09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਨਮ ਦਿਹਾੜਾ 1 ਮਾਰਚ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਸ੍ਰੀ ਅਨੰਦਪੁਰ ਸਾਹਿਬ, 21 ਫਰਵਰੀ (ਕਰਨੈਲ ਸਿੰਘ, ਜੇ ਐਸ ਨਿ ੱਕੂਵਾਲ)-ਗੁਰਦੁਆਰਾ ਅਜੀਤਗੜ ੍ਹ ਸਾਹਿਬ, ਨਵੀਂ ਅਬਾਦੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਿਹੰਗ ਦਲ ਪੰਥ ਮਿਸ਼ਲ ਸ਼ਹੀਦਾਂ ਤਰਨਾ ਦਲ ਹਰੀਆ ਵੇਲਾ ਵੱਲੋਂ ਸਰਬੰਸਦਾਨੀ ਗੁਰਧਾਮ ਸੁਧਾਰ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ 1 ਮਾਰਚ, ਦਿਨ ਐਤਵਾਰ ਨੂੰ ਦਸਮੇਸ਼ ਪਿਤਾ ਜੀ ਦੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਪੂਰੀ ਸਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਵੇਗਾ | ਜਿਸ ਸਬੰਧੀ ਤਿਆਰੀਆਂ ਜੰਗੀ ਪੱਧਰ 'ਤੇ ਕੀਤੀਆਂ ਜਾ ਰਹੀਆਂ ਹਨ | ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਬਾਬਾ ਮਾਨ ਸਿੰਘ, ਮਾ. ਜਸਵਿੰਦਰ ਸਿੰਘ ਅਤੇ ਬਾਬਾ ਗੁਰਪਾਲ ਸਿੰਘ ਆਦਿ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਅਜੀਤਗੜ ਸਾਹਿਬ ਵਿਖੇ ਗੁਰਮਤਿ ਸਮਾਗਮ ਹੋਣਗੇ ਜਿਸ 'ਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾ ਵਾਚਕ ਸੰਗਤਾਂ ਨੂੰ ਗੁਰਬਾਣੀ ਅਤੇ ਗੁਰੂ ਇਤਿਹਾਸ ਨਾਲ ਜੋੜਗੇ | ਉਨ ਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਲਾਕਾ ਨਿਵਾਸੀ ਸੰਗਤਾਂ ਇਨ ਾਂ ਸਮਾਗਮਾਂ 'ਚ ਪ੍ਰੀਵਾਰਾ ਸਮੇਤ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ | ਉਕਤ ਸ਼ਖ਼ਸੀਅਤਾਂ ਨੇ ਦੱਸਿਆ ਕਿ ਇਸ ਪਾਵਨ ਅਸਥਾਨ 'ਤੇ ਖ਼ਾਲਸਾ ਪੰਥ ਦੇ ਕੌਮੀ ਤਿਉਹਾਰ ਅਤੇ ਚੜ੍ਹ ਦੀ ਕਲਾ ਦੇ ਪ੍ਰਤੀਕ ਜੋੜ ਮੇਲਾ ਹੋਲਾ ਮਹੱਲਾ ਸਬੰਧੀ 5 ਰੋਜ਼ਾ ਵਿਸ਼ੇਸ ਸਮਾਗਮ ਹੋਣਗੇ | ਜਿਸ ਸਬੰਧੀ ਤਿਆਰੀਆਂ ਜੰਗੀ ਪੱਧਰ 'ਤੇ ਕੀਤੀਆਂ ਜਾ ਰਹੀਆਂ ਹਨ | ਪ੍ਰਬੰਧਕਾਂ ਵਲੋਂ ਪਾਵਨ ਅਸਥਾਨ ਗੁਰਦੁਆਰਾ ਅਜੀਤਗੜ ਸਾਹਿਬ ਵਿਖੇ ਰੰਗ ਰੋਗਨ, ਸਾਫ ਸਫਾਈ ਅਤੇ ਮੁਰੰਮਤ ਦੇ ਕੰਮ ਕਰਵਾਏ ਜਾ ਰਹੇ ਹਨ | ਉਕਤ ਅਸਥਾਨ 'ਤੇ 28 ਫਰਵਰੀ ਤੋਂ 5 ਮਾਰਚ ਤੱਕ ਧਾਰਮਿਕ ਦੀਵਾਨ ਸਜਾਏ ਜਾਣਗੇ ਅਤੇ ਅੰਮਿ੍ਤ ਸੰਚਾਰ ਵੀ ਕਰਵਾਏ ਜਾਣਗੇ | ਹੋਲਾ ਮਹੱਲਾ ਸਮਾਗਮਾਂ ਦੇ ਸਬੰਧ 'ਚ 28 ਫਰਵਰੀ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਦੀ ਲੜੀ ਆਰੰਭ ਕਰਵਾਈ ਜਾਵੇਗੀ | ਜਿਸ ਦੀ ਸੰਪੂਰਨਤਾ 5 ਮਾਰਚ ਨੂੰ ਅੰਮਿ੍ਤ ਵੇਲੇ ਆਸਾ ਦੀ ਵਾਰ ਦੀ ਸਮਾਪਤੀ ਮੌਕੇ ਸੰਪੂਰਨਤਾ ਹੋਵੇਗੀ | ਇਨ ਾਂ ਸਮਾਗਮਾਂ 'ਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾ ਵਾਚਕ ਅਤੇ ਹੋਰ ਨਾਮਵਰ ਸ਼ਖ਼ਸੀਅਤਾਂ ਵਲੋਂ ਗੁਰਬਾਣੀ ਅਤੇ ਗੁਰੂ ਇਤਿਹਾਸ ਸਬੰਧੀ ਵਿਚਾਰਾਂ ਦੀ ਸੰਗਤਾਂ ਨਾਲ ਸਾਂਝ ਪਾਈ ਜਾਵੇਗੀ | ਉਨ ਾਂ ਦੱਸਿਆ ਕਿ ਇਨ ਾਂ ਸਮਾਗਮਾਂ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਅੰਮਿ੍ਤ ਅਭਿਲਾਸ਼ੀ ਸੰਗਤਾਂ ਲਈ ਅੰਮਿ੍ਤ ਦਾ ਬਾਟਾ ਵੀ ਤਿਆਰ ਕੀਤਾ ਜਾਵੇਗਾ | ਉਨ ਾਂ ਦੱਸਿਆ ਕਿ 4 ਮਾਰਚ ਨੂੰ ਪੁਰਾਤਨ ਸਿੱਖ ਪ੍ਰੰਪਰਾਵਾਂ ਅਤੇ ਰਵਾਇਤਾਂ ਅਨੁਸਾਰ ਗੁਰੂ ਕੀਆਂ ਲਾਡਲੀਆਂ ਫੌਜਾਂ ਵਲੋਂ ਮਹੱਲਾ ਸਜਾਇਆ ਜਾਵੇਗਾ | ਜਿਸ 'ਚ ਦਲ ਪੰਥ ਦੇ ਸਿੰਘ ਘੋੜਸਵਾਰੀ, ਨੇਜ਼ੇਬਾਜੀ ਅਤੇ ਗੱਤਕੇਬਾਜੀ ਦੇ ਜੌਹਰ ਦਿਖਾਉਣਗੇ | ਉਕਤ ਸਖਸ਼ੀਅਤਾਂ ਨੇ ਸੰਗਤਾਂ ਖਾਸ਼ ਕਰ ਨੌਜਵਾਨਾਂ ਨੁੂੰ ਅਪੀਲ ਕੀਤੀ ਕਿ ਉਹ ਪੂਰਨ ਗੁਰ ਮਰਿਆਦਾ ਅਨੁਸਾਰ ਹੋਲਾ ਮਹੱਲਾ ਸਮਾਗਮਾਂ 'ਚ ਸ਼ਮੁਲੀਅਤ ਕਰਕੇ ਗੁਰੂ ਸਾਹਿਬਾਨ ਦੀਆਂ ਆਸੀਸਾਂ ਪ੍ਰਾਪਤ ਕਰਨ | ਇਸ ਮੌਕੇ ਉਨ ਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਉਕਤ ਅਸਥਾਨ 'ਤੇ ਹੋਲੇ ਮਹੱਲੇ ਮੌਕੇ ਹੁੰਮ ਹਮਾਕੇ ਪਹੁੰਚਣ ਅਤੇ ਗੁਰੂ ਘਰ ਦੀਆਂ ਅਸੀਸ਼ਾਂ ਪਾ੍ਰਪਤ ਕਰਨ |

Ad Position 22
No active advertisement
ਪਿਛਲੀ ਖ਼ਬਰ ਪੀ. ਐੱਮ. ਸ੍ਰੀ ਕਾਹਨਪੁਰ ਖੂਹੀ ਦੇ ਵਿਦਿਆਰਥੀਆਂ ਨੇ ਜੈਪੁਰ ਦਾ ਵਿੱਦਿਅਕ ਟੂਰ ਲਗਾਇਆ <br/> ਅਗਲੀ ਖ਼ਬਰ ਹੋਲੇ ਮਹੱਲੇ ਮੌਕੇ ਲਗਾਏ ਜਾਣ ਵਾਲੇ ਲੰਗਰਾਂ ਅਤੇ ਗਤਕਾ ਮੁਕਾਬਲਿਆਂ ਸੰਬੰਧੀ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ-ਦਵਿੰਦਰ ਸਿ...
Ad Position 24