ਲੋਕ ਤੇ ਸੰਗਤਾਂ ਹੋ ਰਹੀਆਂ ਪ੍ਰੇਸ਼ਾਨ
Ad Position 24