09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਮਾਸਟਰ ਕਾਡਰ ਯੂਨੀਅਨ ਰੋਪੜ ਜ਼ਿਲ੍ਹਾ ਇਕਾਈ ਵਲੋਂ ਅੱਜ ਦੀ ਸੂਬਾ ਪੱਧਰੀ ਟੈਟ ਵਿਰੋਧੀ ਰੈਲੀ ਦਾ ਸਮਰਥਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਨੂਰਪੁਰ ਬੇਦੀ, 21 ਫਰਵਰੀ (ਹਰਦੀਪ ਸਿੰਘ ਢੀਂਡਸਾ)-ਮਾਸਟਰ ਕਾਡਰ ਯੂਨੀਅਨ ਰੋਪੜ ਜ਼ਿਲ੍ਹਾ ਇਕਾਈ ਵਲੋਂ 22 ਫਰਵਰੀ ਦੀ ਸੂਬਾ ਪੱਧਰੀ ਟੈਟ ਵਿਰੋਧੀ ਰੈਲੀ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ ਹੈ | ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਦੇ ਫ਼ੈਸਲੇ ਅਨੁਸਾਰ ਜਲਦ ਹੀ ਬੀ.ਜੇ.ਪੀ. ਦੇ ਜ਼ਿਲ੍ਹਾ ਪ੍ਰਧਾਨ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ | ਕੇਂਦਰੀ ਸਿੱਖਿਆ ਮੰਤਰੀ ਦੇ ਨਾਮ ਦਾ ਮੰਗ ਪੱਤਰ ਮਾਨਯੋਗ ਸੁਪਰੀਮ ਕੋਰਟ ਦੇ ਆਏ ਫੈਸਲੇ ਅਨੁਸਾਰ 2011 ਤੋਂ ਪਹਿਲਾਂ ਨਿਯੁਕਤ ਸਿੱਖਿਆ ਵਿਭਾਗ ਦੇ ਲੱਖਾਂ ਅਧਿਆਪਕਾਂ ਦੇ ਉੱਤੇ ਜਬਰੀ ਤੌਰ ਤੇ ਟੈਸਟ ਥੋਪਣ ਦੇ ਕਾਰਨ ਪੂਰੇ ਭਾਰਤ ਦੇ ਅੰਦਰ ਅਧਿਆਪਕਾਂ ਅੰਦਰ ਬਹੁਤ ਵੱਡੇ ਪੱਧਰ ਤੇ ਬੇਚੈਨੀ ਪਾਈ ਜਾ ਰਹੀ ਹੈ | ਪਰੰਤੂ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਿੱਖਿਆ ਵਿਭਾਗ ਦੇ ਮੰਤਰੀ ਅਤੇ ਅਧਿਕਾਰੀਆਂ ਵਲੋਂ ਇਸ ਬਾਬਤ ਅਜੇ ਕਿਸੇ ਤਰ੍ਹਾਂ ਦੀ ਕੋਈ ਸਥਿਤੀ ਸਪਸ਼ਟ ਨਹੀਂ ਕੀਤੀ ਗਈ ਹੈ ਕਿ ਕਿਸ ਆਧਾਰ ਤੇ ਇਹ ਟੈੱਸਟ ਦੇਣਾ ਬਣਦਾ ਹੈ | ਇਸ ਫੈਸਲੇ ਅਧੀਨ ਹਾਸੋਹੀਣੀ ਸਥਿਤੀ ਉਦੋਂ ਬਣ ਜਾਂਦੀ ਹੈ, ਜਦੋਂ ਇਹ ਟੈਟ ਪ੍ਰੀਖਿਆ ਲੈਣ ਦਾ ਫੈਸਲਾ 2011 ਤੋਂ ਲਾਗੂ ਕੀਤਾ ਗਿਆ ਹੈ, ਫਿਰ ਇਹ ਪਹਿਲਾਂ ਨਿਯੁਕਤ ਹੋਏ ਅਧਿਆਪਕਾਂ ਤੇ ਜਬਰੀ ਕਿਉਂ ਠੋਸਿਆ ਜਾ ਰਿਹਾ ਹੈ | ਜਿਸ ਕਾਰਨ ਪੰਜਾਬ ਦੇ ਲੱਖਾਂ ਅਧਿਆਪਕ ਸੜਕਾਂ ਤੇ ਆ ਗਏ ਹਨ | ਇਸ ਲਈ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਦੇ 22 ਫਰਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖਿਆ ਮੰਤਰੀ ਦੇ ਹਲਕੇ ਵਿਚ ਇੱਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ | ਜੋ ਕਿ ਸਰਕਾਰ ਨੂੰ ਇਸ ਫੈਸਲੇ ਨੂੰ ਮੋੜਾ ਦੇਣ ਲਈ ਮਜਬੂਰ ਕਰੇਗੀ ਮਾਸਟਰ ਕਾਡਰ ਯੂਨੀਅਨ ਪੰਜਾਬ ਦੇ ਫਾਊਾਡਰ ਮੈਂਬਰ ਵਾਸ਼ਿੰਗਟਨ ਸਿੰਘ ਸਮੀਰੋਵਾਲ, ਜ਼ਿਲ੍ਹਾ ਪ੍ਰਧਾਨ ਪਿ੍ਤਪਾਲ ਸਿੰਘ ਰਾਣਾ, ਸਾਬਕਾ ਜਿਲਾ ਪ੍ਰਧਾਨ ਫਾਊਡਰ ਮੈਂਬਰ ਬਲਜਿੰਦਰ ਸਿੰਘ ਸ਼ਾਂਤਪੁਰੀ, ਭਵਨ ਸਿੰਘ ਸੈਣੀ,ਉਕਾਰ ਸਿੰਘ, ਕਮਲਜੀਤ ਸ਼ਰਮਾ ਜਥੇਬੰਦੀ ਦਾ ਸਮੂਹ ਬਲਾਕ ਪ੍ਰਧਾਨਾਂ ਨੇ ਕਿਸ ਰੈਲੀ ਨੂੰ ਸਮਰਥਨ ਦੇਣ ਅਤੇ ਰੈਲੀ ਵਿਚ ਹਾਜ਼ਰ ਹੋਣ ਦਾ ਫੈਸਲਾ ਕੀਤਾ, ਨਾਲ ਹੀ ਆਗੂਆਂ ਨੇ ਇਹ ਵੀ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਸੰਘਰਸ਼ ਕਮੇਟੀ ਦੇ ਸੱਦੇ ਦੇ ਅਨੁਸਾਰ ਜਲਦ ਹੀ ਇੱਕ ਮੰਗ ਪੱਤਰ ਬੀ.ਜੇ.ਪੀ. ਦੇ ਜ਼ਿਲ੍ਹਾ ਪ੍ਰਧਾਨ ਦੇ ਰਾਹੀਂ ਕੇਂਦਰੀ ਸਿੱਖਿਆ ਮੰਤਰੀ ਦੇ ਨਾਮ ਇਸ ਟੈਟ ਨੂੰ ਜਬਰੀ ਠੋਸਣ ਦੇ ਵਿਰੁੱਧ ਸੌਂਪਿਆ ਜਾਵੇਗਾ | ਉਹਨਾਂ ਕਾਡਰ ਦੇ ਸਮੂਹ ਅਧਿਆਪਕਾਂ ਨੂੰ ਇਸ ਰੈਲੀ ਵਿਚ ਨਿੱਜੀ ਪੱਧਰ 'ਤੇ ਹਾਜ਼ਰ ਹੋਣ ਦੇ ਲਈ ਅਪੀਲ ਵੀ ਕੀਤੀ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਜੇ ਇਸ ਫ਼ੈਸਲੇ ਦਾ ਕੋਈ ਜਲਦੀ ਸਾਰਥਕ ਹੱਲ ਨਾ ਕੱਢਿਆ ਗਿਆ ਤਾਂ ਕੇਂਦਰ ਤੇ ਰਾਜ ਸਰਕਾਰ ਨੂੰ ਇਸ ਦੇ ਬਹੁਤ ਹੀ ਭਿਆਨਕ ਨਤੀਜੇ ਭੁਗਤਣੇ ਪੈਣਗੇ ਕਿਉਂਕਿ ਰਾਜ ਤੇ ਕੇਂਦਰ ਸਰਕਾਰ ਦੇ ਲਈ ਇਸ ਫ਼ੈਸਲੇ ਤੋਂ ਪੀੜਤ ਲੱਖਾਂ ਅਧਿਆਪਕਾਂ ਦਾ ਸਾਹਮਣਾ ਕਰਨਾ ਮੁਸ਼ਕਿਲ ਹੋ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਹੋਲੇ ਮਹੱਲੇ ਮੌਕੇ ਲਗਾਏ ਜਾਣ ਵਾਲੇ ਲੰਗਰਾਂ ਅਤੇ ਗਤਕਾ ਮੁਕਾਬਲਿਆਂ ਸੰਬੰਧੀ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ-ਦਵਿੰਦਰ ਸਿ... ਅਗਲੀ ਖ਼ਬਰ ਪ੍ਰੀਖਿਆਵਾਂ ਦੇ ਮੱਦੇਨਜ਼ਰ ਡੀ.ਜੇ. ਅਤੇ ਲਾਊਡਸਪੀਕਰਾਂ 'ਤੇ ਪਾਬੰਦੀ <br/>
Ad Position 24