ਸ੍ਰੀ ਅਨੰਦਪੁਰ ਸਾਹਿਬ, 21 ਫਰਵਰੀ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)-ਬਾਬਾ ਗਾਜੀ ਦਾਸ ਕਲੱਬ ਰੋਡ ਮਾਜਰਾ ਚੱਕਲਾਂ ਅਤੇ ਬਾਬਾ ਸ੍ਰੀ ਚੰਦ ਜੀ ਸੇਵਾ ਸੁਸਾਇਟੀ (ਰਜਿ:) ਜੋਤੀ ਸਰੂਪ, ਫਤਿਹਗੜ੍ਹ ਸਾਹਿਬ ਵਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖੀ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੇ ਸਹਿਯੋਗ ਨਾਲ ਹੋਲਾ ਮਹੱਲਾ ਮੌਕੇ ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਨਿਹੰਗ ਸਿੰਘ ਵਿਖੇ 28 ਫਰਵਰੀ ਤੋਂ 5 ਮਾਰਚ ਤੱਕ ਲਗਾਏ ਜਾਣ ਵਾਲੇ ਲੰਗਰ ਅਤੇ ਗਤਕਾ ਮੁਕਾਬਲਿਆਂ ਸਬੰਧੀ ਤਿਆਰੀਆਂ ਜੰਗੀ ਪੱਧਰ 'ਤੇ ਕੀਤੀਆਂ ਜਾ ਰਹੀਆਂ ਹਨ | ਇਹ ਜਾਣਕਾਰੀ ਅੱਜ ਇਥੇੇ ਬਾਬਾ ਗਾਜੀਦਾਸ ਕਲੱਬ ਰੋਡ ਮਾਜਰਾ ਚੱਕਲਾਂ ਅਤੇ ਬਾਬਾ ਸ੍ਰੀ ਚੰਦ ਜੀ ਸੇਵਾ ਸੁਸਾਇਟੀ ਜੋਤੀ ਸਰੂਪ ਦੇ ਪ੍ਰਧਾਨ ਅਤੇ ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਨੇ ਪੱਤਰਕਾਰਾਂ ਨੂੰ ਦਿੱਤੀ | ਉਨ ਾਂ ਦੱਸਿਆ ਕਿ ਇਸ ਮੌਕੇ ਲਗਾਏ ਲੰਗਰਾਂ ਦੌਰਾਨ 2 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਜਿਨ ਾਂ ਦੇ ਭੋਗ 4 ਮਾਰਚ ਨੂੰ ਪਵਾਏ ਜਾਣਗੇ | ਉਨ੍ਹ ਾਂ ਦੱਸਿਆ ਕਿ ਮੇਲੇ ਦੌਰਾਨ ਸ਼੍ਰੋਮਣੀ ਪੰਥ ਆਕਲੀ ਬੁੱਢਾ ਦਲ ਵਲੋਂ 2 ਅਤੇ 3 ਮਾਰਚ ਨੂੰ ਖ਼ਾਲਸਾ ਪੰਥ ਦੀ ਜੰਗਜੂ ਖੇਡ ਗਤਕਾਬਾਜੀ ਦੇ ਅੰਤਰਰਾਸਟਰੀ ਮੁਕਾਬਲੇ ਵੀ ਕਰਵਾਏ ਜਾਣਗੇ | ਉਨ੍ਹ ਾਂ ਦੱਸਿਆ ਕਿ ਮੇਲੇ ਦੌਰਾਨ ਲੰਗਰ ਦੇ ਨਾਲ ਨਾਲ ਸਰਧਾਲੂਆਂ ਦੀ ਸਹੂਲਤ ਲਈ ਮੈਡੀਕਲ ਡਿਸਪੈਂਸਰੀ ਵੀ ਖੋਲੀ ਜਾਵੇਗੀ, ਜਿੱਥੇ ਦਵਾਈਆਂ ਆਦਿ ਵੀ ਦਿੱਤੀਆਂ ਜਾਣਗੀਆਂ | ਸ. ਬਾਜਵਾ ਨੇ ਜ਼ਿਲ੍ਹ ਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸੰਗਤਾਂ ਦੀ ਸਹੂਲਤ ਲਈ ਧਾਰਮਿਕ ਅਤੇ ਸਮਾਜ ਸੇਵੀ ਸਭਾ ਸੁਸਾਇਟੀਆਂ ਵਲੋਂ ਲਗਾਏ ਜਾਣ ਵਾਲੇ ਲੰਗਰਾਂ ਆਦਿ ਲਈ ਰਸਦਾਂ ਅਤੇ ਹੋਰ ਸਮਾਨ ਲੈ ਕੇ ਆਉਣ ਵਾਲੇ ਵਾਹਨਾਂ 'ਤੇ ਕਿਸੇ ਵੀ ਤਰ ਾਂ ਦੀ ਰੋਕ ਨਾ ਲਗਾਈ ਜਾਵੇ ਅਤੇ ਮੇਲੇ ਦੌਰਾਨ ਆਵਾਜਾਈ, ਸੁਰੱਖਿਆ, ਸਾਫ਼ ਸਫ਼ਾਈ, ਪੀਣ ਵਾਲੇ ਪਾਣੀ ਆਦਿ ਦੇ ਸੰਗਤਾਂ ਲਈ ਪ੍ਰਬੰਧ ਕੀਤੇ ਜਾਣ | ਉਨ੍ਹ ਾਂ ਸੰਗਤਾਂ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਦਸਮੇਸ਼ ਪਿਤਾ ਜੀ ਬਖਸਿਸ਼ ਕੀਤੀ ਹੋਲੇ ਮਹੱਲਾ ਦੀ ਪੁਰਾਤਨ ਰਵਾਇਤ ਮੌਕੇ ਪੂਰੀ ਸਰਧਾ ਭਾਵਨਾ ਨਾਲ ਸ਼ਾਮਲ ਹੋ ਕੇ ਗੁਰੂ ਸਾਹਿਬਾਨ ਦੀਆਂ ਆਸ਼ੀਸ਼ਾਂ ਦੇ ਪਾਤਰ ਬਣਨ ਨਾ ਕਿ ਤਮਾਸਬੀਨ ਬਣ ਕੇ ਹੋਲੇ ਮਹੱਲੇ ਦੀ ਪਾਵਨ ਰਵਾਇਤ ਦੀ ਧਾਰਮਿਕਤਾ ਨੂੰ ਤਾਰ ਤਾਰ ਕਰਨ | ਉਨ੍ਹ ਾਂ ਪ੍ਰਸ਼ਾਸਨ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਮੇਲੇ ਦੌਰਾਨ ਗੁਲਾਲ ਆਦਿ ਦੀ ਵਰਤੋਂ ਮਰਿਆਦਾ ਅਨੁਸਾਰ ਸਿਰਫ ਨਿਹੰਗ ਸਿੰਘ ਫੌਜਾਂ ਤੱਕ ਹੀ ਸੀਮਤ ਰੱਖੀ ਜਾਵੇ ਅਤੇ ਸੰਗਤ ਲਈ ਗੁਲਾਲ ਦੀ ਵਰਤੋਂ ਮੁਕੰਮਲ ਤੌਰ 'ਤੇ ਬੰਦ ਕੀਤੀ ਜਾਵੇ | ਇਸ ਮੌਕੇ ਉਨ ਾਂ ਦੇ ਨਾਲ ਨੰਬਰਦਾਰ ਉਮਰਾਓ ਸਿੰਘ, ਮੇਹਰ ਸਿੰਘ ਖਾਬੜਾ, ਜੈ ਸਿੰਘ ਚੱਕਲ, ਓਮਾ ਕੁਰਾਲੀ, ਮੇਜਰ ਸਿੰਘ ਰੋੜ ਮਾਜਰਾ, ਗੁਰ ਇਕਬਾਲ ਸਿੰਘ, ਬਾਬਾ ਬੀਰ ਸਿੰਘ, ਗੁਰਦੀਪ ਸਿੰਘ ਆਦਿ ਵੀ ਹਾਜ਼ਰ ਸਨ |