ਨੂਰਪੁਰ ਬੇਦੀ, 22 ਫਰਵਰੀ (ਹਰਦੀਪ ਸਿੰਘ ਢੀਂਡਸਾ)-ਅਕਾਲੀ ਬਾਬਾ ਫੂਲਾ ਸਿੰਘ ਸਪੋਰਟਸ ਕਲੱਬ ਸਿੰਬਲ ਮਾਜਰਾ ਵਲੋਂ ਦੋ ਰੋਜ਼ਾ ਕਬੱਡੀ ਤੇ ਵਾਲੀਬਾਲ ਕੱਪ ਸ਼ਾਨੋ-ਸ਼ੌਕਤ ਨਾਲ ਕਰਵਾਏ ਗਏ | ਇਸ ਖੇਡ ਮੇਲੇ ਦਾ ਆਯੋਜਨ ਪਿੰਡ ਦੇ ਵਿਦੇਸ਼ਾਂ ਵਿਚ ਵੱਸਦੇ ਐਨਆਰਆਈ ਨੌਜਵਾਨਾਂ ਰਵਿੰਦਰ ਗਿੱਲ, ਰਵਿੰਦਰ ਰੀਹਲ, ਅਮਨ ਭੱਠਲ, ਜੇ. ਈ. ਸੁੱਖਾ (ਕੈਨੇਡਾ), ਰਾਜੂ ਬੈਂਸ (ਕੈਨੇਡਾ), ਅਮਨਪ੍ਰੀਤ ਭੱਠਲ, ਬੰਟੀ ਜੇਤੇਵਾਲ, ਭਿੰਦਰੀ (ਆਸਟਰੇਲੀਆ), ਭੁਪਿੰਦਰ ਜੇਤੇਵਾਲ, ਹਰਵਿੰਦਰ ਰੀਹਲ, ਅਰਸ਼ (ਕੈਨੇਡਾ), ਮੋਹਿਤ ਸਨੈਕਰ, ਪਲਵਿੰਦਰ ਰੀਹਲ, ਪੋਲਾ, ਕੁਲਵਿੰਦਰ ਸਿੰਘ ਰੀਹਲ ਅਤੇ ਹਰਦੀਪ ਰੀਹਲ ਵਲੋਂ ਕੀਤਾ ਗਿਆ, ਜਿਨ੍ਹਾਂ ਦੀ ਮਿਹਨਤ ਨਾਲ ਸਮਾਗਮ ਨੂੰ ਵੱਡੀ ਸਫਲਤਾ ਮਿਲੀ ਅਤੇ ਖੇਡ ਮੈਦਾਨ ਵਿੱਚ ਭਾਰੀ ਰੌਣਕਾਂ ਲੱਗੀਆਂ ਰਹੀਆ | ਵਾਲੀਬਾਲ ਮੁਕਾਬਲਿਆਂ ਵਿਚ ਸੂਬੇ ਭਰ ਤੋਂ ਆਈਆਂ ਚੋਟੀ ਦੀਆਂ ਅੱਠ ਟੀਮਾਂ ਵਿਚੋਂ ਨਵਾਂ ਪਿੰਡ ਟੱਪਰੀਆਂ ਬਲਾਚੌਰ ਦੀ ਟੀਮ ਨੇ ਜੱਟਪੁਰ ਨੂਰਪੁਰ ਬੇਦੀ ਦੀ ਟੀਮ ਨੂੰ ਹਰਾਕੇ 41 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਜਿੱਤਿਆ, ਜਦਕਿ ਰਨਰ-ਅੱਪ ਟੀਮ ਨੂੰ 31 ਹਜ਼ਾਰ ਰੁਪਏ ਦਿੱਤੇ ਗਏ | ਟੂਰਨਾਮੈਂਟ ਦਾ ਸਰਵੋਤਮ ਖਿਡਾਰੀ (ਪਲੇਅਰ ਆਫ਼ ਦ ਟੂਰਨਾਮੈਂਟ) ਅਨੀਕੇਤ ਹਰਿਆਣਾ ਨੂੰ ਚੁਣਿਆ ਗਿਆ, ਜਿਸਨੂੰ ਪ੍ਰਬੰਧਕਾਂ ਵਲੋਂ ਫੋਰਡ ਟਰੈਕਟਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਬੈੱਸਟ ਲਿਬੇਰੋ ਡਿਫੈਂਡਰ ਦਾ ਇਨਾਮ ਜਤਿੰਦਰ (ਰਾਜੂ ਮਾਜਰਾ), ਬੈੱਸਟ ਲਿਫਟਰ ਕਮਲ (ਚੰਡੀਗੜ੍ਹ) ਅਤੇ ਬੈੱਸਟ ਅਟੈਕਰ ਅੱਬੂ (ਰਾਜੂ ਮਾਜਰਾ) ਨੂੰ 32 ਇੰਚ ਦੀਆਂ ਐਲਸੀਡੀ ਟੀਵੀ ਦੇ ਕੇ ਸਨਮਾਨਿਤ ਕੀਤਾ ਗਿਆ | ਦੋ ਹੋਰ ਖਿਡਾਰੀਆਂ ਨੂੰ ਵੀ ਐਲ.ਸੀ.ਡੀ. ਇਨਾਮ ਵਜੋਂ ਦਿੱਤੀਆਂ ਗਈਆਂ, ਜਦਕਿ ਬੈੱਸਟ ਜਾਪੀ ਖਿਡਾਰੀ ਨੂੰ ਮੋਟਰਸਾਈਕਲ ਇਨਾਮ ਵਿਚ ਮਿਲਿਆ | ਪੰਜਾਬ ਦੀਆਂ ਪ੍ਰਮੁੱਖ ਅਕੈਡਮੀ ਕਬੱਡੀ ਟੀਮਾਂ ਦੇ ਰੋਮਾਂਚਕ ਮੈਚ ਜਾਰੀ ਸਨ, ਜਿਨ੍ਹਾਂ ਨੂੰ ਦੇਖਣ ਲਈ ਦਰਸ਼ਕਾਂ ਦੀ ਭਾਰੀ ਭੀੜ ਗਰਾਊਾਡ ਵਿਚ ਉਮੜੀ ਰਹੀ | ਪੰਜਾਬ ਦੇ ਨਾਮੀ ਕਮੈਂਟੇਟਰ ਸੰਜੂ ਪੰਡਿਤ ਅਤੇ ਕਾਲਾ ਸ਼ਰਮਾ ਦੀ ਜੋਸ਼ੀਲੀ ਕਮੈਂਟਰੀ ਸਮਾਗਮ ਦਾ ਕੇਂਦਰ ਬਣੀ ਰਹੀ ਅਤੇ ਦਰਸ਼ਕਾਂ ਨੂੰ ਆਖ਼ਰੀ ਪਲ ਤੱਕ ਜੋੜੀ ਰੱਖਿਆ | ਹਲਕਾ ਵਿਧਾਇਕ ਚੱਢਾ ਨੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਕੇ ਦੇ ਨੌਜਵਾਨਾਂ ਲਈ ਵੱਡੀ ਪੱਧਰ 'ਤੇ ਖੇਡ ਸਟੇਡੀਅਮ ਬਣਾਏ ਗਏ ਹਨ | ਖੇਡ ਮੇਲੇ ਦੌਰਾਨ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਕੁਮਾਰ ਚੱਡਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੇ ਵੀਰ ਸਿੰਘ ਲਾਲਪੁਰਾ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ, ਬਾਬਾ ਕਾਲੇ ਸ਼ਾਹ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਲਗਵਾ ਕੇ ਖਿਡਾਰੀਆਂ ਦਾ ਹੌਸਲਾ ਵਧਾਇਆ | ਸਮਾਗਮ ਦੌਰਾਨ ਗੁਰਮੁਖ ਸਿੰਘ ਸਰਪੰਚ, ਮਾਸਟਰ ਮਲਕੀਤ ਸਿੰਘ, ਓਕਾਰ ਚੇਚੀ (ਮਾਲਕ ਸਤਿਗੁਰ ਪੈਟਰੋਲ ਪੰਪ), ਪਰਮਜੀਤ ਸਿੰਘ ਬਿੱਟੂ (ਸਾਬਕਾ ਸਰਪੰਚ), ਚੰਨਣ ਸਿੰਘ, ਮਾਸਟਰ ਗੁਰਨੈਬ ਸਿੰਘ, ਮਾਸਟਰ ਸਰਵਨ ਸਿੰਘ, ਅਮਰੀਕ ਸਿੰਘ ਭੱਠਲ, ਗੁਰਦੀਪ ਸਿੰਘ, ਕਨਵੀਨਰ ਗੌਰਵ ਰਾਣਾ, ਧਰਮਪਾਲ ਸੈਣੀ ਮਾਜਰਾ, ਮਾਸਟਰ ਅਮਰੀਕ ਸਿੰਘ ਸੋਨੂ, ਦਰਸ਼ਨ ਸਿੰਘ ਫੌਜੀ, ਵਿਨੋਦ ਕੁਮਾਰ (ਪੰਜਾਬ ਪੁਲਿਸ), ਗੁਰਚੈਨ ਸਿੰਘ, ਰਣਜੀਤ ਸਿੰਘ ਫ਼ੌਜੀ, ਕੁਲਦੀਪ ਸਿੰਘ ਪੰਚ ਸਮੇਤ ਅਨੇਕਾਂ ਖੇਡ ਪ੍ਰੇਮੀ ਮੌਜੂਦ ਰਹੇ |