19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਐੱਸ. ਐੱਮ. ਓ. ਵਲੋਂ ਏ. ਐੱਨ. ਐੱਮ. ਤੇ ਐੱਲ. ਐੱਚ. ਵੀ. ਨਾਲ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 26-02-2026
ਸ੍ਰੀ ਚਮਕੌਰ ਸਾਹਿਬ, 25 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਅਧੀਨ ਸਮੂਹ ਏ. ਐਨ. ਐੱਮ. ਅਤੇ ਐੱਲ. ਐਚ. ਵੀ. ਦੀ ਮੀਟਿੰਗ ਸਥਾਨਕ ਐੱਸ. ਐੱਮ. ਓ. ਡਾ.ਗੋਬਿੰਦ ਟੰਡਨ ਦੀ ਅਗਵਾਈ ਹੇਠ ਇੱਥੋਂ ਦੇ ਸਬ-ਡੀਵਿਜ਼ਨਲ ਹਸਪਤਾਲ ਵਿਖੇ ਹੋਈ, ਜਿਸ ਵਿਚ ਡਾ. ਗੋਬਿੰਦ ਟੰਡਨ ਨੇ ਹਦਾਇਤ ਕੀਤੀ ਕਿ ਖਸਰਾ-ਰੁਬੇਲਾ ਮੁਹਿੰਮ ਦੇ ਟੀਚੇ ਹਰ ਹਾਲਤ ਵਿਚ ਪੂਰੇ ਕੀਤੇ ਜਾਣ | ਉਨ੍ਹਾਂ ਨੇ ਹਦਾਇਤ ਦਿੱਤੀ ਕਿ ਟੀਕਾਕਰਨ ਨਾਲ ਸੰਬੰਧਿਤ ਘਰ-ਘਰ ਸਰਵੇ ਤੁਰੰਤ ਸ਼ੁਰੂ ਕੀਤਾ ਜਾਵੇ ਅਤੇ ਹਰ ਇੱਕ ਪਰਿਵਾਰ ਦੀ ਜਾਣਕਾਰੀ ਸਰਵੇ ਰਜਿਸਟਰ ਵਿਚ ਠੀਕ ਤਰੀਕੇ ਨਾਲ ਦਰਜ ਕੀਤੀ ਜਾਵੇ | ਉਨ੍ਹਾਂ ਨੇ ਕਿਹਾ ਕਿ ਸਰਵੇ ਦੌਰਾਨ ਕਿਸੇ ਵੀ ਯੋਗ ਬੱਚੇ ਜਾਂ ਗਰਭਵਤੀ ਮਹਿਲਾ ਨੂੰ ਛੱਡਿਆ ਨਾ ਜਾਵੇ | ਡਾ. ਟੰਡਨ ਨੇ ਸਾਰੀਆਂ ਏ.ਐੱਨ.ਐੱਮ. ਨੂੰ ਆਦੇਸ਼ ਦਿੱਤਾ ਕਿ ਆਪਣੇ ਖੇਤਰ ਵਿਚ ਟੀਕਾਕਰਨ ਸੈਸ਼ਨ ਕਰਨ ਤੋਂ ਪਹਿਲਾਂ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦੀ 'ਬਕਾਇਆ ਸੂਚੀ' ਤਿਆਰ ਕੀਤੀ ਜਾਵੇ ਅਤੇ ਉਸਦੀ ਪੂਰੀ ਪਾਲਣਾ ਕੀਤੀ ਜਾਵੇ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਟੀਕਾਕਰਨ ਸੈਸ਼ਨਾਂ ਦੌਰਾਨ ਰਿਕਾਰਡ ਅੱਪਡੇਟ ਹੋਣਾ ਲਾਜ਼ਮੀ ਹੈ ਤਾਂ ਜੋ ਕੋਈ ਵੀ ਲਾਭਪਾਤਰਾਂ ਰਹਿ ਨਾ ਜਾਵੇ | ਇਸ ਮੌਕੇ ਬੀ. ਈ. ਈ. ਹਰਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਉੱਚ-ਖਤਰਾ (ਹਾਈ ਰਿਸਕ) ਗਰਭਵਤੀ ਮਹਿਲਾਵਾਂ ਦੀ ਪਹਿਚਾਣ ਕਰਕੇ ਏ.ਐੱਨ.ਐੱਮ. ਅਤੇ ਆਸ਼ਾ ਵਰਕਰ ਵਲੋਂ ਨਿਯਮਿਤ ਘਰ ਦੌਰੇ ਯਕੀਨੀ ਬਣਾਏ ਜਾਣ | ਇਸ ਮੌਕੇ ਡਾ.ਨੀਰੂ ਅੱਖਾਂ ਦੇ ਰੋਗਾਂ ਦੇ ਮਾਹਿਰ, ਨਾਗਰ ਸਿੰਘ ਸੁਪਰਵਾਈਜ਼ਰ, ਐੱਲ.ਐੱਚ.ਵੀ. ਤਰਨਵੀਰ ਕੌਰ, ਕਿਰਪਾਲ ਕੌਰ, ਸੁੰਦਰੀ ਦੇਵੀ ਸਮੇਤ ਸਮੂਹ ਏ.ਐੱਨ.ਐੱਮ. ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੇਲਾ ਕਾਲਜ ਵਿਚ 'ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ' ਨੂੰ ਸਮਰਪਿਤ ਭਾਸ਼ਨ ਕਰਵਾਇਆ <br/> ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਉੱਘੇ ਸਮਾਜ ਸੇਵਕ ਭਿੰਬਰਾ ਦਾ ਸਨਮਾਨ <br/>
Ad Position 24