ਨੰਗਲ, 22 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਐੱਨ.ਐੱਫ.ਅੱੈਲ. ਤੋਂ ਸੇਵਾ ਮੁਕਤ ਹੋਏ ਆਗੂ ਰਘਵੀਰ ਸਿੰਘ ਬਰਾਰੀ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਮਾਤਾ ਬੀਬੀ ਸੁਰਜੀਤ ਕੌਰ ਬਰਾਰੀ 94 ਦਾ ਸੰਖੇਪ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ | ਪਿੰਡ ਬਰਾਰੀ ਦੇ ਸ਼ਮਸ਼ਾਨ ਘਾਟ ਵਿਖੇ ਅੱਜ ਦੁਪਹਿਰ ਵੇਲੇ ਉਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਵੱਖ- ਵੱਖ ਜਥੇਬੰਦੀਆਂ ਦੇ ਨੁਮਾਇੰਦੇ ਪਰਿਵਾਰ ਨਾਲ ਦੁੱਖ ਪ੍ਰਗਟਾਉਣ ਲਈ ਹਾਜ਼ਰ ਸਨ | ਦੁੱਖ ਪ੍ਰਗਟਾਉਣ ਵਾਲਿਆਂ ਵਿਚ ਸਮੂਹ ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਠੇਕੇਦਾਰ ਰਜਿੰਦਰ ਸਿੰਘ, ਬਾਬਾ ਧਰਮਜੀਤ ਸਿੰਘ ਬਿਭੋਰ ਸਾਹਿਬ, ਹਰਦੀਪ ਸਿੰਘ ਬੈਂਸ, ਸਾਬਕਾ ਕੌਂਸਲਰ ਰਾਜੀ ਖੰਨਾ, ਸਾਬਕਾ ਸਰਪੰਚ ਰਾਮ ਪ੍ਰਕਾਸ਼ ਦੀਵੇਦੀ, ਟਿੱਪਣੀਕਾਰ ਦਵਿੰਦਰ ਸ਼ਰਮਾ, ਹਰਜੀਤ ਸਿੰਘ, ਲੰਬੜਦਾਰ ਧਰਮਪਾਲ ਸੋਢੀ, ਤਲਵਿੰਦਰ ਸਿੰਘ,ਪਵਨ ਸ਼ਰਮਾ, ਸੋਮ ਦੱਤ ਸ਼ਰਮਾ, ਅਨਿਲ ਐਰੀ, ਚਰਨਜੀਤ ਮਨੋਚਾ, ਰਜਿੰਦਰ ਸਿੰਘ ਬਿੱਟੂ, ਕਿਰਨ ਸਗੀ, ਸੰਦੀਪ ਸੱਗੀ, ਭਾਈ ਬਿਕਰਮ ਸਿੰਘ, ਜਸਪਾਲ ਸਿੰਘ ਚੱਗਰ, ਤਰਨਜੀਤ ਸਿੰਘ ਸ਼ੰਮੀ, ਦਰਸ਼ਨ ਸਿੰਘ, ਜਸਬੀਰ ਸਿੰਘ, ਭਾਈ ਗੁਰਤੇਜ ਸਿੰਘ ਬਰਾਰੀ ਵਾਲੇ, ਤਰਨਜੀਤ ਸਿੰਘ ਫੌਜੀ, ਗੁਰਮੇਲ ਸਿੰਘ, ਕੁਲਦੀਪ ਸਿੰਘ, ਲਖਵਿੰਦਰ ਸਿੰਘ ਲਾਖੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ |