08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਦਸਵੀਂ ਜਮਾਤ ਦੇ ਬੱਚਿਆਂ ਨੂੰ ਦਿੱਤੀ ਵਿਦਾਇਗੀ ਪਾਰਟੀ <br/>

Ad Position 21
No active advertisement
ਅਜੀਤ ਡੈਸਕ 23-02-2026
ਭਰਤਗੜ੍ਹ, 22 ਫਰਵਰੀ (ਜਸਬੀਰ ਸਿੰਘ ਬਾਵਾ)-ਸਰਸਾ ਨੰਗਲ ਸਥਿਤ ਪਰਿਵਾਰ ਵਿਛੋੜਾ ਪਬਲਿਕ ਸਕੂਲ 'ਚ ਵਿੱਦਿਆ ਸਕੱਤਰ ਸੁਖਮਿੰਦਰ ਸਿੰਘ, ਸਹਾ. ਡਾਇਰੈਕਟਰ ਬੀਬੀ ਸਤਵੰਤ ਕੌਰ, ਮੈਂਬਰ ਸ਼੍ਰੋਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ ਦੇ ਨਿਰਦੇਸ਼ਾਂ 'ਤੇ ਪਿ੍ੰ: ਸਰਬਜੀਤ ਸਿੰਘ ਦੀ ਰਹਿਨੁਮਾਈ 'ਚ ਦਸਵੀਂ ਜਮਾਤ 'ਚ ਸਿੱਖਿਅਤ ਹੋ ਰਹੇ ਬੱਚਿਆਂ ਲਈ ਵਿਦਾਇਗੀ ਪਾਰਟੀ ਦਿੱਤੀ ਗਈ | ਪਿ੍ੰਸੀਪਲ ਸਰਬਜੀਤ ਸਿੰਘ ਨੇ ਕਿਹਾ ਕਿ ਇਹ ਦਿਨ ਭਾਵਨਾਵਾਂ, ਯਾਦਾਂ, ਹਾਸੇ ਅਤੇ ਅਸ਼ੀਰਵਾਦ ਨਾਲ ਭਰਿਆ ਹੋਇਆ ਹੈ, ਬੱਚਿਆਂ ਦੀ ਵਿਦਾਇਗੀ ਪਾਰਟੀ ਇਨ੍ਹਾਂ ਲਈ ਯਾਦ ਬਣੇਗੀ | ਇਸ ਦੌਰਾਨ ਭਾਸ਼ਣ, ਸੱਭਿਆਚਾਰਕ ਪ੍ਰਦਰਸ਼ਨ, ਮਜ਼ੇਦਾਰ ਖੇਡਾਂ ਸ਼ਾਮਿਲ ਸਨ | ਸਬੰਧਿਤ ਅਧਿਆਪਕਾਂ ਨੇ ਆਪੋ-ਆਪਣੇ ਪ੍ਰੇਰਣਾਦਾਇਕ ਸ਼ਬਦਾਂ 'ਚ ਕਿਹਾ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਸਫ਼ਰ ਵਿਚ ਵੱਡੀ ਸਫਲਤਾ ਦੀ ਕਾਮਨਾ ਕਰਦੇ ਹਾਂ ਕਿ ਤੁਸੀਂ ਚਮਕਦੇ ਰਹੋ ਅਤੇ ਆਪਣੇ ਸਾਰੇ ਸੁਪਨਿਆਂ ਨੂੰ ਸਾਕਾਰ ਕਰੋ |

Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ–ਜਲੰਧਰ ਮੁੱਖ ਮਾਰਗ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ ਰਾਉਵਾਲੀ ਕੱਟ ਨੇੜੇ ਸਰਕਾਰੀ ਪਾਇਲਟ ਗੱਡੀ ਨੇ ਈ-ਰਿਕਸ਼ਾ... ਅਗਲੀ ਖ਼ਬਰ ਰਘਵੀਰ ਸਿੰਘ ਬਰਾਰੀ ਨੂੰ ਸਦਮਾ, ਮਾਤਾ ਦਾ ਦਿਹਾਂਤ <br/>
Ad Position 24