07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਭਾਜਪਾ ਰੋਪੜ ਮੰਡਲ ਨੇ ਸੁਣਿਆ ਪ੍ਰਧਾਨ ਮੰਤਰੀ ਦਾ 'ਮਨ ਕੀ ਬਾਤ' ਪ੍ਰੋਗਰਾਮ <br/>

Ad Position 21
No active advertisement
ਅਜੀਤ ਡੈਸਕ 23-02-2026
ਰੂਪਨਗਰ, 22 ਫਰਵਰੀ (ਸਤਨਾਮ ਸਿੰਘ ਸੱਤੀ)-ਭਾਰਤੀ ਜਨਤਾ ਪਾਰਟੀ ਦੇ ਰੋਪੜ ਮੰਡਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਨੇ ਪਾਰਟੀ ਕਰਮੀਆਂ ਨਾਲ ਮਿਲ ਕੇ ਪ੍ਰਧਾਨ ਮੰਤਰੀ ਨਰਿੰਦਰਾ ਮੋਦੀ ਦੇ ਮਕਬੂਲ ਪ੍ਰੋਗਰਾਮ ਮਨ ਕੀ ਬਾਤ ਨੂੰ ਦੀਪਕ ਮੋਦੀ ਦੇ ਨਿਵਾਸ ਸਥਾਨ 'ਤੇ ਲਾਈਵ ਸੁਣਿਆ | ਇਸ ਮੌਕੇ ਕਾਜਲਾ ਨੇ ਕਿਹਾ ਕਿ 'ਮਨ ਕੀ ਬਾਤ' ਦੇਸ਼ ਦੀ ਸੋਚ ਅਤੇ ਵਿਕਾਸ ਯਾਤਰਾ ਦਾ ਦਰਪਣ ਹੈ | ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਵਿਚ ਆਰਟੀਫੀਸ਼ਲ ਇੰਟੈਲੀਜੈਂਸ, ਟੀ-20 ਵਿਸ਼ਵ ਕੱਪ ਵਿਚ ਭਾਰਤੀ ਮੂਲ ਦੇ ਖਿਡਾਰੀਆਂ ਦੀ ਭੂਮਿਕਾ ਅਤੇ ਵਧ ਰਹੀ ਸਾਈਬਰ ਠੱਗੀ ਬਾਰੇ ਜਾਗਰੂਕਤਾ ਜਿਹੇ ਮਹੱਤਵਪੂਰਨ ਮਸਲਿਆਂ 'ਤੇ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਤਕਨਾਲੋਜੀ ਦਾ ਉਪਯੋਗ ਲੋਕ ਭਲਾਈ ਲਈ ਹੋਣਾ ਚਾਹੀਦਾ ਹੈ ਅਤੇ ਨਾਗਰਿਕਾਂ ਨੂੰ ਡਿਜ਼ਿਟਲ ਸੁਰੱਖਿਆ ਪ੍ਰਤੀ ਸਚੇਤ ਰਹਿਣਾ ਚਾਹੀਦਾ ਹੈ | ਕਾਂਝਲਾ ਨੇ ਕਿਹਾ ਕਿ ਮੋਦੀ ਜੀ ਦਾ ਵਿਜ਼ਨ ਭਾਰਤ ਨੂੰ ਵਿਸ਼ਵ ਪੱਧਰ 'ਤੇ ਮਜ਼ਬੂਤ ਨੇਤਿ੍ਤਵ ਵੱਲ ਲੈ ਜਾ ਰਿਹਾ ਹੈ ਤੇ ਭਾਜਪਾ ਕਰਮੀਂ ਸਰਕਾਰ ਦੀਆਂ ਨੀਤੀਆਂ ਤੇ ਉਪਲਬਧੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵਚਨਬੱਧ ਹਨ | ਇਸ ਮੌਕੇ ਭਾਜਪਾ ਦੇ ਕਈ ਸਥਾਨਕ ਕਾਰਕੂਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਬਾਬਾ ਫੂਲਾ ਸਿੰਘ ਸਪੋਰਟਸ ਕਲੱਬ ਨੇ ਕਬੱਡੀ ਤੇ ਵਾਲੀਬਾਲ ਕੱਪ ਕਰਵਾਇਆ <br/> ਅਗਲੀ ਖ਼ਬਰ ਪੰਡਿਤ ਰਾਮਕਿਸ਼ਨ ਭੜੋਲੀਆਂ ਦੀ ਬਰਸੀ ਮਨਾਈ <br/>
Ad Position 24